ਅਸ਼ਰਫ ਗਨੀ ਨੇ 2,000 ਤਾਲਿਬਾਨੀ ਕੈਦੀਆਂ ਦੀ ਰਿਹਾਈ ਦਾ ਕੀਤਾ ਵਾਅਦਾ
Monday, May 25, 2020 - 06:07 PM (IST)

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਘੋਸ਼ਣਾ ਕੀਤੀ ਕਿ ਉਹਨਾਂ ਦੀ ਸਰਕਾਰ ਤਾਲਿਬਾਨ ਸਮੂਹ ਦੇ ਲੱਗਭਗ 2000 ਕੈਦੀਆਂ ਨੂੰ ਰਿਹਾਅ ਕਰ ਦੇਵੇਗੀ। ਇਹ ਰਿਹਾਈ ਅੱਤਵਾਦੀ ਸਮੂਹ ਦੇ 3 ਦਿਨਾਂ ਦੀ ਈਦ ਜੰਗਬੰਦੀ ਦੀ ਅਪੀਲ ਦੇ ਜਵਾਬ ਵਿਚ ਸਦਭਾਵਨਾ ਦੇ ਰੂਪ ਵਿਚ ਕੀਤੀ ਜਾਵੇਗੀ। ਟੋਲੋ ਨਿਊਜ਼ ਦੀ ਰਿਪੋਰਟ ਦੇ ਮੁਤਾਬਕ 11 ਮਈ ਨੂੰ ਅਫਗਾਨ ਸਰਕਾਰ ਨੇ ਵਿਦੋਰਹੀ ਕੈਦੀਆਂ ਦੀ ਰਿਹਾਈ ਨੂੰ ਖਾਰਜ ਕਰ ਦਿੱਤਾ ਸੀ। ਸਰਕਾਰ ਨੇ ਇਹ ਕਹਿੰਦੇ ਹੋਏ ਰਿਹਾਈ ਖਾਰਿਜ ਕਰ ਦਿੱਤੀ ਸੀ ਕਿ ਤਾਲਿਬਾਨ ਨੂੰ ਜਾਰੀ ਸੁਰੱਖਿਆ ਬਲਾਂ ਦੇ ਮੈਂਬਰਾਂ ਦੀ ਕੁੱਲ ਗਿਣਤੀ 200 ਤੱਕ ਪਹੰਚਾਉਣੀ ਚਾਹੀਦੀ ਹੈ।
ਸਰਕਾਰ ਨੇ ਦਾਅਵਾ ਕੀਤਾ ਕਿ ਹੁਣ ਤੱਕ ਸਮੂਹ ਨੇ ਸਿਰਫ 105 ਨੂੰ ਰਿਹਾਅ ਕੀਤਾ ਸੀ। ਅਫਗਾਨ ਸਰਕਾਰ ਹੁਣ ਤੱਕ 1000 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰ ਚੁੱਕੀ ਹੈ। 29 ਫਰਵਰੀ ਨੂੰ ਦੋਹਾ ਵਿਚ ਹੋਏ ਯੂ.ਐੱਸ.-ਤਾਲਿਬਾਨ ਸਮਝੌਤੇ ਦੇ ਹਿੱਸੇ ਦੇ ਰੂਪ ਵਿਚ 5000 ਤਾਲਿਬਾਨੀ ਕੈਦੀਆਂ ਦੀ ਰਿਹਾਈ ਨੂੰ ਸ਼ਾਮਲ ਕੀਤਾ ਗਿਆ ਸੀ। ਐਤਵਾਰ ਨੂੰ ਇਕ ਟਵੀਟ ਵਿਚ ਰਾਸ਼ਟਰਪਤੀ ਦੇ ਬੁਲਾਰੇ ਸੈਡਿਕ ਸੇਡਿੱਕੀ ਨੇ ਕਿਹਾ ਕਿ ਗਨੀ ਨੇ ਈਦ ਦੇ ਦੌਰਾਨ ਜੰਗਬੰਦੀ ਦੀ ਘੋਸ਼ਣਾ ਦੇ ਜਵਾਬ ਵਿਚ 2,000 ਸਦਭਾਵਨਾ ਇਸ਼ਾਰਿਆਂ ਦੇ ਤਹਿਤ ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 60 ਲੱਖ ਡਾਲਰ
ਉਹਨਾਂ ਨੇ ਕਿਹਾ ਕਿ ਅਫਗਾਨ ਸਰਕਾਰ ਸ਼ਾਂਤੀ ਦੀ ਪੇਸ਼ਕਸ਼ ਵਧਾ ਰਹੀ ਹੈ ਅਤੇ ਸ਼ਾਂਤੀ ਪ੍ਰਕਿਰਿਆ ਦੀ ਸਫਲਤਾ ਯਕੀਨੀ ਕਰਨ ਵੱਲ ਹੋਰ ਕਦਮ ਚੁੱਕ ਰਹੀ ਹੈ। ਟੋਲੋ ਨਿਊਜ਼ ਨੇ ਦੱਸਿਆ ਕਿ ਤਾਲਿਬਾਨ ਨੇ ਸ਼ਨੀਵਾਰ ਸ਼ਾਮ ਨੂੰ ਈਦ ਦੇ ਲਈ 3 ਦਿਨੀ ਜੰਗਬੰਦੀ ਦੀ ਘੋਸ਼ਣਾ ਕੀਤੀ। ਇਸ ਕਦਮ ਦਾ ਵਿਸ਼ਵ ਅਤੇ ਖੇਤਰ ਵਿਚ ਅਫਗਾਨਿਸਤਾਨ ਦੇ ਸਾਥੀ ਸੰਗਠਨਾਂ ਨੇ ਵਿਆਪਕ ਤੌਰ 'ਤੇ ਸਵਾਗਤ ਕੀਤਾ ਸੀ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਕ ਬਿਆਨ ਵਿਚ ਕਿਹਾ,''ਤਾਲਿਬਾਨ ਵੱਲੋਂ ਈਦ ਅਤੇ ਅਫਗਾਨ ਸਰਕਾਰ ਲਈ 3 ਦਿਨ ਦੀ ਜੰਗਬੰਦੀ ਦਾ ਪਾਲਣ ਕਰਨ ਦੀ ਘੋਸ਼ਣਾ ਦਾ ਸਵਾਗਤ।'' ਉਹਨਾਂ ਨੇ ਕਿਹਾ,''ਅਸੀਂ ਇਸ ਪਲ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕੀਤੀ ਹੈ ਅਤੇ ਮੈਨੂੰ ਆਸਹੈ ਕਿ ਸੰਘਰਸ਼ ਦੇ ਬਾਅਦ ਇਹ ਰਾਹਤ ਅਫਗਾਨ ਲੋਕਾਂ ਨੂੰ ਈਦ ਮਨਾਉਣ ਦੇ ਲਾਇਕ ਸਥਾਨ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ।''
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 1 ਜੂਨ ਤੋਂ ਖੁੱਲ੍ਹਣਗੇ ਸਕੂਲ : ਬੋਰਿਸ ਜਾਨਸਨ