ਪਾਕਿਸਤਾਨ ''ਚ ਅਲਕਾਇਦਾ ਤੇ ਤਾਲਿਬਾਨ ਦੇ ਪੰਜ ਅੱਤਵਾਦੀ ਗ੍ਰਿਫ਼ਤਾਰ : ਅਧਿਕਾਰੀ
Saturday, Mar 19, 2022 - 09:45 PM (IST)
ਲਾਹੌਰ-ਪਾਕਿਸਤਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸ਼ਨੀਵਾਰ ਨੂੰ ਦੇਸ਼ ਦੇ ਪੰਜਾਬ ਸੂਬੇ ਤੋਂ ਅਲਕਾਇਦਾ ਇਨ ਇੰਡੀਅਨ ਸਬਕਾਟੀਨੈਂਟ (ਏਕਿਊ.ਆਈ.ਐੱਸ.) ਅਤੇ ਤਹਿਰੀਕ-ਏ-ਇਨਸਾਫ਼ ਪਾਕਿਸਤਾਨ (ਟੀ.ਟੀ.ਪੀ.) ਨਾਲ ਜੁੜੇ ਪੰਜ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਸਰਕਾਰੀ ਇਮਾਰਤਾਂ ਅਤੇ ਸੁਰੱਖਿਆ ਕਰਮਚਾਰੀਆਂ 'ਤੇ ਅੱਤਵਾਦੀ ਹਮਲਿਆਂ ਨੂੰ ਟਾਲਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਤਾਲਿਬਾਨ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਅਫਗਾਨਿਸਤਾਨ ਸੀ ਦੁਨੀਆ ਦਾ ਸਭ ਤੋਂ ਦੁਖੀ ਦੇਸ਼
ਪੰਜਾਬ ਪੁਲਸ ਦੇ ਅੱਤਵਾਦੀ ਰੋਕੂ ਵਿਭਾਗ (ਸੀ.ਟੀ.ਡੀ.) ਨੇ ਕਿਹਾ ਕਿ ਅੱਤਵਾਦੀਆਂ ਦੇ ਕਬਜ਼ੇ ਤੋਂ ਵਿਸਫੋਟਕ ਸਮੱਗਰੀ, ਹਥਗੋਲੇ, ਡੋਟੇਨੇਟਰ ਵੀ ਬਰਾਮਦ ਕੀਤੇ ਗਏ ਹਨ। ਵਿਭਾਗ ਨੇ ਇਕ ਬਿਆਨ 'ਚ ਕਿਹਾ ਕਿ 'ਏਕਿਊ.ਆਈ.ਐੱਸ. ਅਤੇ ਟੀ.ਟੀ.ਪੀ. ਦੇ ਪੰਜ ਅੱਤਵਾਦੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਥੇ ਉਹ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਅਤੇ ਸਰਕਾਰੀ ਭਵਨਾਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਰਾਵਲਪਿੰਡੀ ਅਤੇ ਨਰੋਵਾਲ ਸ਼ਹਿਰਾਂ ਤੋਂ ਏਕਿਊ.ਆਈ.ਐੱਸ. ਦੇ ਦੋ ਅੱਤਵਾਦੀਆਂ ਵਕਾਸ ਜਕੀਰ ਅਤੇ ਮੁਹਮੰਦ ਰਹਮਤੁੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੰਗਲਾਦੇਸ਼ ਦੇ ਸਾਬਕਾ ਅੰਤ੍ਰਿਮ ਰਾਸ਼ਟਰਪਤੀ ਸ਼ਹਾਬੂਦੀਨ ਅਹਿਮਦ ਦਾ ਦਿਹਾਂਤ
ਏਕਿਊ.ਆਈ.ਐੱਸ. ਇਕ ਇਸਲਾਮੀ ਅੱਤਵਾਦੀ ਸੰਗਠਨ ਹੈ ਜਿਸ ਦਾ ਉਦੇਸ਼ ਇਸਲਾਮਿਕ ਦੇਸ਼ ਸਥਾਪਿਤ ਕਰਨ ਲਈ ਪਾਕਿਸਤਾਨ, ਅਫਗਾਨਿਸਤਾਨ, ਭਾਰਤ, ਮਿਆਂਮਾਰ ਅਤੇ ਬੰਗਲਾਦੇਸ਼ ਦੀਆਂ ਸਰਕਾਰਾਂ ਨਾਲ ਲੜਨਾ ਹੈ। ਵਿਭਾਗ ਨੇ ਕਿਹਾ ਕਿ ਹੋਰ ਤਿੰਨ ਅੱਤਵਾਦੀਆਂ-ਅਮੀਰੁੱਲਾ ਮੁਜਾਹਿਦ, ਆਬਿਦ-ਉਰ-ਰਹਿਮਾਨ ਅਤੇ ਟੀ.ਟੀ.ਪੀ. ਦੇ ਮੁਹਮੰਦ ਜਹਾਂਗੀਰ ਨੂੰ ਪੰਜਾਬ ਦੇ ਸਰਗੋਧਾ, ਸੁਤਲਾਨ ਅਤੇ ਖਾਨੇਵਾਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਰੂਸ ਨੂੰ ਪੀੜ੍ਹੀਆਂ ਤੱਕ ਚੁਕਾਉਣੀ ਪਵੇਗੀ ਜੰਗ ਦੀ ਕੀਮਤ : ਜ਼ੇਲੇਂਸਕੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ