ਅਫਗਾਨਿਸਤਾਨ : ਕਾਬੁਲ ਹਵਾਈ ਅੱਡੇ ਨੇੜੇ ਇਕ ਹੋਰ ਧਮਾਕਾ
Sunday, Aug 29, 2021 - 06:34 PM (IST)
ਕਾਬੁਲ (ਬਿਊੋਰੋ): ਅਫਗਾਨਿਸਤਾਨ ਵਿਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਐਤਵਾਰ ਨੂੰ ਇਕ ਹੋਰ ਧਮਾਕਾ ਹੋਣ ਦੀ ਖ਼ਬਰ ਹੈ। ਅਮਰੀਕਾ ਵੱਲੋਂ ਅਜਿਹੇ ਹਮਲਾ ਹੋਣ ਦਾ ਖਦਸ਼ਾ ਪਹਿਲਾਂ ਹੀ ਜ਼ਾਹਰ ਕੀਤਾ ਗਿਆ ਸੀ। ਇਸ ਦੇ ਤਹਿਤ ਉਸ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਐਡਵਾਇਜਰੀ ਜਾਰੀ ਕੀਤੀ ਸੀ।
ਫਿਲਹਾਲ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਧਮਾਕਾ ਕਿੰਨਾ ਵੱਡਾ ਹੈ। ਸ਼ੁਰੂਆਤੀ ਤਸਵੀਰਾਂ ਵਿਚ ਧਮਾਕੇ ਦੇ ਬਾਅਦ ਆਲੇ-ਦੁਆਲੇ ਕਾਫੀ ਧੂੰਆਂ ਦਿਖਾਈ ਦੇ ਰਿਹਾ ਹੈ। ਭਾਵੇਂਕਿ ਇਹ ਆਤਮਘਾਤੀ ਹਮਲਾ ਸੀ ਜਾਂ ਫਿਰ ਕੁਝ ਹੋਰ ਇਸ ਦੀ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਬੁਲ ਹਵਾਈ ਅੱਡੇ ਦੇ ਨੇੜੇ ਖਾਜ ਬਘਰਾ ਇਲਾਕੇ ਵਿਚ ਇਕ ਰਿਹਾਇਸ਼ੀ ਘਰ ਵਿਚ ਰਾਕੇਟ ਡਿੱਗਿਆ ਹੈ। ਇਸ ਮਗਰੋਂ ਆਲੇ-ਦੁਆਲੇ ਦੇ ਇਲਾਕਿਆਂ ਵਿਚ ਧੂੰਆਂ ਉੱਠਦਾ ਦਿਸ ਰਿਹਾ ਹੈ।