ਅਫਗਾਨਿਸਤਾਨ : ਰਾਜਧਾਨੀ ਕਾਬੁਲ ''ਚ ਦਾਖਲ ਹੋਏ ਤਾਲਿਬਾਨੀ ਅੱਤਵਾਦੀ, ਬਾਰਡਰ ''ਤੇ ਵੀ ਕੀਤਾ ਕਬਜ਼ਾ

Sunday, Aug 15, 2021 - 06:23 PM (IST)

ਅਫਗਾਨਿਸਤਾਨ : ਰਾਜਧਾਨੀ ਕਾਬੁਲ ''ਚ ਦਾਖਲ ਹੋਏ ਤਾਲਿਬਾਨੀ ਅੱਤਵਾਦੀ, ਬਾਰਡਰ ''ਤੇ ਵੀ ਕੀਤਾ ਕਬਜ਼ਾ

ਕਾਬੁਲ (ਬਿਊਰੋ): ਅਫਗਾਨਿਸਤਾਨ ਤੋਂ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਤਾਲਿਬਾਨ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕਦਮ ਰੱਖ ਦਿੱਤਾ ਹੈ। ਨਿਊਜ਼ ਏਜੰਸੀ ਏਪੀ ਦੀ ਖ਼ਬਰ ਮੁਤਾਬਕ ਤਿੰਨ ਅਫਗਾਨ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਾਲਿਬਾਨ ਦੇ ਅੱਤਵਾਦੀ ਕਾਬੁਲ ਦੀਆਂ ਸਰਹੱਦਾਂ ਵਿਚ ਦਾਖਲ ਹੋ ਗਏ ਹਨ। ਇਸ ਤੋਂ ਪਹਿਲਾਂ ਤਾਲਿਬਾਨ ਦੇ ਸਾਰੇ ਬਾਰਡਰ ਕ੍ਰਾਸਿੰਗ ਨੂੰ ਕਬਜ਼ੇ ਵਿਚ ਲੈ ਲਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਕਾਬੁਲ 'ਤੇ ਤਾਕਤ ਦੇ ਦਮ 'ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ।

ਅਧਿਕਾਰੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਹੁਣ ਤੱਕ ਕਿਸੇ ਤਰ੍ਹਾਂ ਦਾ ਸੰਘਰਸ਼ ਸਰਹੱਦ 'ਤੇ ਨਹੀਂ ਦੇਖਿਆ ਗਿਆ। ਤਾਲਿਬਾਨ ਦੇ ਅੱਤਵਾਦੀ ਕਾਬੁਲ ਦੇ ਕਲਾਕਾਨ, ਕਾਰਾਬਾਗ ਅਤੇ ਪਗਮਾਨ ਜ਼ਿਲ੍ਹਿਆਂ ਤੱਕ ਪਹੁੰਚ ਗਏ ਹਨ। ਇਸ ਨੂੰ ਲੈ ਕੇ ਸਰਕਾਰ ਵਿਚ ਵੀ ਚਿੰਤਾ ਦੇਖੀ ਜਾ ਰਹੀ ਹੈ। ਐਤਵਾਰ ਨੂੰ ਦਫਤਰ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਜਲਦੀ ਘਰ ਭੇਜ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੇ ਜਲਾਲਾਬਾਦ 'ਤੇ ਕੀਤਾ ਕਬਜ਼ਾ, ਕਾਬੁਲ 'ਚ ਬਿਜਲੀ ਸਪਲਾਈ ਕੀਤੀ ਬੰਦ

ਹੁਣ ਤਾਲਿਬਾਨ ਨੇ ਟ੍ਰਾਂਜਿਸ਼ਨ ਫੇਜ਼ (ਸੱਤਾ ਟਰਾਂਸਫਰ) ਦੀ ਮੰਗ ਕੀਤੀ ਹੈ। ਇਸ 'ਤੇ ਅਫਗਾਨਿਸਤਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਅਬਦੁੱਲ ਸੱਤਾਰ ਮਿਰਜਕਵਾਲ ਨੇ ਵੀ ਮੁਹਰ ਲਗਾ ਦਿੱਤੀ ਹੈ। ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਦੇ ਕਾਰਜਕਾਰੀ ਗ੍ਰਹਿ ਮੰਤਰੀ ਅਬਦੁੱਲ ਸੱਤਾਰ ਨੇ ਕਿਹਾ ਕਿ ਕਾਬੁਲ 'ਤੇ ਹਮਲਾ ਨਹੀਂ ਹੋਵੇਗਾ ਸਗੋਂ ਸੱਤਾ ਟਰਾਂਸਫਰ ਸ਼ਾਂਤੀਪੂਰਨ ਢੰਗ ਨਾਲ ਹੋਵੇਗਾ। ਉਹਨਾਂ ਨੇ ਕਿਹਾ ਕਿ ਕਾਬੁਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਕਓਰਿਟੀ ਫੋਰਸ ਦੀ ਹੈ।

ਕਾਬੁਲ ਵਿਚ ਦਾਖਲ ਹੋਣ ਦੀਆਂ ਖ਼ਬਰਾਂ ਵਿਚਕਾਰ ਤਾਲਿਬਾਨ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਆਪਣੇ ਲੜਾਕਿਆਂ ਨੂੰ ਕਾਬੁਲ ਵਿਚ ਦਾਖਲ ਨਾ ਹੋਣ ਲਈ ਕਿਹਾ ਗਿਆ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਹ ਆਮ ਲੋਕਾਂ ਜਾਂ ਸੈਨਾ ਖ਼ਿਲਾਫ਼ ਕੋਈ ਬਦਲੇ ਦੀ ਕਾਰਵਾਈ  ਜਾਂ ਹਮਲਾ ਨਹੀਂ ਕਰਨਗੇ। ਇਸ ਦਾ ਵਾਅਦਾ ਕਰਦਿਆਂ ਉਹਨਾਂ ਨੇ ਕਿਹਾ ਹੈ ਕਿ ਤਾਲਿਬਾਨ ਉਹਨਾਂ ਸਾਰਿਆਂ ਨੂੰ 'ਮੁਆਫ਼' ਕਰ ਰਿਹਾ ਹੈ। ਨਾਲ ਹੀ ਸਾਰਿਆਂ ਨੂੰ ਘਰ ਵਿਚ ਰਹਿਣ ਦੀ ਧਮਕੀ ਦਿੱਤੀ ਗਈ ਹੈ।


author

Vandana

Content Editor

Related News