ਭਾਰਤੀਆਂ ''ਚ ਅਮਰੀਕਾ ਜਾਣ ਦਾ ਜਨੂੰਨ! ਸਰਹੱਦਾਂ ਟੱਪਣ ਦੀ ਗਿਣਤੀ ''ਚ 5 ਗੁਣਾ ਵਾਧਾ

Friday, Sep 06, 2024 - 12:24 PM (IST)

ਲੁਧਿਆਣਾ (ਗੌਤਮ)- ਵਿਦੇਸ਼ ’ਚ ਪੁੱਜ ਕੇ ਪੈਸਾ ਕਮਾ ਕੇ ਆਪਣੇ ਸੁਪਨੇ ਸਾਕਾਰ ਕਰਨ ਦੀ ਹੋੜ ’ਚ ਜੁਟੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਵਿਦੇਸ਼ ਪੁੱਜਣ ਦੀ ਝਾਕ ’ਚ ਲੱਗੇ ਰਹਿੰਦੇ ਹਨ, ਜਿਸ ਕਾਰਨ ਮੋਟੀ ਰਕਮ ਖਰਚ ਕਰ ਕੇ ਉਹ ਨਾਜਾਇਜ਼ ਤੌਰ ’ਤੇ ਵਿਦੇਸ਼ ’ਚ ਪੁੱਜਦੇ ਹਨ। ਮਿਲੇ ਅੰਕੜਿਆਂ ਅਨੁਸਾਰ ਇਸ ਜੂਨ 2024 ’ਚ ਲਗਭਗ 5000 ਬਿਨਾਂ ਦਸਤਾਵੇਜ਼ਾਂ ਵਾਲੇ ਭਾਰਤੀ ਪ੍ਰਵਾਸੀ ਕੈਨੇਡਾ ਦੇ ਰਸਤੇ ਯੂ. ਐੱਸ. ’ਚ ਪ੍ਰਵੇਸ਼ ਕਰ ਗਏ।

ਪੈਦਲ ਜਾਂ ਹੋਰ ਸਾਧਨਾਂ ਰਾਹੀਂ ਪੁੱਜੇ ਪੁੱਜੇ ਅਮਰੀਕਾ

ਪਿਛਲੇ ਸਾਲ ਦੀ ਤੁਲਨਾ ’ਚ ਇਹ 5 ਗੁਣਾ ਵਾਧਾ ਹੋਇਆ ਹੈ, ਜੋ ਕਿ ਦੋਵੇਂ ਦੇਸ਼ਾਂ ਲਈ ਇਕ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਵਿਚ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜੋ ਬਿਹਤਰ ਭਵਿੱਖ ਦੀ ਭਾਲ ’ਚ ਪੁੱਜੇ, ਜੋ ਕਿ ਪਹਿਲਾਂ ਕਾਨੂੰਨੀ ਰੂਪ ’ਚ ਕੈਨੈਡਾ ਆਏ ਅਤੇ ਬਾਅਦ ਵਿਚ ਜੋ ਰੋਜ਼ਗਾਰ ਦੇ ਮੌਕਿਆਂ, ਸਬੰਧਾਂ ਜਾਂ ਅਮਰੀਕੀ ਇਮੀਗ੍ਰੇਸ਼ਨ ਪਾਲਿਸੀ ’ਚ ਕਥਿਤ ਫਾਇਦਿਆਂ ਅਤੇ ਹੋਰ ਕਾਰਨਾਂ ਕਾਰਨ ਕਿਸੇ ਨਾ ਕਿਸੇ ਤਰ੍ਹਾਂ ਨਾਲ ਅਮਰੀਕਾ ਵਿਚ ਜਾਣਾ ਬਿਹਤਰ ਸਮਝਿਆ।

ਮੈਕਸੀਕੋ ਬਾਰਡਰ ਦੀ ਬਜਾਏ ਕੈਨੇਡਾ ਬਾਰਡਰ ਤੋਂ ਯੂ. ਐੱਸ. ’ਚ ਪ੍ਰਵੇਸ਼ ਦਾ ਗ੍ਰਾਫ ਵਧਿਆ

ਦੇਖਿਆ ਗਿਆ ਹੈ ਕਿ ਕੁਝ ਸਮੇਂ ਤੋਂ ਮੈਕਸੀਕੋ ਬਾਰਡਰ ਦੀ ਬਜਾਏ ਕੈਨੇਡਾ ਬਾਰਡਰ ਤੋਂ ਯੂ. ਐੱਸ. ’ਚ ਐਂਟਰੀ ਕਰਨ ਦੇ ਗ੍ਰਾਫ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਯੂ. ਐੱਸ. ਨੇ ਕੈਨੇਡਾ ਸਰਕਾਰ ਨੂੰ ਆਪਣੀਆਂ ਉਦਾਰ ਵੀਜ਼ਾ ਨੀਤੀਆਂ ਬਾਰੇ ਵੀ ਚਿੰਤਾ ਪ੍ਰਗਟਾਈ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਅੰਤਰਰਾਸ਼ਟਰੀ ਵਿਦਿਆਰਥੀ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ’ਚ ਦਾਖਲ ਹੋ ਰਹੇ ਹਨ। ਬਿਨਾਂ ਦਸਤਾਵੇਜ਼ਾਂ ਦੇ ਦੇਸ਼ ’ਚ ਦਾਖਲ ਹੋਣ ਦੀਆਂ ਵਧਦੀਆਂ ਚੁਣੌਤੀਆਂ ਕਾਰਨ 3 ਦੇਸ਼ ਅਮਰੀਕਾ, ਕੈਨੇਡਾ ਅਤੇ ਯੂ. ਕੇ. ਇਮੀਗ੍ਰੇਸ਼ਨ ਨੀਤੀਆਂ ਦਾ ਮੁਲਾਂਕਣ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਮੀਂਹ ਨੇ ਦੁਆਈ ਗਰਮੀ ਤੋਂ ਰਾਹਤ; ਜਾਣੋ ਆਉਣ ਵਾਲੇ ਦਿਨਾਂ 'ਚ ਕਿੰਝ ਦਾ ਰਹੇਗਾ ਮੌਸਮ

ਅਮਰੀਕਾ-ਕੈਨੇਡਾ ਸਰਹੱਦ 9000 ਕਿਲੋਮੀਟਰ ਲੰਬੀ ਅਤੇ ਅਸੁਰੱਖਿਅਤ

ਅਮਰੀਕਾ-ਕੈਨੇਡਾ ਦੀ ਕਰੀਬ 9000 ਕਿਲੋਮੀਟਰ ਦੀ ਸਰਹੱਦ ਦੁਨੀਆ ਦੀ ਸਭ ਤੋਂ ਲੰਬੀ ਸਰਹੱਦ ਹੈ। ਇਹ ਇਕ ਲੰਬੀ ਅਸੁਰੱਖਿਅਤ ਸਰਹੱਦ ਹੈ ਅਤੇ ਅਮਰੀਕਾ-ਮੈਕਸੀਕੋ ਸਰਹੱਦ ਤੋਂ ਦੁੱਗਣੀ ਲੰਬਾਈ ਹੈ, ਜਿਸ ਨੂੰ ਲੈ ਕੇ ਦੋਵੇਂ ਦੇਸ਼ ਆਪਸ ’ਚ ਕਈ ਵਾਰ ਚਰਚਾ ਕਰ ਚੁੱਕੇ ਹਨ। ਮੁੱਖ ਚੁਣੌਤੀ ਪ੍ਰਵੇਸ਼ ਕਰਨ ਵਾਲਿਆਂ ਨੂੰ ਰੋਕਣਾ ਹੈ।

ਕੈਨੇਡਾ ’ਚ ਗੈਰ-ਕਾਨੂੰਨੀ ਐਂਟਰੀ ’ਚ ਹੋਇਆ ਵਾਧਾ

ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ ਦੇ ਕਾਰਨ ਕੈਨੇਡਾ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ। ਲੇਬਰ ਦੀ ਕਮੀ ਨੂੰ ਵਧਾਉਣ ਅਤੇ ਦੂਰ ਕਰਨ ਦੇ ਉਦੇਸ਼ ਨਾਲ 2017 ਦੇ ਆਲੇ-ਦੁਆਲੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਵੀਜ਼ਾ ਨਿਯਮਾਂ ’ਚ ਢਿੱਲ, ਜਿਸ ਕਾਰਨ ਕੈਨੇਡਾ ’ਚ 2018 ਤੋਂ 2022 ਤੱਕ ਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 61 ਫ਼ੀਸਦੀ ਵਧ ਕੇ 5. 66 ਲੱਖ ਤੋਂ ਵਧ ਕੇ 8 ਲੱਖ ਤੱਕ ਪਹੁੰਚ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News