ਪੰਜਾਬੀਆਂ ਲਈ ਵੱਡੀ ਰਾਹਤ ਭਰੀ ਖ਼ਬਰ! ਹਰ ਕੋਈ ਕਹੇਗਾ-ਸ਼ੁਕਰ ਆ ਰੱਬਾ
Tuesday, Sep 09, 2025 - 09:38 AM (IST)

ਚੰਡੀਗੜ੍ਹ/ਨੰਗਲ (ਜ.ਬ.) : ਬੀ. ਬੀ. ਐੱਮ. ਬੀ. ਅਤੇ ਪੰਜਾਬ ਦੇ ਲੋਕਾਂ ਲਈ ਇਹ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਭਾਖੜਾ ਅਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ ਅਤੇ ਲਗਾਤਾਰ ਘੱਟ ਰਿਹਾ ਹੈ। ਓਧਰ ਸੋਮਵਾਰ ਨੂੰ ਵੀ ਪੌਂਗ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 11.33 ਫੁੱਟ ਜ਼ਿਆਦਾ ਸੀ। 4 ਦਿਨ ਪਹਿਲਾਂ ਤੱਕ ਇਹ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਹੋਣ ਦਾ ਅੰਦਾਜ਼ਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਹੋਰ ਛੁੱਟੀਆਂ ਦਾ ਐਲਾਨ! ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਬੀ. ਬੀ. ਐੱਮ. ਬੀ. ਅਤੇ ਪੰਜਾਬ ਸਰਕਾਰ ਦੇ ਤਕਨੀਕੀ ਅਧਿਕਾਰੀਆਂ ਅਨੁਸਾਰ ਸੋਮਵਾਰ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677.39 ਤੱਕ ਚਲਾ ਗਿਆ ਹੈ। ਚਿੰਤਾ ਦੀ ਹੁਣ ਗੱਲ ਇਹ ਹੈ ਕਿ ਪਹਾੜੀ ਇਲਾਕਿਆਂ ’ਚ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਪਿਛਲੇ 24 ਘੰਟਿਆਂ ਦੌਰਾਨ ਗੋਬਿੰਦ ਸਾਗਰ ਝੀਲ ’ਚ ਪਾਣੀ ਦਾ ਵਹਾਅ 55,388 ਦਰਜ ਕੀਤਾ ਗਿਆ। ਡੈਮ ਦੇ ਪਾਣੀ ਦੇ ਪੱਧਰ ਘਟਾਉਣ ਲਈ ਸੋਮਵਾਰ ਨੂੰ ਫਲੱਡ ਗੇਟ ਤੋਂ 70,000 ਕਿਊਸਿਕ ਪਾਣੀ ਛੱਡਿਆ ਗਿਆ, ਜੋ ਕਿ 2 ਦਿਨ ਪਹਿਲਾਂ ਤੱਕ 85,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।
ਪੌਂਗ ਡੈਮ ਦਾ ਪਾਣੀ ਦਾ ਪੱਧਰ ਸੋਮਵਾਰ ਸਵੇਰੇ 10 ਵਜੇ 1391.33 ਫੁੱਟ ਸੀ। ਖ਼ਤਰੇ ਦੇ ਨਿਸ਼ਾਨ ਤੋਂ 11.33 ਫੁੱਟ ਵੱਧ ਪਾਣੀ ਨੂੰ ਕੰਟਰੋਲ ਕਰਨ ਲਈ ਸੋਮਵਾਰ ਨੂੰ ਡੈਮ ਤੋਂ 90,000 ਕਿਊਸਿਕ ਪਾਣੀ ਛੱਡਿਆ ਗਿਆ। ਪਿਛਲੇ 24 ਘੰਟਿਆਂ ਦੌਰਾਨ ਡੈਮ ਦੇ ਭੰਡਾਰ ’ਚ 35,439 ਕਿਊਸਿਕ ਪਾਣੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਸੋਮਵਾਰ ਸਵੇਰੇ 10 ਵਜੇ ਦੇ ਕਰੀਬ 524.55 ਮੀਟਰ ਸੀ। ਤਿੰਨ ਦਿਨ ਪਹਿਲਾਂ ਤੱਕ ਇਹ ਪਾਣੀ ਦਾ ਪੱਧਰ 527 ਮੀਟਰ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ। ਪਿਛਲੇ 24 ਘੰਟਿਆਂ ’ਚ, ਡੈਮ ਦੇ ਭੰਡਾਰ ’ਚ 26274 ਕਿਊਸਿਕ ਪਾਣੀ ਦਾਖ਼ਲ ਹੋਇਆ ਅਤੇ ਡੈਮ ਤੋਂ 34945 ਕਿਊਸਿਕ ਪਾਣੀ ਛੱਡਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8