ਕਤਲ ਤੇ ਤਸੀਹਿਆਂ ਤੋਂ ਪ੍ਰੇਸ਼ਾਨ ਅਫਗਾਨੀ ਔਰਤਾਂ ਨੇ ਕੀਤਾ ਪ੍ਰਦਰਸ਼ਨ, ਤਾਲਿਬਾਨ ਨੇ ਦਾਗੇ ਗੋਲੇ

Wednesday, Dec 29, 2021 - 10:30 AM (IST)

ਕਤਲ ਤੇ ਤਸੀਹਿਆਂ ਤੋਂ ਪ੍ਰੇਸ਼ਾਨ ਅਫਗਾਨੀ ਔਰਤਾਂ ਨੇ ਕੀਤਾ ਪ੍ਰਦਰਸ਼ਨ, ਤਾਲਿਬਾਨ ਨੇ ਦਾਗੇ ਗੋਲੇ

ਕਾਬੁਲ (ਇੰਟ.)- ਕਤਲ ਅਤੇ ਤਸੀਹਿਆਂ ਤੋਂ ਪ੍ਰੇਸ਼ਾਨ ਹੋ ਕੇ ਅਫਗਾਨਿਸਤਾਨ ਦੀਆਂ ਸੈਂਕੜੇ ਔਰਤਾਂ ਨੇ ਮੰਗਲਵਾਰ ਨੂੰ ਰਾਜਧਾਨੀ ਕਾਬੁਲ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਥੇ ਤਾਲਿਬਾਨ ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਨਾਕਾਮ ਕਰਨ ਲਈ ਗੋਲੇ ਦਾਗੇ, ਜਿਸ ਵਿਚ ਕਈ ਔਰਤਾਂ ਗੰਭੀਰ ਤੌਰ ’ਤੇ ਜ਼ਖਮੀ ਹੋ ਗਈਆਂ।ਔਰਤਾਂ ਨੇ ਇਸ ਦੌਰਾਨ ਆਪਣੇ ਉੱਪਰ ਲਗਾਈਆਂ ਗਈਆਂ ਪਾਬੰਦੀਆਂ ਨੂੰ ਖ਼ਤਮ ਕਰਨ ਲਈ ਆਵਾਜ਼ ਵੀ ਬੁਲੰਦ ਕੀਤੀ। 

ਪ੍ਰਦਰਸ਼ਨਕਾਰੀ ਔਰਤਾਂ ਨੇ ਪਿਛਲੀ ਸਰਕਾਰ ਵਲੋਂ ਨਿਯੁਕਤ ਸੁਰੱਖਿਆ ਬਲਾਂ ਦੇ ਮੈਂਬਰਾਂ ਦੀ ਤਾਲਿਬਾਨ ਵਲੋਂ ਕੀਤੇ ਜਾ ਰਹੇ ਕਤਲਾਂ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਇਆ। ਨਾਲ ਹੀ ਉਨ੍ਹਾਂ ਨੇ ਸਮਾਨਤਾ ਅਤੇ ਨਿਆਂ ਦੀ ਮੰਗ ਕਰਦਿਆਂ ਹੋਇਆਂ ਨਾਅਰੇ ਵੀ ਲਗਾਏ ਅਤੇ ਦਾਅਵਾ ਕੀਤਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਇਸਲਾਮਵਾਦੀਆਂ ਵਲੋਂ ਐਲਾਨੇ ਸਾਰੇ ਸਾਬਕਾ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਲਈ ਮੁਆਫ਼ੀ ਸਿਰਫ ਇਕ ਵੱਡਾ ਝੂਠ ਸੀ। ਔਰਤਾਂ ਨੇ ਮੰਤਰਾਲਾ ਵੱਲ ਮਾਰਚ ਕੀਤਾ ਸੀ ਜੋ ਤਾਲਿਬਾਨ ਵਲੋਂ ਵਿਆਖਿਆ ਕੀਤੇ ਗਏ ਇਸਲਾਮੀ ਕਾਨੂੰਨ ਨੂੰ ਲਾਗੂ ਕਰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ 7,000 ਵਿਕਾਸ ਪ੍ਰਾਜੈਕਟ ਹੁਣ ਤੱਕ ਅਧੂਰੇ 

ਟੀ. ਵੀ. ’ਤੇ ਬਿਨਾਂ ਹਿਜ਼ਾਬ ਪ੍ਰਸਾਰਣ ’ਤੇ ਪਾਬੰਦੀ
ਤਾਲਿਬਾਨ ਨੇ ਔਰਤਾਂ ਨੂੰ ਹਿਜ਼ਾਬ ਤੋਂ ਬਿਨਾਂ ਟੀ. ਵੀ. ਪ੍ਰਸਾਰਣ ਕਰਨ ’ਤੇ ਪਾਬੰਦੀ ਲਗਾ ਰੱਖੀ ਹੈ। ਇਸ ਤੋਂ ਇਲਾਵਾ ਅਫਗਾਨ ਮੀਡੀਆ ਨੂੰ ਸ਼ਰੀਆ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਵਿਦੇਸ਼ੀ ਟੀ. ਵੀ. ਸੀਰੀਜ਼ ਨੂੰ ਪ੍ਰਸਾਰਿਤ ਕਰਨ ਵੀ ਪ੍ਰਤੀਬੰਧਿਤ ਹੈ। ਇਥੋਂ ਤੱਕ ਕਿ ਔਰਤਾਂ ਬਿਨਾਂ ਹਿਜ਼ਾਬ ਸਾਊਂਡਟਰੈਕ ਵੀ ਨਹੀਂ ਵਜਾ ਸਕਣਗੀਆਂ। ਮਹਿਲਾ ਪੱਤਰਕਾਰਾਂ ਤੋਂ ਵੀ ਡਰੈੱਸ ਕੋਡ ਦੀ ਪਾਲਣਾ ਕਰਨ ਨੂੰ ਕਿਹਾ ਹੈ।
 


author

Vandana

Content Editor

Related News