ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਅਫਗਾਨਿਸਤਾਨ ''ਚ ਰਾਕੇਟ ਹਮਲੇ, ਕਈ ਲੋਕ ਜ਼ਖਮੀ

Tuesday, Aug 18, 2020 - 06:30 PM (IST)

ਕਾਬੁਲ (ਭਾਸ਼ਾ): ਅਫਗਾਨਿਸਤਾਨ ਆਪਣਾ 101ਵਾਂ ਸੁਤੰਤਰਤਾ ਦਿਵਸ ਮਨਾਉਣ ਜਾ ਰਿਹਾ ਹੈ। ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਰਾਜਧਾਨੀ ਕਾਬੁਲ ਦੇ ਵੱਖ-ਵੱਖ ਹਿੱਸਿਆਂ ਵਿਚ 4 ਰਾਕੇਟ ਹਮਲੇ ਕੀਤੇ ਗਏ। ਇਹਨਾਂ ਹਮਲਿਆਂ ਵਿਚ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ 4 ਬੱਚੇ ਵੀ ਸ਼ਾਮਲ ਹਨ। ਟੋਲੋ ਨਿਊਜ਼ ਨੇ ਇਹ ਜਾਣਕਾਰੀ ਦਿੱਤੀ। 

ਦਿਨ ਦੀ ਸ਼ੁਰੂਆਤ ਵਿਚ ਸਪੁਤਨਿਕ ਨੇ ਦੱਸਿਆ ਕਿ ਕਾਬੁਲ ਦੇ 17ਵੇਂ ਅਤੇ 18ਵੇਂ ਜ਼ਿਲ੍ਹੇ ਵਿਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ, ਜਿੱਥੇ ਡਿਪਲੋਮੈਟਿਕ ਖੇਤਰ ਹੈ। 19 ਅਗਸਤ ਨੂੰ ਮਨਾਏ ਜਾਣ ਵਾਲੇ ਅਫਗਾਨ ਸੁਤੰਤਰਤਾ ਦਿਵਸ ਦੇ ਪਹਿਲਾਂ ਹੀ ਇਹ ਘਟਨਾ ਵਾਪਰੀ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ, ਤਾਰਿਕ ਅਰੀਅਨ ਨੇ ਕਿਹਾ ਕਿ ਅਫਗਾਨਿਸਤਾਨ ਦੀ ਰਾਜਧਾਨੀ ਦੇ ਉੱਤਰੀ ਅਤੇ ਪੂਰਬੀ ਹਿੱਸੇ ਵਿਚ ਦੋ ਗੱਡੀਆਂ ਵਿਚੋਂ ਕੁੱਲ 14 ਮੋਰਟਾਰ ਗੋਲੇ ਸੁੱਟੇ ਗਏ। 

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਨਾਈਟ ਕਲੱਬ ਬੰਦ ਅਤੇ ਜਨਤਕ ਤੌਰ 'ਤੇ ਮਾਸਕ ਦੇ ਆਦੇਸ਼ ਜਾਰੀ

1919 ਦੇ ਐਂਗਲੋ-ਅਫਗਾਨ ਟ੍ਰੀਟੀ ਦੇ ਤਹਿਤ ਦੇਸ਼ ਬ੍ਰਿਟਿਸ਼ ਸੁਰੱਖਿਆ ਤੋਂ ਮੁਕਤ ਹੋ ਗਿਆ ਸੀ। ਸਥਾਨਕ ਵਸਨੀਕ ਨੇ ਦੱਸਿਆ,''ਕਾਬੁਲ ਸਿਟੀ ਦੇ 17ਵੇਂ ਅਤੇ 18ਵੇਂ ਜ਼ਿਲ੍ਹੇ ਵਿਚ ਰਾਕੇਟ ਨਾਲ ਹਮਲਾ ਕੀਤਾ ਗਿਆ। ਹਾਲੇ ਤੱਕ ਇਸ ਹਮਲੇ ਵਿਚ ਹੋਏ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਹੁਣ ਤੱਕ  ਕਿਸੇ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਨੇਵੀ ਦੀ ਜਾਸੂਸੀ ਕਰ ਰਿਹਾ ਹੈ ਚੀਨ, ਰਚੀ ਇਹ ਸਾਜਿਸ਼
 


Vandana

Content Editor

Related News