76 ਸਾਲਾ ਸੁਪਰਫਿੱਟ ਦਾਦੀ ਨੇ ਵੇਟ ਲਿਫਟਿੰਗ ਕਰ ਦੁਨੀਆ ਨੂੰ ਕੀਤਾ ਹੈਰਾਨ, ਕੈਂਸਰ ਨੂੰ ਮਾਤ ਦੇ ਤੋੜੇ 200 ਰਿਕਾਰਡ
Wednesday, Jun 22, 2022 - 09:52 AM (IST)
ਲੰਡਨ - ਕੁਝ ਲੋਕ ਉਮਰ ਅਤੇ ਜ਼ੋਖਮ ਦੋਨਾਂ ’ਤੇ ਫਤਿਹ ਕਰਨ ਦਾ ਹੁਨਰ ਬਾਖ਼ੂਬੀ ਜਾਣਦੇ ਹਨ। ਉਹ ਮੌਤ ਨੂੰ ਨਾ ਸਿਰਫ਼ ਚਮਕਾ ਦੇਣ ਵਿਚ ਮਾਹਿਰ ਹੁੰਦੇ ਹਨ, ਸਗੋਂ ਆਪਣੇ ਬੁਲੰਦ ਹੌਸਲਿਆਂ ਨਾਲ ਖੁਦ ਨੂੰ ਅਜਿਹਾ ਮਜਬੂਤ ਬਣਾ ਲੈਂਦੇ ਹਨ ਕਿ ਮੌਤ ਵੀ ਡਰਨ ਲੱਗੇ। ਇਸੇ ਤਰ੍ਹਾਂ ਇਕ ਸੁਪਰਫਿੱਟ ਦਾਦੀ 2 ਵਾਰ ਕੈਂਸਰ ਨੂੰ ਮਾਰ ਦੇ ਕੇ ਐਥਲੀਟ ਬਣ ਗਈ ਅਤੇ ਰਿਕਾਰਡਾਂ ਦੀ ਭਰਮਾਰ ਕਰ ਦਿੱਤੀ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਅਮਰੀਕੀ ਏਅਰ ਫੋਰਸ 'ਚ ਭਰਤੀ ਹੋਇਆ ਬੇਗੋਵਾਲ ਦਾ ਨੌਜਵਾਨ
75 ਪਾਰ ਸੁਪਰਫਿੱਟ ਗ੍ਰੇਨੀ ਪੈਟ ਰੀਵਸ ਨੂੰ 36 ਸਾਲ ਦੀ ਉਮਰ ਵਿਚ ਪਹਿਲੀ ਵਾਰ ਬ੍ਰੇਨ ਟਿਊਮਰ ਦਾ ਪਤਾ ਲੱਗਾ ਸੀ, ਪਰ ਮਾਯੂਸ ਹੋ ਕੇ, ਹਿੰਮਤ ਹਾਰ ਕੇ ਬੈਠਣ ਦੀ ਥਾਂ ਉਸਨੇ ਲਿਫਟਿੰਗ ਸ਼ੁਰੂ ਕਰ ਦਿੱਤੀ। ਜਿੰਮ ਵਿਚ ਪਸੀਨਾ ਵਹਾਇਆ ਅਤੇ ਮੌਤ ਨੂੰ ਮਾਤ ਦਿੱਤੀ ਪਰ ਉਸ ਨੂੰ ਦੁਬਾਰਾ ਫਿਰ ਕੈਂਸਰ ਦਾ ਸਾਹਮਣਾ ਕਰਨਾ ਪਿਆ। 1982 ਤੋਂ ਬਾਅਦ ਤੋਂ ਹੁਣ ਤੱਕ 2 ਵਾਰ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਦਾ ਸ਼ਿਕਾਰ ਹੋਈ ਪੈਟ ਖੁਦ ਨੂੰ ਮਜਬੂਤ ਬਣਾਈ ਰੱਖਣ ਲਈ ਪਾਵਰ ਲਿਫਟਿੰਗ ਅਤੇ ਮੈਰਾਥਨ ਵਿਚ ਇੰਨੀ ਐਕਟਿਵ ਹੋ ਗਈ ਕਿ ਅੱਜ 200 ਤੋਂ ਜ਼ਿਆਦਾ ਰਿਕਾਰਡ ਤੋੜ ਚੁੱਕੀ ਹੈ।
10 ਸਾਲਾਂ ਤੱਕ ਨੈਸ਼ਨਲ ਅਤੇ ਇੰਟਰਨੈਸ਼ਨਲ ਗਲੋਬਲ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਆਪਣੇ ਸੁਨਹਿਰੇ ਦਿਨਾਂ ਵਿਚ 42 ਕਿਲੋਗ੍ਰਾਮ ਵਰਗ ਵਿਚ 135 ਕਿਲੋਗ੍ਰਾਮ ਦੀ ਵੇਟ ਲਿਫਟਿੰਗ ਕੀਤੀ। ਕਿਸਮਤ ਇਕ ਵਾਰ ਉਸ ਨੂੰ ਅਜਮਾਉਣਾ ਚਾਹੁੰਦੀ ਸੀ, ਲਿਹਾਜ਼ਾ 48 ਸਾਲ ਦੀ ਉਮਰ ਵਿਚ ਇਕ ਵਾਰ ਫਿਰ ਪੈਟ ਨੂੰ ਟਰਮੀਨਲ ਕੈਂਸਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ 1993 ਵਿਚ ਉਸ ਨੂੰ ਆਸਟਿਯੋਸਾਰਕੋਮਾ ਹੋ ਗਿਆ, ਜੋ ਇਕ ਤਰ੍ਹਾਂ ਦਾ ਹੱਡੀ ਦਾ ਕੈਂਸਰ ਸੀ। ਅੰਤ ਵਿੱਚ, ਇੱਕ ਲੰਬੀ ਲੜਾਈ ਤੋਂ ਬਾਅਦ, ਉਹ 2016 ਦੇ ਮੱਧ ਵਿੱਚ ਕੈਂਸਰ ਮੁਕਤ ਹੋ ਗਈ।
ਇਹ ਵੀ ਪੜ੍ਹੋ: ਕੰਬੋਡੀਆ ਦੀ ਮੇਕਾਂਗ ਨਦੀ 'ਚ ਮਿਲੀ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਮੱਛੀ (ਤਸਵੀਰਾਂ)
ਪੈਟ ਨੇ 2022 ਵਿਚ 60 ਕਿਲੋਗ੍ਰਾਮ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜੋ ਉਸਦੀ ਉਮਰ ਅਤੇ ਭਾਰ ਵਰਗ ਲਈ ਇਕ ਨਵਾਂ ਰਿਕਾਰਡ ਸੀ। 2005 ਵਿਚ ਬ੍ਰਿਟਿਸ਼ ਡਰੱਗ ਫਰੀ ਪਾਵਰ ਲਿਫਟਿੰਗ ਐਸੋਸੀਏਸ਼ਨ ਵਿਚ ਸ਼ਾਮਲ ਹੋਣ ਤੋਂ ਬਾਅਦ ਪੈਟ ਨੇ ਲਗਭਗ 200 ਰਿਕਾਰਡ ਤੋੜੇ ਹਨ ਅਤੇ 135 ਕਿਲੋਗ੍ਰਾਮ ਤੱਕ ਭਾਰ ਚੁੱਕ ਸਕਦੀ ਹੈ। ਪੈਟ ਦਾ ਕਹਿਣਾ ਹੈ ਕਿ ਹੁਣ ਉਹ ਬਿਨਾਂ ਵੇਟ ਲਿਫਟਿੰਗ ਦੇ ਆਪਣੀ ਜ਼ਿੰਦਗੀ ‘ਇਮੈਜਨ’ ਹੀ ਨਹੀਂ ਕਰ ਸਕਦੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।