ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਅੱਜ ਤੋਂ ਕਰਨਗੇ ਪਾਕਿਸਤਾਨ ਦਾ ਦੌਰਾ

Wednesday, Nov 10, 2021 - 12:46 PM (IST)

ਇਸਲਾਮਾਬਾਦ (ਭਾਸ਼ਾ) : ਅਫ਼ਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਕੀ ਬੁੱਧਵਾਰ ਯਾਨੀ ਅੱਜ ਤੋਂ ਪਾਕਿਸਤਾਨ ਦਾ ਦੌਰਾ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਫਿਰ ਤੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਇਹ ਯਾਤਰਾ ਹੋਵੇਗੀ। ਮੰਗਲਵਾਰ ਯਾਨੀ ਬੀਤੇ ਦਿਨ ਮੰਤਰੀ ਦੇ ਦੌਰੇ ਦਾ ਐਲਾਨ ਕੀਤਾ ਗਿਆ। ਵਿਦੇਸ਼ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਯਾਤਰਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ 21 ਅਕਤੂਬਰ ਨੂੰ ਕਾਬੁਲ ਦੀ ਯਾਤਰਾ ਦੇ ਬਾਅਦ ਹੋ ਰਹੀ ਹੈ ਅਤੇ ਪਾਕਿਸਤਾਨ ਇਕ ਸ਼ਾਂਤੀਪੂਰਨ, ਸਥਿਰ, ਪ੍ਰਭੂਸੱਤਾ ਸੰਪਨ, ਖੁਸ਼ਹਾਲ ਅਫ਼ਗਾਨਿਤਸਾਨ ਦਾ ਸਮਰਥਨ ਕਰਨ ਲਈ ਵਚਨਬੱਧ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਮੁਤਕੀ 10-12 ਨਵੰਬਰ ਤੱਕ ਪਾਕਿਸਤਾਨ ਵਿਚ ਇਕ ਉਚ ਪੱਧਰੀ ਵਫ਼ਦ ਦੀ ਅਗਵਾਈ ਕਰਨਗੇ।

ਬਿਆਨ ਵਿਚ ਕਿਹਾ ਗਿਆ, ‘ਵਾਰਤਾ ਵਿਚ ਪਾਕਿਸਤਾਨ-ਅਫ਼ਗਾਨਿਸਤਾਨ ਸਬੰਧਾਂ ’ਤੇ ਖ਼ਾਸ ਧਿਆਨ ਦੇਣ ਦੇ ਨਾਲ-ਨਾਲ ਵਪਾਰ ਵਿਚ ਵਾਧਾ, ਸਰਹੱਦ ਪਾਰ ਵਪਾਰ ਦੀ ਸੁਵਿਧਾ, ਸਰਹੱਦ ਪਾਰ ਆਵਾਜਾਈ, ਜ਼ਮੀਨ ਅਤੇ ਹਵਾਬਾਜ਼ੀ ਖੇਤਰ, ਲੋਕਾਂ ਦੇ ਆਪਸੀ ਸੰਪਰਕ ਅਤੇ ਖੇਤਰੀ ਸੰਪਰਕ ’ਤੇ ਕੇਂਦਰਿਤ ਹੋਣਗੇ।’ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਪਾਕਿਸਤਾਨ ਅੰਤਰਰਾਸ਼ਟਰੀ ਭਾਈਚਾਰੇ ਤੋਂ ਅਫ਼ਗਾਨ ਲੋਕਾਂ ਦੇ ਦਰਦ ਨੂੰ ਘੱਟ ਕਰਨ ਲਈ  ਤੁਰੰਤ ਮਨੁੱਖੀ ਮਦਦ ਅਤੇ ਆਰਥਿਤ ਮਦਦ ਪ੍ਰਦਾਨ ਕਰਨ ਦੀ ਅਪੀਲ ਕਰ ਰਿਹਾ ਹੈ। ਵਿਦੇਸ਼ ਦਫ਼ਤਰ ਨੇ ਕਿਹਾ ਹੈ ਕਿ ਆਪਣੀ ਤਰਫੋਂ ਪਾਕਿਸਤਾਨ, ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਨੁੱਖੀ ਅਤੇ ਆਰਥਿਕ ਮਦਦ ਪ੍ਰਦਾਨ ਕਰ ਰਿਹਾ ਹੈ।
 


cherry

Content Editor

Related News