ਤਾਲਿਬਾਨੀ ਲੜਾਕਿਆਂ ਨੇ ਅਮਰੀਕੀ ਫ਼ੌਜ ਦੇ ਜਹਾਜ਼ ’ਤੇ ਪਾਈ ਪੀਂਘ, ਝੂਟੇ ਲੈਂਦਿਆਂ ਦੀ ਵੀਡੀਓ ਵਾਇਰਲ
Friday, Sep 10, 2021 - 11:24 AM (IST)
ਕਾਬੁਲ : ਅਮਰੀਕੀ ਫ਼ੌਜ ਦੀ ਵਾਪਸੀ ਦੇ ਬਾਅਦ ਤਾਲਿਬਾਨ ਵਿਦਰੋਹੀਆਂ ਨੇ ਅਗਸਤ ਦੇ ਮੱਧ ਵਿਚ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਬੀਤੇ ਦਿਨੀਂ ਨਵੀਂ ਅਫ਼ਗਾਨ ਸਰਕਾਰ ਦਾ ਐਲਾਨ ਕਰ ਦਿੱਤਾ ਹੈ। ਉਥੇ ਹੀ ਅਮਰੀਕੀ ਫ਼ੌਜ ਪਰਤਦੇ ਸਮੇਂ ਕਈ ਹਥਿਆਰਾਂ ਅਤੇ ਫ਼ੌਜੀ ਜਹਾਜ਼ਾਂ ਨੂੰ ਨਕਾਰਾ ਕਰਕੇ ਉਥੇ ਹੀ ਛੱਡ ਗਈ, ਜਿਨ੍ਹਾਂ ਦਾ ਇਸਤੇਮਾਲ ਹੁਣ ਤਾਲਿਬਾਨੀ ਲੜਾਕੇ ਆਪਣੇ ਮਨੋਰੰਜਣ ਲਈ ਕਰ ਰਹੇ ਹਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਤਾਲਿਬਾਨੀ ਲੜਾਕੇ ਅਮਰੀਕੀ ਫਾਈਟਰ ਜੈੱਟ ਦੇ ਵਿੰਗ ’ਤੇ ਰੱਸੀ ਬੰਨ੍ਹ ਕੇ ਝੂਟੇ ਲੈ ਰਹੇ ਹਨ।
ਇਹ ਵੀ ਪੜ੍ਹੋ: ਸਾਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕਾਹਲੀ ਨਹੀਂ : ਅਮਰੀਕਾ
جانانہ راشہ چہ او زانگو ٹالونہ pic.twitter.com/gi53A5gnzJ
— JB (@JBaghwan) September 9, 2021
ਇਹ ਵੀਡੀਓ ਪਾਕਿਸਤਾਨ ਦੇ ਪੱਤਰਕਾਰ ਜੇ ਬਾਘਵਾਨ ਨੇ ਆਪਣੇ ਟਵਿਟਰ ਅਕਾਊਂਟ ’ਤੇ ਸਾਂਝੀ ਕੀਤੀ ਹੈ। ਇਹ ਜਹਾਜ਼ ਉਡਣ ਦੀ ਹਾਲਤ ਵਿਚ ਨਹੀਂ ਹਨ। ਅਜਿਹੇ ਵਿਚ ਤਾਲਿਬਾਨੀ ਲੜਾਕੇ ਇਸ ਦਾ ਭਰਪੂਰ ਮਜ਼ਾ ਲੈ ਰਹੇ ਹਨ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਇਕ ਤਾਲਿਬਾਨੀ ਲੜਾਕਾ ਗ੍ਰਾਊਂਡ ਵਿਚ ਖੜ੍ਹੇ ਫਾਈਟਰ ਜੈਟ ਦੇ ਵਿੰਗ ’ਤੇ ਰੱਸੀ ਬੰਨ੍ਹ ਕੇ ਝੂਟਾ ਲੈਂਦਾ ਨਜ਼ਰ ਆ ਰਿਹਾ ਹੈ ਅਤੇ 2 ਲੜਾਕੇ ਉਸ ਨੂੰ ਝੂਟਾ ਦਿੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਦੀ ਤਬਾਹੀ ਲਈ 200 ਪ੍ਰਮਾਣੂ ਬੰਬ, ਮਿਜ਼ਾਈਲਾਂ ਬਣਾਉਣ ’ਚ ਜੁਟਿਆ ਪਾਕਿਸਤਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।