''ਕਰ ਭਲਾ ਹੋ ਭਲਾ'' ਸੋਸਾਇਟੀ ਵੱਲੋਂ ਸਮਾਗਮ ਆਯੋਜਿਤ, ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦਾ ਲਿਆ ਗਿਆ ਫ਼ੈਸਲਾ
Thursday, Sep 11, 2025 - 09:59 AM (IST)

ਵੈਨਕੂਵਰ (ਮਲਕੀਤ ਸਿੰਘ)- ਲੋਕ ਭਲਾਈ ਕਾਰਜਾਂ ਲਈ ਯਤਨਸ਼ੀਲ ‘ਕਰ ਭਲਾ ਹੋ ਭਲਾ’ ਸੋਸਾਇਟੀ ਵੱਲੋਂ ਰਿਚਮੰਡ ਦੇ ਇੱਕ ਪਾਰਕ 'ਚ ਇੱਕ ਸਮਾਗਮ ਆਯੋਜਿਤ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਰਿਚਮੰਡ ਤੋਂ ਸਾਂਸਦ ਪਰਮ ਬੈਂਸ ਵੱਲੋਂ ਉਕਤ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਹਾਜ਼ਰ ਰਘਬੀਰ ਸਿੰਘ ਉੱਪਲ ਵੱਲੋਂ ਆਪਣੇ ਪਰਿਵਾਰ ਸਮੇਤ ਇਸ ਸੰਸਥਾ ਨੂੰ ਹਰੇਕ ਤਰ੍ਹਾਂ ਦੀ ਵਿਤੀ ਸਹਾਇਤਾ ਦੇਣ ਦਾ ਭਰੋਸਾ ਵੀ ਦਿਵਾਇਆ ਗਿਆ।
ਇਸ ਸਮਾਗਮ ਚ ਸ਼ਾਮਲ ਵਲੰਟੀਅਰਾਂ ਵੱਲੋਂ ਜਿੱਥੇ ਪੰਜਾਬ 'ਚ ਆਏ ਹੜ੍ਹਾਂ ਦੌਰਾਨ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਦਾ ਫੈਸਲਾ ਲਿਆ ਗਿਆ, ਉੱਥੇ ਹੀ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਚ ਵਸਦੇ ਲੋੜਵੰਦਾਂ ਦੀ ਮਦਦ ਕਰਨ ਦਾ ਵੀ ਸ਼ਲਾਘਾਯੋਗ ਫੈਸਲਾ ਲਿਆ ਗਿਆ। ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਨ ਅਤੇ ਖੇਡਾਂ ਪ੍ਰਤੀ ਆਕਰਸ਼ਿਤ ਕਰਨ ਲਈ ਇਕ ਫੁੱਟਬਾਲ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਇਸ ਮੌਕੇ ਕਰਨ ਸ਼ਰਮਾ, ਸੁੱਖ ਉੱਪਲ, ਪ੍ਰਦੀਪ ਉੱਪਲ, ਜੱਗ ਢਿੱਲੋਂ, ਕਨਵਰਨ ਮਾਹਲ, ਲਵ ਜੀਤ ਨਾਹਲ, ਗੈਰੀ ਨਾਹਲ, ਸੰਨੀ ਸਹੋਤਾ, ਸਵਿਤਲਨਾ ਸਹੋਤਾ, ਗੁਰਜ ਖਹਿਰਾ, ਪੌਲ ਡੈਨਸ ਵੈਂਟੀਨ ਅਤੇ ਦਿਨੇਸ਼ ਮਲਹੋਤਰਾ ਸਣੇ ਹੋਰ ਵੀ ਕਈ ਲੋਕ ਹਾਜ਼ਰ ਸਨ। ਸਮਾਗਮ ਦੇ ਅਖ਼ੀਰ 'ਚ ਸਾਰਿਆਂ ਨੇ ਸੁਆਦਲੇ ਭੋਜਨ ਦਾ ਆਨੰਦ ਮਾਣਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e