ਸੀਰੀਆ ''ਚ ਹਵਾਈ ਹਮਲੇ, 21 ਮੌਤਾਂ

Wednesday, Jun 07, 2017 - 05:24 AM (IST)

ਬੈਰੂਤ— ਅਮਰੀਕੀ ਅਗਵਾਈ ਵਾਲੀ ਗਠਜੋੜ ਫੌਜ ਦੇ ਹਵਾਈ ਹਮਲੇ 'ਚ ਇਸਲਾਮਿਕ ਸਟੇਟ ਸਮੂਹ ਦੇ ਸੀਰੀਆਈ ਗੜ੍ਹ ਰੱਕਾ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ 21 ਆਮ ਨਾਗਰਿਕ ਮਾਰੇ ਗਏ। ਸੀਰੀਆਈ ਮਨੁੱਖੀ ਆਬਜ਼ਰਵਰ ਸਮੂਹ ਦੇ ਇਕ ਆਗੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰੇ ਗਏ ਨਾਗਰਿਕ ਰੱਕਾ ਦੇ ਇਕ ਦੱਖਣੀ ਗੁਆਂਢੀ ਇਲਾਕੇ 'ਚੋਂ ਭੱਜਣ ਲਈ ਫਰਾਤ ਨਦੀ ਦੇ ਉੱਤਰੀ ਕੰਢੇ ਦੇ ਨਾਲ-ਨਾਲ ਛੋਟੀਆਂ ਕਿਸ਼ਤੀਆਂ ਰਾਹੀਂ ਜਾ ਰਹੇ ਸਨ ਕਿ ਉਹ ਹਵਾਈ ਹਮਲਿਆਂ ਦੇ ਸ਼ਿਕਾਰ ਹੋ ਗਏ।


Related News