ਹੋ ਗਿਆ ਵੱਡਾ ਬਦਲਾਅ, ਛੁੱਟੀਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

Saturday, Sep 06, 2025 - 10:57 AM (IST)

ਹੋ ਗਿਆ ਵੱਡਾ ਬਦਲਾਅ, ਛੁੱਟੀਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਚੰਡੀਗੜ੍ਹ (ਪਾਲ) : ਲੰਬੇ ਸਮੇਂ ਤੋਂ ਕੰਮ ਦੇ ਦਬਾਅ ਅਤੇ ਥਕਾਨ ਝੱਲ ਰਹੇ ਰੈਜ਼ੀਡੈਂਟ ਡਾਕਟਰਾਂ ਲਈ ਪੀ.ਜੀ.ਆਈ. ਪ੍ਰਸ਼ਾਸਨ ਨੇ ਰਾਹਤ ਭਰਿਆ ਐਲਾਨ ਕੀਤਾ ਹੈ। ਡਾਇਰੈਕਟਰ ਨੇ ਸਾਰੇ ਵਿਭਾਗ ਮੁਖੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਜੂਨੀਅਰ ਤੇ ਸੀਨੀਅਰ ਰੈਜ਼ੀਡੈਂਟਾਂ ਦੀ ਡਿਊਟੀ ਘੰਟਿਆਂ ਨੂੰ ਸੰਤੁਲਤ ਕੀਤਾ ਜਾਵੇ ਤਾਂ ਜੋ ਬੇਲੋੜਾ ਮਾਨਸਿਕ ਅਤੇ ਸਰੀਰਕ ਬੋਝ ਨਾ ਪੈ ਸਕੇ। ਹੁਕਮ ’ਚ ਸਪੱਸ਼ਟ ਕਿਹਾ ਹੈ ਕਿ ਸਾਰੇ ਰੈਜ਼ੀਡੈਂਟ ਡਾਕਟਰਾਂ ਨੂੰ ਹਫ਼ਤੇ ’ਚ ਇਕ ਦਿਨ ਦੀ ਲਾਜ਼ਮੀ ਛੁੱਟੀ ਦਿੱਤੀ ਜਾਵੇ। ਇਸ ਨਾਲ ਨਾ ਸਿਰਫ਼ ਡਾਕਟਰਾਂ ਦੀ ਕਾਰਜਸਮਰੱਥਾ ਵਧੇਗੀ, ਸਗੋਂ ਮਰੀਜ਼ਾਂ ਦੀ ਦੇਖਭਾਲ ਦੀ ਗੁਣਵੱਤਾ ’ਚ ਵੀ ਸੁਧਾਰ ਹੋਵੇਗਾ। ਪੀ.ਜੀ.ਆਈ. ’ਚ ਰੈਜ਼ੀਡੈਂਟ ਕਈ ਵਾਰ ਲਗਾਤਾਰ ਲੰਬੀਆਂ ਸ਼ਿਫਟਾਂ ’ਚ ਕੰਮ ਕਰਦੇ ਹਨ, ਜਿਸ ਕਾਰਨ ਥਕਾਵਟ ਤੇ ਤਣਾਅ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ। ਅਜਿਹੀ ਸਥਿਤੀ ’ਚ ਇਸ ਬਦਲਾਅ ਨਾਲ ਡਾਕਟਰਾਂ ਨੂੰ ਰਾਹਤ ਤੇ ਪ੍ਰੇਰਨਾ ਦੋਵੇਂ ਮਿਲੀਆਂ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਬਜ਼ੁਰਗਾਂ ਲਈ ਮਾਨ ਸਰਕਾਰ ਦਾ ਵੱਡਾ ਐਲਾਨ

ਹੁਕਮ ਦੀ ਕਾਪੀ ਡੀਨ ਅਕਾਦਮਿਕ, ਸਬ-ਡੀਨ, ਸਾਰੇ ਵਿਭਾਗ ਮੁਖੀਆਂ, ਰਜਿਸਟਰਾਰ ਤੇ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਭੇਜੀ ਗਈ ਹੈ ਤਾਂ ਜੋ ਸਖ਼ਤੀ ਨਾਲ ਪਾਲਣਾ ਕੀਤੀ ਜਾ ਸਕੇ। ਰੈਜ਼ੀਡੈਂਟ ਡਾਕਟਰਾਂ ਦਾ ਕਹਿਣਾ ਹੈ ਕਿ ਫੈਸਲਾ ਪੁਰਾਣੀਆਂ ਮੰਗਾਂ ’ਚੋਂ ਇਕ ਸੀ। ਹੁਣ ਉਨ੍ਹਾਂ ਨੂੰ ਸਿਹਤ ਦਾ ਧਿਆਨ ਰੱਖਣ ਦੇ ਨਾਲ-ਨਾਲ ਬਿਹਤਰ ਕੰਮ ਕਰਨ ਦਾ ਮੌਕਾ ਮਿਲੇਗਾ। ਇਹ ਕਦਮ ਨਾ ਸਿਰਫ਼ ਡਾਕਟਰਾਂ ਲਈ ਸਗੋਂ ਮਰੀਜ਼ਾਂ ਲਈ ਸਕਾਰਾਤਮਕ ਸਾਬਤ ਹੋਵੇਗਾ, ਕਿਉਂਕਿ ਆਰਾਮ ਕਰਨ ਤੋਂ ਬਾਅਦ ਡਾਕਟਰ ਵਧੇਰੇ ਧਿਆਨ ਤੇ ਊਰਜਾ ਨਾਲ ਸੇਵਾਵਾਂ ਪ੍ਰਦਾਨ ਕਰਨ ਯੋਗ ਹੋਣਗੇ।

ਇਹ ਵੀ ਪੜ੍ਹੋ : ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਪੈਟਰੋਲ-ਡੀਜ਼ਲ ਨੂੰ ਲੈ ਕੇ ਵੱਡਾ ਫ਼ੈਸਲਾ

ਲੰਬੇ ਸਮੇਂ ਤੋਂ ਬਦਲਾਅ ਦੀ ਹੋ ਰਹੀ ਸੀ ਮੰਗ

ਪੀ. ਜੀ. ਆਈ. ਵੱਲੋਂ ਬੇਹੱਦ ਅਹਿਮ ਤੇ ਜ਼ਰੂਰੀ ਕਦਮ ਹੈ ਜਿਸ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਇਹ ਸਮੇਂ ਦੀ ਲੋੜ ਸੀ। ਰੈਜ਼ੀਡੈਂਟ ਡਾਕਟਰ ਰੋਜ਼ 12 ਘੰਟੇ ਜਾਂ ਇਸ ਤੋਂ ਵੱਧ ਸਮੇਂ ਲਈ ਲਗਾਤਾਰ ਕੰਮ ਕਰਦੇ ਹਨ। ਇਨੇ ਲੰਬੇ ਕੰਮ ਦੇ ਘੰਟੇ ਨਾ ਸਿਰਫ਼ ਸਰੀਰਕ ਤੌਰ ’ਤੇ ਥਕਾ ਦੇਣ ਵਾਲੇ ਹਨ, ਸਗੋਂ ਮਾਨਸਿਕ ਤੇ ਭਾਵਨਾਤਮਕ ਰੂਪ ਨਾਲ ਵੀ ਬਹੁਤ ਭਾਰੀ ਪੈਂਦੇ ਹਨ। ਇਸ ਲਈ ਮੰਗ ਸੀ ਕਿ ਕਿਸੇ ਵੀ ਰੈਜ਼ੀਡੈਂਟ ਤੋਂ ਦਿਨ ’ਚ 12 ਘੰਟੇ ਤੇ ਹਫ਼ਤੇ ਵਿਚ 48 ਘੰਟਿਆਂ ਤੋਂ ਵੱਧ ਕੰਮ ਨਾ ਕਰਵਾਇਆ ਜਾਵੇ। ਉਮੀਦ ਹੈ ਕਿ ਨਵੀਂ ਪਹਿਲ ਸਾਰੇ ਰੈਜ਼ੀਡੈਟਾਂ ਨੂੰ ਰਾਹਤ ਤੇ ਸਹਾਰਾ ਦੇਵੇਗੀ।

ਇਹ ਵੀ ਪੜ੍ਹੋ : ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ, ਆਉਣ ਵਾਲੇ ਤਿੰਨ ਘੰਟੇ ਭਾਰੀ

ਪੀ.ਜੀ.ਆਈ. ਏ.ਆਰ.ਡੀ. ਚੇਅਰਮੈਨ, ਡਾ. ਵਿਸ਼ਨੂੰ ਜਿੰਜਾ ਨੇ ਕਿਹਾ ਕਿ ਬੇਨਤੀ ਕਰਦੇ ਹਾਂ ਕਿ ਹਰੇਕ ਵਿਭਾਗ ਮੁਖੀ ਇਹ ਯਕੀਨੀ ਬਣਾਏ ਕਿ ਰੈਜ਼ੀਡੈਂਟ ਨੂੰ ਲਾਜ਼ਮੀ ਹਫਤਾਵਾਰੀ ਛੁੱਟੀ ਮਿਲੇ। ਇਸ ਪਾਲਣਾ ਬਾਰੇ ਰਿਪੋਰਟਾਂ ਨਿਯਮਤ ਤੌਰ ’ਤੇ ਡੀਨ ਦੇ ਦਫ਼ਤਰ ਨੂੰ ਭੇਜੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਜਵਾਬਦੇਹੀ ਬਣੀ ਰਹੇ। ਇਹ ਕਦਮ ਇਕ ਸਿਹਤਮੰਦ ਅਤੇ ਮਨੁੱਖੀ ਕਾਰਜ-ਕੈਂਪਸ ਬਣਾਉਣ ਵੱਲ ਸ਼ੁਰੂਆਤ ਸਾਬਤ ਹੋਵੇ, ਉਨ੍ਹਾਂ ਲੋਕਾਂ ਲਈ ਜੋ ਦੂਜਿਆਂ ਦੀ ਦੇਖਭਾਲ ਲਈ ਜੀਵਨ ਸਮਰਪਿਤ ਕਰਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਆਏ ਹੜ੍ਹਾਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਨੇ ਲਿਆ ਵੱਡਾ ਫ਼ੈਸਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News