ਮੁੰਡੇ ਦੇ ਕਤਲ ਮਗਰੋਂ ਯੁੱਧ ਦੇ ਮੈਦਾਨ ’ਚ ਤਬਦੀਲ ਹੋਈਆਂ ਫਰਾਂਸ ਦੀਆਂ ਸੜਕਾਂ, ਇਨਸਾਫ ਲਈ ਮਸ਼ਾਲ ਲੈ ਕੇ ਨਿਕਲੀ ਮਾਂ

Saturday, Jul 01, 2023 - 10:04 AM (IST)

ਮੁੰਡੇ ਦੇ ਕਤਲ ਮਗਰੋਂ ਯੁੱਧ ਦੇ ਮੈਦਾਨ ’ਚ ਤਬਦੀਲ ਹੋਈਆਂ ਫਰਾਂਸ ਦੀਆਂ ਸੜਕਾਂ, ਇਨਸਾਫ ਲਈ ਮਸ਼ਾਲ ਲੈ ਕੇ ਨਿਕਲੀ ਮਾਂ

ਜਲੰਧਰ (ਇੰਟ.)– ਬੀਤੇ ਮੰਗਲਵਾਰ ਨੂੰ 17 ਸਾਲ ਦੇ ਲੜਕੇ ਦੀ ਹੱਤਿਆ ਤੋਂ ਬਾਅਦ ਫਰਾਂਸ ਵਿਚ ਭੜਕੀ ਹਿੰਸਾ ਨੇ ਭਿਆਨਕ ਰੂਪ ਧਾਰਣ ਕਰ ਲਿਆ ਹੈ। ਦੇਸ਼ ਦੀਆਂ ਸੜਕਾਂ ’ਤੇ ਜੰਗ ਦੇ ਮੈਦਾਨ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਹਾਲਾਂਕਿ ਨੌਜਵਾਨ ਨੂੰ ਗੋਲੀ ਮਾਰਨ ਵਾਲੇ ਪੁਲਸ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ’ਤੇ ਜਾਣਬੁੱਝ ਕੇ ਗੋਲੀ ਮਾਰਨ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਇਸ ਦੇ ਬਾਵਜੂਦ ਜਨਤਾ ਦਾ ਗੁੱਸਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਰਾਸ਼ਟਰਪਤੀ ਮੈਕ੍ਰੋਂ ਨੇ ਘਟਨਾ ਦੀ ਸ਼ੁਰੂਆਤ ਵਿਚ ਕਿਹਾ ਕਿ ਇਹ ਹੱਤਿਆ ਮੁਆਫੀ ਦੇ ਯੋਗ ਨਹੀਂ ਹੈ। ਜਦਕਿ ਪੁਲਸ ਯੂਨੀਅਨਾਂ ਨੇ ਮੈਕ੍ਰੋਂ ਦੇ ਬਿਆਨ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਰਾਸ਼ਟਰਪਤੀ ਮੈਕ੍ਰੋਂ ਨੇ ਲੋਕਾਂ ਨੂੰ ਵਾਰ-ਵਾਰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ। ਰਾਸ਼ਟਰੀ ਪੁਲਸ ਬੁਲਾਰੇ ਨੇ ਦੱਸਿਆ ਕਿ 900 ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿਚ ਅੱਧੇ ਨਾਲੋਂ ਜ਼ਿਆਦਾ ਗ੍ਰਿਫਤਾਰੀਆਂ ਪੈਰਿਸ ਵਿਚ ਹੋਈਆਂ ਹਨ। ਉਥੇ ਹੀ 200 ਤੋਂ ਵੱਧ ਪੁਲਸ ਕਰਮਚਾਰੀ ਜ਼ਖ਼ਮੀ ਹੋਏ ਹਨ। ਪੁਲਸ ਨੇ ਭੀੜ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ, ਗ੍ਰੇਨੇਡ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ: ਬੇਕਾਬੂ ਟਰੱਕ ਨੇ ਕਈ ਵਾਹਨਾਂ ਤੇ ਪੈਦਲ ਯਾਤਰੀਆਂ ਨੂੰ ਮਾਰੀ ਟੱਕਰ, 48 ਲੋਕਾਂ ਦੀ ਦਰਦਨਾਕ ਮੌਤ, ਵੇਖੋ ਮੌਕੇ ਦੀਆਂ ਤਸਵੀਰਾਂ

PunjabKesari

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਨਾਹੇਲ ਨਾਂ ਦੇ ਲੜਕੇ ਦੀ ਮੰਗਲਵਾਰ ਨੂੰ ਟ੍ਰੈਫਿਕ ਜਾਂਚ ਦੌਰਾਨ ਨੈਨਟੇਰੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਕਾਰਨ ਪੂਰੇ ਫਰਾਂਸ ਵਿਚ ਲੋਕ ਹਮਲਾਵਰ ਹੋ ਕੇ ਤੋੜਭੰਨ ਕਰ ਰਹੇ ਹਨ। ਨੈਨਟੇਰੇ ਦੇ ਇਸਤਗਾਸਾ ਪਾਸਕਲ ਪ੍ਰਾਚੇ ਮੁਤਾਬਕ ਪੁਲਸ ਅਧਿਕਾਰੀਆਂ ਨੇ ਨਾਹੇਲ ਨੂੰ ਰੋਕਣ ਦੀ ਕੋਸ਼ਿਸ਼ ਇਸ ਲਈ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਡਰਾਈਵਿੰਗ ਕਰਨ ਲਈ ਅਜੇ ਬਹੁਤ ਛੋਟਾ ਹੈ।

ਜਾਣਕਾਰੀ ਮੁਤਾਬਕ ਉਹ ਪਾਲਿਸ਼ ਲਾਈਸੈਂਸ ਪਲੇਟਸ ਨਾਲ ਮਰਸੀਡੀਜ਼ ਚਲਾ ਰਿਹਾ ਸੀ। ਉਸ ਨੇ ਖੁਦ ਨੂੰ ਰੋਕੇ ਜਾਣ ਦੇ ਡਰ ਤੋਂ ਕਥਿਤ ਤੌਰ ’ਤੇ ਰੈੱਡ ਲਾਈਟ ਦੀ ਉਲੰਘਣਾ ਕੀਤੀ ਅਤੇ ਫਿਰ ਟ੍ਰੈਫਿਕ ਵਿਚ ਫੱਸ ਗਿਆ ਸੀ। ਮਾਮਲੇ ਵਿਚ ਸ਼ਾਮਲ ਦੋਵਾਂ ਹੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੰਦੂਕ ਉਸ ’ਤੇ ਇਸ ਲਈ ਤਾਣ ਦਿੱਤੀ ਸੀ ਤਾਂ ਜੋ ਉਹ ਭੱਜ ਨਾ ਸਕੇ। ਜਿਸ ਅਧਿਕਾਰੀ ਨੇ ਬੰਦੂਕ ਦਾ ਟ੍ਰਿਗਰ ਦਬਾਇਆ, ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਉਸ ਨੂੰ, ਉਸ ਦੇ ਸਾਥੀ ਜਾਂ ਕਿਸੇ ਹੋਰ ਨੂੰ ਕਾਰ ਨਾਲ ਟੱਕਰ ਨਾ ਮਾਰ ਦਿੱਤੀ ਜਾਵੇ।

ਇਹ ਵੀ ਪੜ੍ਹੋ: ਬਿਜਲੀ ਚੋਰੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪਾਵਰਕਾਮ ਨੇ 110 ਖਪਤਕਾਰਾਂ ਨੂੰ ਕੀਤਾ 40.04 ਲੱਖ ਰੁਪਏ ਜੁਰਮਾਨਾ

PunjabKesari

ਹੱਥਾਂ ’ਚ ਮਸ਼ਾਲ ਲੈ ਕੇ ਨਿਕਲੀ ਮ੍ਰਿਤਕ ਦੀ ਮਾਂ

ਮ੍ਰਿਤਕ ਲੜਕੇ ਦੀ ਮਾਂ ਦੀਆਂ ਕਈ ਵੀਡੀਓਜ਼ ਮੀਡੀਆ ’ਤੇ ਵਾਇਰਲ ਹਨ, ਉਹ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਹੱਥਾਂ ਵਿਚ ਮਸ਼ਾਲ ਲੈ ਕੇ ਨਿਕਲੀ ਹੈ। ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਨਾਲ ਹਨ। ਸਾਰੇ ਨਾਹੇਲ ਨੂੰ ਇਨਸਾਫ ਦਿਵਾਉਣ ਲਈ ਨਾਅਰੇ ਲਾ ਰਹੇ ਹਨ। ਕਈ ਵੀਡੀਓਜ਼ ਵਿਚ ਨਾਹੇਲ ਦੀ ਮਾਂ ਰੋਂਦੀ ਹੋਈ ਵੀ ਨਜ਼ਰ ਆਈ। ਦੋਸ਼ੀ ਪੁਲਸ ਕਰਮਚਾਰੀ ਦੇ ਵਕੀਲ ਲਾਰੈਂਟ ਫ੍ਰੈਂਕ ਲਿਏਨਾਰਡ ਨੇ ਕਿਹਾ ਕਿ ਅਧਿਕਾਰੀ ਨੇ ਆਪਣੇ ਕੀਤੇ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੂੰ ਉਸ ਸਮੇਂ ਜੋ ਠੀਕ ਲੱਗਾ ਉਨ੍ਹਾਂ ਉਹੀ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਮਾਰਨ ਲਈ ਸਵੇਰੇ ਨਹੀਂ ਉੱਠਦੇ ਹਨ। ਉਹ ਵਾਕਈ ਉਸ ਨੂੰ ਨਹੀਂ ਮਾਰਨਾ ਚਾਹੁੰਦੇ ਸਨ। ਗੋਲੀ ਚਲਾਉਣ ਵਾਲੇ ਅਧਿਕਾਰੀ ਦਾ ਵੀ ਪੁਲਸ ਪ੍ਰਸ਼ਾਸਨ ਨੇ ਅਜੇ ਨਾਂ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਪ੍ਰਦਰਸ਼ਨ ਆਯੋਜਿਤ ਕਰਨ ਵਾਲੇ ਗਰੁੱਪਸ ਇਸ ਘਟਨਾ ਨੂੰ ਨਸਲਵਾਦ ਨਾਲ ਜੋੜ ਰਹੇ ਹਨ।

PunjabKesari

ਇਹ ਵੀ ਪੜ੍ਹੋ: ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ’ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਤਿੰਨ ਦਿਨ ਬਾਅਦ ਸੀ ਵੱਡੇ ਪੁੱਤ ਦਾ ਵਿਆਹ

ਦੇਸ਼ ਭਰ ’ਚ 40,000 ਪੁਲਸ ਅਧਿਕਾਰੀ ਤਾਇਨਾਤ

ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਾਨਿਨ ਨੇ ਇਕ ਟਵੀਟ ਵਿਚ ਇਹ ਵੀ ਦਾਅਵਾ ਕੀਤਾ ਹੈ ਕਿ ਬੀਤੇ 2-3 ਦਿਨਾਂ ਤੋਂ ਵਿਖਾਵਾਕਾਰੀਆਂ ਨੇ ਦੇਸ਼ ਭਰ ਦੇ ਸਕੂਲਾਂ, ਟਾਊਨ ਹਾਲ ਅਤੇ ਪੁਲਸ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਫਰਾਂਸ ਵਿਚ ਵੱਖ-ਵੱਖ ਸ਼ਹਿਰਾਂ ਵਿਚ ਵਿਖਾਵਾਕਾਰੀਆਂ ਵਲੋਂ ਭਾਰੀ ਅੱਗਜ਼ਨੀ, ਆਤਿਸ਼ਬਾਜ਼ੀ ਦੀਆਂ ਘਟਨਾਵਾਂ ਕੀਤੀਆਂ ਗਈਆਂ ਹਨ, ਜਿਸ ਵਿਚ ਕਈ ਕਾਰਾਂ, ਸਰਕਾਰੀ ਇਮਾਰਤਾਂ ਨੁਕਸਾਨੀਆਂ ਗਈਆਂ। ਪੈਰਿਸ ਦੇ ਬਾਹਰੀ ਹਿੱਸੇ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਨੈਨਟੇਰੇ ਵਿਚ ਵਿਖਾਵਾਕਾਰੀਆਂ ਨੇ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਪੁਲਸ ’ਤੇ ਪੱਥਰਾਅ ਕੀਤਾ ਹੈ। ਆਮ ਜਨਤਾ ਵਿਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਨੂੰ ਲੈ ਕੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਗ੍ਰਹਿ ਮੰਤਰੀ ਗੇਰਾਲਡ ਡਰਮਾਨਿਨ ਨੇ ਕਿਹਾ ਕਿ ਸ਼ਾਂਤੀ ਬਹਾਲ ਹੋਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 40,000 ਪੁਲਸ ਅਧਿਕਾਰੀ ਤਾਇਨਾਤ ਰਹਿਣਗੇ। ਇਨ੍ਹਾਂ ਵਿਚ 5000 ਇਕੱਲੇ ਪੈਰਿਸ ਖੇਤਰ ਵਿਚ ਹੋਣਗੇ।

PunjabKesari

2005 ’ਚ ਵੀ ਹੋਈ ਸੀ ਅਜਿਹੀ ਹੀ ਹਿੰਸਾ

ਜ਼ਿਕਰਯੋਗ ਹੈ ਕਿ ਫਰਾਂਸ ਵਿਚ ਹਿੰਸਾ ਦਾ ਪੁਰਾਣਾ ਇਤਿਹਾਸ ਰਿਹਾ ਹੈ। ਅਜਿਹੀ ਹੀ ਇਕ ਘ ਟਨਾ ਵਿਚ ਸਾਲ 2005 ਵਿਚ ਜਦੋਂ 2 ਨੌਜਵਾਨ ਪੁਲਸ ਤੋਂ ਬਚਣ ਲਈ ਕਿਤੇ ਲੁੱਕ ਗਏ ਸਨ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਪੂਰੇ ਫਰਾਂਸ ਵਿਚ ਕਈ ਹਫਤਿਆਂ ਤੱਕ ਅਸ਼ਾਂਤੀ ਦਾ ਮਾਹੌਲ ਬਣਿਆ ਰਿਹਾ ਸੀ। ਇਹੀ ਨਹੀਂ ਹਾਲਾਤ ਇੰਨੇ ਵਿਗੜ ਗਏ ਸਨ ਕਿ ਫ ਰਾਂਸ ਵਿਚ ਐਮਰਜੈਂਸੀ ਐਲਾਨ ਕਰਨੀ ਪਈ ਸੀ।

PunjabKesari

2017 ਤੋਂ ਵੱਧ ਰਹੀਆਂ ਹਨ ਗੋਲੀਆਂ ਚਲਾਉਣ ਦੀਆਂ ਘਟਨਾਵਾਂ

ਸਾਲ 2017 ਵਿਚ ਫਰਾਂਸ ਵਿਚ ਇਕ ਕਾਨੂੰਨ ਬਣਾਇਆ ਗਿਆ ਸੀ, ਜਿਸ ਵਿਚ ਪੁਲਸ ਨੂੰ ਗੋਲੀ ਚਲਾਉਣ ਦੇ ਅਧਿਕਾਰ ਵਿਚ ਢਿੱਲ ਦਿੱਤੀ ਗਈ ਸੀ। ਮਨੁੱਖੀ ਅਧਿਕਾਰ ਸੰਗਠਨ ਇਸ ਕਾਨੂੰਨ ਦਾ ਵਿਰੋਧ ਕਰਦੇ ਰਹੇ ਹਨ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਕਾਨੂੰਨ ਬਣਿਆ ਹੈ ਚਲਦੀ ਕਾਰ ’ਤੇ ਪੁਲਸ ਵਲੋਂ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵੱਧ ਗਈਆਂ ਹਨ। ਮਨੁੱਖੀ ਅਧਿਕਾਰ ਵਰਕਰ ਰੋਖਾਯਾ ਡਿਆਲੋ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੋਲੀ ਚਲਾਉਣ ਦਾ ਮਤਲਬ ਹੈ ਕਿ ਗੋਲੀ ਲੱਗਣ ਦਾ ਵੱਡਾ ਖਤਰਾ, ਜੋ ਕਿ ਕਾਲੇ ਲੋਕਾਂ ਦੇ ਸੰਦਰਭ ਵਿਚ ਹੋਰ ਵੱਧ ਹੈ। ਰਾਇਟਰਸ ਮੁਤਾਬਕ ਫਰਾਂਸ ਦੀ ਪੁਲਸ ਦੀ ਗੋਲੀਬਾਰੀ ਵਿਚ ਸਾਲ 2017 ਤੋਂ ਲੈ ਕੇ ਹੁਣ ਤੱਕ ਜਾਨ ਗੁਆਉਣ ਵਾਲਿਆਂ ਵਿਚ ਵਧੇਰੇ ਕਾਲੇ ਜਾਂ ਅਰਬ ਮੂਲ ਦੇ ਲੋਕ ਹਨ। ਬੀਤੇ ਸਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 13 ਲੋਕਾਂ ਦੀ ਜਾਨ ਗਈ ਸੀ। ਰਾਇਟਰਸ ਨੇ ਮ੍ਰਿਤਕ ਦੇ ਗੁਆਂਢੀਆਂ ਦੇ ਹਵਾਲੇ ਨਾਲ ਦੱਸਿਆ ਕਿ ਨਾਹੇਲ ਵੀ ਫਰਾਂਸੀਸੀ-ਅਲਜੀਰੀਆਈ ਮੂਲ ਦੇ ਪਰਿਵਾਰ ਤੋਂ ਸੀ।

PunjabKesari


author

cherry

Content Editor

Related News