ਚੀਨ ਤੋਂ ਪਰਤਣ ਪਿੱਛੋਂ ਮੁਹੰਮਦ ਮੁਇਜ਼ੂ ਨੇ ਭਾਰਤ ’ਤੇ ਕੀਤਾ ਤਾਜ਼ਾ ਹਮਲਾ, ਲੱਗਾ ਵੱਡਾ ਝਟਕਾ
Sunday, Jan 14, 2024 - 01:23 PM (IST)
ਨਵੀਂ ਦਿੱਲੀ (ਅਨਸ)- ਮੌਜੂਦਾ ਵਿਵਾਦ ਦਰਮਿਆਨ ਆਪਣੇ ਚੀਨ ਦੌਰੇ ਤੋਂ ਪਰਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਭਾਰਤ ’ਤੇ ਇਕ ਹੋਰ ਅਸਿੱਧਾ ਹਮਲਾ ਕਰਦਿਆਂ ਉਸ ’ਤੇ ਇੱਕ ਛੋਟੇ ਜਿਹੇ ਦੇਸ਼ ਨੂੰ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਚੀਨ ਦੇ ਪੰਜ ਦਿਨਾਂ ਦੌਰੇ ਤੋਂ ਵਾਪਸ ਆਉਣ ’ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਛੋਟਾ ਦੇਸ਼ ਹੋ ਸਕਦੇ ਹਾਂ ਪਰ ਇਹ ਕਿਸੇ ਨੂੰ ਸਾਡੇ ਨਾਲ ਧੱਕੇਸ਼ਾਹੀ ਕਰਨ ਦਾ ਲਾਇਸੈਂਸ ਨਹੀਂ ਦਿੰਦਾ। ਹਾਲਾਂਕਿ ਮੁਈਜ਼ੂ ਨੇ ਸਿੱਧੇ ਤੌਰ 'ਤੇ ਕਿਸੇ ਦਾ ਨਾਂ ਲੈ ਕੇ ਇਹ ਬਿਆਨ ਨਹੀਂ ਦਿੱਤਾ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਨਿਸ਼ਾਨਾ ਭਾਰਤ ਵੱਲ ਹੈ। ਹਿੰਦ ਮਹਾਸਾਗਰ ਕਿਸੇ ਵਿਸ਼ੇਸ਼ ਦੇਸ਼ ਨਾਲ ਸਬੰਧਤ ਨਹੀਂ ਹੈ। ਮਾਲਦੀਵ ਆਪਣੇ ਵੱਡੇ ਈ.ਈ.ਜ਼ੈੱਡ. ਕਾਰਨ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਦੌਰਾਨ ਮਾਲਦੀਵ ਦੇ ਤਿੰਨ ਮੰਤਰੀਆਂ ਨੂੰ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਬਰਖਾਸਤ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਵਿਗੜਨ ਪਿੱਛੋਂ ਰਾਸ਼ਟਰਪਤੀ ਮੁਇਜ਼ੂ ਦੀਆਂ ਟਿੱਪਣੀਆਂ ਆਈਆਂ ਹਨ। ਇਸ ਘਟਨਾ ਨੇ ਵੱਖ-ਵੱਖ ਭਾਰਤੀ ਮਸ਼ਹੂਰ ਹਸਤੀਆਂ ਅਤੇ ਕੰਪਨੀਆਂ ਦੇ ਲੋਕਾਂ ਨੂੰ ਮਾਲਦੀਵ ਦਾ ਦੌਰਾ ਕਰਨ ਤੋਂ ਬਚਣ ਲਈ ਕਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਇਟਲੀ 'ਚ ਪਾਇਲਟ ਬਣਿਆ ਹੁਸ਼ਿਆਰਪੁਰ ਦਾ ਸਰਤਾਜ ਸਿੰਘ
ਵੱਡਾ ਝਟਕਾ- ਮੁਈਜ਼ੂ ਦੀ ਪਾਰਟੀ ਮਾਲਦੀਵ ਦੀ ਰਾਜਧਾਨੀ ਦੇ ਮੇਅਰ ਦੀ ਚੋਣ ਹਾਰੀ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੂੰ ਝਟਕਾ ਦਿੰਦੇ ਹੋਏ ਭਾਰਤ-ਸਮਰਥਕ ਪਾਰਟੀ ਨੇ ਮੁਈਜ਼ੂ ਦੀ ਪਾਰਟੀ ਤੋਂ ਮੇਅਰ ਦਾ ਅਹੁਦਾ ਖੋਹ ਲਿਆ। ਭਾਰਤ-ਸਮਰਥਕ ਵਿਰੋਧੀ ਪਾਰਟੀ ‘ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ’ (ਐੱਮ..ਡੀ.ਪੀ.) ਨੇ ਸ਼ਨੀਵਾਰ ਨੂੰ ਰਾਜਧਾਨੀ ਮਾਲੇ ਦੇ ਮੇਅਰ ਦੀ ਚੋਣ ਵਿਚ ਜਿੱਤ ਹਾਸਲ ਕੀਤੀ। ਐਮ.ਡੀ.ਪੀ. ਉਮੀਦਵਾਰ ਆਦਮ ਅਜ਼ੀਮ ਨੂੰ ਮਾਲੇ ਦਾ ਨਵਾਂ ਮੇਅਰ ਚੁਣਿਆ ਗਿਆ ਹੈ। ਇਹ ਅਹੁਦਾ ਹਾਲੇ ਤੱਕ ਤੱਕ ਮੁਈਜ਼ੂ ਕੋਲ ਸੀ। ਮੁਈਜ਼ੂ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣ ਲੜਨ ਲਈ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।ਮਾਲਦੀਵ ਦੇ ਮੀਡੀਆ ਨੇ ਅਜ਼ੀਮ ਦੀ ਜਿੱਤ ਨੂੰ ‘ਸ਼ਾਨਦਾਰ ਜਿੱਤ’ ਦੱਸਿਆ ਹੈ। ਐਮ. ਡੀ. ਪੀ. ਦੀ ਅਗਵਾਈ ਭਾਰਤ ਸਮਰਥਕ ਸਾਬਕਾ ਰਾਸ਼ਟਰਪਤੀ ਮੁਹੰਮਦ ਸੋਲਿਹ ਕਰ ਰਹੇ ਹਨ ਜੋ ਰਾਸ਼ਟਰਪਤੀ ਚੋਣ ਵਿਚ ਚੀਨ ਸਮਰਥਕ ਅਾਗੂ ਮੁਈਜ਼ੂ ਕੋਲੋਂ ਹਾਰ ਗਏ ਸਨ। ਅਜ਼ੀਮ ਨੇ ਮੁਈਜ਼ੂ ਦੀ ਅਗਵਾਈ ਵਾਲੀ ਵਿਰੋਧੀ ਪਾਰਟੀ ‘ਪੀਪਲਜ਼ ਨੈਸ਼ਨਲ ਕਾਂਗਰਸ (ਪੀ. ਐੱਨ.ਸੀ) ਦੀ ਏਸ਼ਥ ਅਜ਼ੀਮਾ ਸ਼ਕੂਰ ਨੂੰ ਹਰਾਇਆ।
41 ਬਕਸਿਆਂ ਦੀ ਗਿਣਤੀ ਤੋਂ ਬਾਅਦ ਵਿਰੋਧੀ ਪਾਰਟੀ ਦੇ ਐਮ.ਡੀ.ਪੀ ਨੇਤਾ ਆਦਮ ਅਜ਼ੀਮ ਨੇ 5,303 ਵੋਟਾਂ ਨਾਲ ਵੱਡੀ ਲੀਡ ਲੈ ਲਈ, ਜਦੋਂ ਕਿ ਮੁਈਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ (ਪੀ.ਐਨ.ਸੀ) ਦੇ ਨੇਤਾ ਆਇਸ਼ਾਥ ਅਜ਼ੀਮਾ ਸ਼ਕੂਰ ਨੂੰ ਸਿਰਫ਼ 3,301 ਵੋਟਾਂ ਮਿਲੀਆਂ। ਐਮ.ਡੀਪੀ ਦੀ ਅਗਵਾਈ ਭਾਰਤ ਪੱਖੀ ਸਾਬਕਾ ਰਾਸ਼ਟਰਪਤੀ ਮੁਹੰਮਦ ਸੋਲਿਹ ਕਰ ਰਹੇ ਹਨ, ਜੋ ਚੀਨ ਪੱਖੀ ਨੇਤਾ ਮੁਈਜ਼ੂ ਤੋਂ ਰਾਸ਼ਟਰਪਤੀ ਚੋਣ ਹਾਰ ਗਏ ਸਨ। ਮੇਅਰ ਚੋਣਾਂ ਜਿੱਤਣ ਤੋਂ ਬਾਅਦ ਐਮ.ਡੀ.ਪੀ ਨੂੰ ਇੱਕ ਤਰ੍ਹਾਂ ਨਾਲ ਲਾਈਫਲਾਈਨ ਮਿਲ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।