ਸਰਹੱਦ ਪਾਰ : ...ਤੇ ਹੁਣ ਟਾਈ ਨੂੰ ਸਲੀਬ ਵਰਗਾ ਦੱਸ ਕੇ ਤਾਲਿਬਾਨ ਲਾਉਣ ਲੱਗਾ ਪਾਬੰਦੀ
Saturday, Jul 29, 2023 - 10:42 PM (IST)

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਕੱਟੜਪੰਥੀਆਂ ਨੇ ਹੁਣ ਗਲ਼ੇ 'ਚ ਬੰਨ੍ਹੀ ਜਾਣ ਵਾਲੀ ਟਾਈ ਨੂੰ ਸਲੀਬ ਵਰਗਾ ਦੱਸ ਕੇ ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਟਾਈ ਬੰਨ੍ਹਣ ’ਤੇ ਪਾਬੰਦੀ ਲਗਾ ਦਿੱਤੀ ਹੈ। ਕੱਟੜਪੰਥੀਆਂ ਅਨੁਸਾਰ ਟਾਈ ਨੂੰ ਵੇਖ ਕੇ ਸਲੀਬ ਵਰਗੀ ਸੋਚ ਬਣਦੀ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕੱਟੜਪੰਥੀਆਂ ਨੇ ਇਕ ਹੀ ਦਿਨ ਗਲ਼ੇ ’ਚ ਬੰਨ੍ਹੀ ਜਾਣ ਵਾਲੀ ਟਾਈ ਦੇ ਮੁਸਲਿਮ ਫਿਰਕੇ ਦੇ ਲੋਕਾਂ ਵੱਲੋਂ ਇਸ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਈ ਹੈ, ਜੋ ਸਪੱਸ਼ਟ ਕਰਦਾ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਕੱਟੜਪੰਥੀਆਂ 'ਚ ਆਪਸੀ ਤਾਲਮੇਲ ਹੈ ਅਤੇ ਹੁਣ ਇਹ ਦੋਵੇਂ ਹੀ ਦੇਸ਼ਾਂ ਦੇ ਕੱਟੜਪੰਥੀ ਮਿਲ ਕੇ ਸਖ਼ਤ ਫ਼ੈਸਲੇ ਲੈਣਗੇ।
ਇਹ ਵੀ ਪੜ੍ਹੋ : ਜਬਰ-ਜ਼ਨਾਹ ਦੇ ਦੋਸ਼ 'ਚ ਨਿਰਦੋਸ਼ ਨੂੰ ਹੋਈ 17 ਸਾਲ ਦੀ ਜੇਲ੍ਹ, ਮਿਲੇਗਾ 10.51 ਕਰੋੜ ਰੁਪਏ ਮੁਆਵਜ਼ਾ!
ਸੂਤਰਾਂ ਅਨੁਸਾਰ ਕੱਟੜਪੰਥੀਆਂ ਵੱਲੋਂ ਜਾਰੀ ਫਤਵੇਂ 'ਚ ਪਹਿਲੇ ਚਰਨ ’ਚ ਸਿਰਫ ਮੁਸਲਿਮ ਫਿਰਕੇ ਦੇ ਲੋਕਾਂ ’ਤੇ ਹੀ ਇਹ ਫ਼ੈਸਲਾ ਲਾਗੂ ਹੋਵੇਗਾ, ਜਦਕਿ ਦੂਜੇ ਚਰਨ ’ਚ ਦੋਵੇ ਹੀ ਦੇਸ਼ਾਂ ’ਚ ਰਹਿਣ ਵਾਲੇ ਹੋਰ ਫਿਰਕੇ ਦੇ ਲੋਕਾਂ ’ਤੇ ਇਹ ਆਦੇਸ਼ ਲਾਗੂ ਹੋਵੇਗਾ। ਜਾਰੀ ਪਾਬੰਦੀ ਦੇ ਹੁਕਮ ’ਚ ਕਿਹਾ ਗਿਆ ਹੈ ਕਿ ਟਾਈ ਸਾਨੂੰ ਸਲੀਬ (ਕਰਾਸ) ਵਰਗੀ ਲੱਗਦੀ ਹੈ ਅਤੇ ਇਸ ’ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ।
ਇਹ ਵੀ ਪੜ੍ਹੋ : ਦੁਬਈ ਦੇ ਅਰਬਪਤੀ ਸ਼ੇਖ ਹਮਦ ਕੋਲ ਹੈ ਦੁਨੀਆ ਦੀ ਸਭ ਤੋਂ ਵੱਡੀ Hummer, ਵੀਡੀਓ ਹੋ ਰਿਹੈ ਵਾਇਰਲ
ਤਾਲਿਬਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਅਫਗਾਨ ਨਾਗਰਿਕ ਨੈੱਕਟਾਈ ਪਹਿਨਦਾ ਦੇਖਿਆ ਗਿਆ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਹੁਕਮ ਤੋਂ ਬਾਅਦ ਅਫਗਾਨਿਸਤਾਨ ਦਾ ਉੱਚ ਵਰਗ ਦਹਿਸ਼ਤ ਵਿੱਚ ਹੈ। ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਆਮ ਪੱਛਮੀ ਕੱਪੜੇ ਘੱਟ ਹੁੰਦੇ ਜਾ ਰਹੇ ਹਨ। ਪਿਛਲੇ ਅਫਗਾਨ ਪ੍ਰਸ਼ਾਸਨ ਨੇ ਲੋਕਾਂ 'ਤੇ ਜਾਂ ਘੱਟੋ-ਘੱਟ ਅਧਿਕਾਰੀਆਂ 'ਤੇ ਪਹਿਰਾਵੇ ਦੇ ਕੋਡ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8