ਡਾਕਟਰ ਓਬਰਾਏ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਖੁਦ ਰਾਹਤ ਸਮੱਗਰੀ ਵੰਡੀ

Thursday, Sep 04, 2025 - 05:21 PM (IST)

ਡਾਕਟਰ ਓਬਰਾਏ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਖੁਦ ਰਾਹਤ ਸਮੱਗਰੀ ਵੰਡੀ

ਤਰਨਤਾਰਨ (ਰਮਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿਸਟਰਡ ਦੇ ਮੈਨੇਜਿੰਗ ਟਰੱਸਟੀ ਡਾਕਟਰ ਐੱਸ.ਪੀ ਸਿੰਘ ਓਬਰਾਏ ਅਤੇ ਉਨ੍ਹਾਂ ਦੇ ਭਰਾ ਗੁਰਜੀਤ ਸਿੰਘ ਨੇ ਨਿੱਜੀ ਤੌਰ ’ਤੇ ਜ਼ਿਲ੍ਹਾ ਤਰਨਤਾਰਨ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਧੁੰਨ ਢਾਏ ਵਾਲਾ ਅਤੇ ਮੁੰਡਾ ਪਿੰਡ ਵਿਖੇ ਪਹੁੰਚ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ, ਮੱਛਰ ਦਾਨੀਆਂ, ਤਰਪਾਲਾਂ, ਪਸ਼ੂਆਂ ਵਾਸਤੇ ਹਰਾ ਚਾਰਾ ਆਦਿ ਵੰਡਿਆ ਅਤੇ ਹੜ੍ਹਾਂ ਨਾਲ ਪੀੜਤ ਲੋਕਾਂ ਨਾਲ ਦੁੱਖ ਸਾਂਝਾ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲਾ ਇਕਾਈ ਤਰਨਤਾਰਨ ਦੀ ਸਮੁੱਚੀ ਟੀਮ ਨਾਲ ਵੱਖ-ਵੱਖ ਪਿੰਡਾਂ ਵਿਚ ਪੁੱਜ ਕੇ ਡਾਕਟਰ ਓਬਰਾਏ ਨੇ ਹੜ੍ਹ ਪੀੜਤ ਲੋਕਾਂ ਨਾਲ ਦੁੱਖ ਵੰਡਾਇਆ ਅਤੇ ਯਕੀਨ ਦਵਾਇਆ ਕਿ ਉਹ ਹੜ੍ਹ ਪੀੜਤ ਲੋਕਾਂ ਦੀ ਮਦਦ ਵਾਸਤੇ ਯਤਨ ਕਰਦੇ ਰਹਿਣਗੇ। 

ਡਾਕਟਰ ਓਬਰਾਏ ਨੇ ਪਿੰਡ ਧੁੰਨ ਢਾਏ ਵਾਲਾ ਵਿਖੇ ਸਾਰਾਗੜੀ ਦੀ ਜੰਗ ਦੇ ਮਹਾਨ ਸ਼ਹੀਦ ਲਾਲ ਸਿੰਘ ਦੀ ਸਮਾਧ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਇਸ ਮੌਕੇ ਦਿਲਬਾਗ ਸਿੰਘ ਜੋਧਾ ਪ੍ਰਧਾਨ ਜ਼ਿਲਾ ਇਕਾਈ ਤਰਨਤਾਰਨ, ਸੁਖਵੰਤ ਸਿੰਘ ਧਾਮੀ ਪੈਟਰਨ, ਕੁਲਰਾਜਬੀਰ ਸਿੰਘ ਕੰਗ ਜਨਰਲ ਸਕੱਤਰ, ਕੁਲਵਿੰਦਰ ਸਿੰਘ ਪਿੰਕਾ ਪ੍ਰਬੰਧ ਸਕੱਤਰ, ਮਨਿੰਦਰ ਸਿੰਘ ਰਾਜੂ, ਮੁੱਖਰਾਮ ਸਿੰਘ, ਬਿਕਰਮਜੀਤ ਸਿੰਘ ਕੰਗ, ਜਸਬੀਰ ਸਿੰਘ ਲੱਡੂ, ਪੰਡਿਤ ਗਗਨਦੀਪ ਭਾਰਗਵ, ਐਡਵੋਕੇਟ ਸਤਨਾਮ ਸਿੰਘ ਮਠਾਰੂ, ਰਸ਼ਪਾਲ ਸਿੰਘ ਪਾਲਾ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਅਮਰਦੀਪ ਸਿੰਘ, ਸਾਹਿਬ ਸਿੰਘ, ਕੇਵਲ ਸਿੰਘ ਥਾਣੇਦਾਰ, ਉੱਜਵਲਪ੍ਰੀਤ ਸਿੰਘ ਹਨੀ, ਹਰਜੀਤ ਸਿੰਘ ਨਾਮਧਾਰੀ ਆਦਿ ਮੈਂਬਰ ਹਾਜ਼ਰ ਸਨ। ਵਰਨਣਯੋਗ ਹੈ ਕਿ ਜ਼ਿਲਾ ਇਕਾਈ ਤਰਨਤਾਰਨ ਦੀ ਟੀਮ ਡਾਕਟਰ ਓਬਰਾਏ ਅਤੇ ਜੱਸਾ ਸਿੰਘ ਕੌਮੀ ਪ੍ਰਧਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਦਿਸ਼ਾ ਨਿਰਦੇਸ਼ ਅਧੀਨ ਪਿਛਲੇ ਕਈ ਦਿਨਾਂ ਤੋਂ ਜ਼ਿਲਾ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਵੰਡ ਰਹੀ ਹੈ।


author

Gurminder Singh

Content Editor

Related News