26 ਸਾਲਾ ਕੁੜੀ ਨੇ ਸਮੁੰਦਰ ਦੀ ਡੂੰਘਾਈ ਤੱਕ ਤੈਰਨ ਦਾ ਬਣਾਇਆ ਵਰਲਡ ਰਿਕਾਰਡ

10/01/2018 11:17:51 AM

ਰੋਮ (ਬਿਊਰੋ)— ਇਟਲੀ ਦੀ ਗੋਤਾਖੋਰ ਐਲੀਸਾ ਜ਼ੇਚੀਨੀ (26) ਨੇ ਅਦਭੁੱਤ ਬਹਾਦੁਰੀ ਦਿਖਾਉਂਦੇ ਹੋਏ ਨਵਾਂ ਵਰਲਡ ਰਿਕਾਰਡ ਬਣਾਇਆ। ਉਸ ਨੇ ਬਹਾਮਾ ਵਿਚ ਸਾਢੇ 3 ਮਿੰਟ ਤੋਂ ਜ਼ਿਆਦਾ ਦੇਰ ਤੱਕ ਸਾਹ ਰੋਕਣ ਦੇ ਬਾਅਦ 351 ਫੁੱਟ ਦੀ ਡੂੰਘਾਈ ਤੱਕ ਤੈਰਨ ਦਾ ਰਿਕਾਰਡ ਬਣਾਇਆ।

PunjabKesari

ਜ਼ੇਚੀਨੀ ਦੀ ਉਪਲਬਧੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਜੋ ਦੂਰੀ ਤੈਅ ਕੀਤੀ, ਉਹ ਇਕ ਫੁਟਬਾਲ ਦੇ ਮੈਦਾਨ ਦੇ ਬਰਾਬਰ ਹੈ। 'ਵੀ.ਬੀ. 2018 ਡਾਈਵਿੰਗ ਚੈਂਪੀਅਨਸ਼ਿਪ' ਵਿਚ ਡੂੰਘਾਈ ਤੱਕ ਉਤਰਨ ਲਈ ਜ਼ੇਚੀਨੀ ਨੂੰ ਇਕ ਰੱਸੀ ਨਾਲ ਸਹਾਰਾ ਵੀ ਦਿੱਤਾ ਗਿਆ ਸੀ ਤਾਂ ਜੋ ਐਮਰਜੈਂਸੀ ਸਥਿਤੀ ਵਿਚ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ।

PunjabKesari

ਉਹ ਸ਼ਾਂਤ ਅਤੇ ਆਰਾਮਦਾਇਕ ਤਰੀਕੇ ਨਾਲ ਹੇਠਾਂ ਵੱਲ ਚੱਲੀ ਗਈ। ਇਸ ਤਰ੍ਹਾਂ ਦੀ ਗੋਤਾਖੋਰੀ ਲਈ 'ਫ੍ਰੀਡਾਈਵਰ' ਆਪਣੀਆਂ ਬਾਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾ ਕੇ ਤੈਰਨ ਦੀ ਕੋਸ਼ਿਸ਼ ਕਰਦੇ ਹਨ।

ਸਾਹ ਰੋਕੇ ਰੱਖਣਾ ਵੱਡੀ ਚੁਣੌਤੀ

PunjabKesari
ਜ਼ੇਚੀਨੀ ਜਿਹੜੀਆਂ ਡੂੰਘਾਈਆਂ ਤੱਕ ਪਹੁੰਚੀ ਉੱਥੇ ਤੱਕ ਸੂਰਜ ਦੀ ਰੋਸ਼ਨੀ ਵੀ ਨਹੀਂ ਪਹੁੰਚ ਰਹੀ ਸੀ। ਇਸ ਦੌਰਾਨ ਐਲੀਸਾ ਜ਼ੇਚੀਨੀ ਲਈ ਸਾਹ ਰੋਕੇ ਰੱਖਣਾ ਵੱਡੀ ਚੁਣੌਤੀ ਸੀ। ਉਹ ਜਿੰਨੀ ਤੇਜ਼ੀ ਨਾਲ ਹੇਠਾਂ ਗਈ, ਉਨੀ ਹੀ ਤੇਜ਼ੀ ਨਾਲ ਉੱਪਰ ਵੱਲ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਖੁੱਲ੍ਹੇ ਵਿਚ ਸਾਹ ਲੈ ਸਕੇ। ਇਸ ਦੌਰਾਨ ਇਕ ਸਪੋਰਟ ਸਟਾਫ ਉਸ ਦਾ ਮਾਰਗ ਦਰਸ਼ਨ ਕਰਦਾ ਰਿਹਾ।


Related News