ਈਰਾਨ ''ਚ 10 ਲੋਕਾਂ ਦਾ ਕਤਲ ਕਰਨ ਦੇ ਦੋਸ਼ ''ਚ ਇੱਕ ਅਫ਼ਗਾਨ ਵਿਅਕਤੀ ਗ੍ਰਿਫ਼ਤਾਰ

Monday, Aug 08, 2022 - 03:54 PM (IST)

ਈਰਾਨ ''ਚ 10 ਲੋਕਾਂ ਦਾ ਕਤਲ ਕਰਨ ਦੇ ਦੋਸ਼ ''ਚ ਇੱਕ ਅਫ਼ਗਾਨ ਵਿਅਕਤੀ ਗ੍ਰਿਫ਼ਤਾਰ

ਤਹਿਰਾਨ (ਏਜੰਸੀ) : ਈਰਾਨ ਵਿਚ ਜ਼ਮੀਨੀ ਵਿਵਾਦ ਦੇ ਚੱਲਦਿਆਂ 10 ਖੇਤ ਮਜ਼ਦੂਰਾਂ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿਚ ਇਕ ਅਫਗਾਨ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੋਮਵਾਰ ਨੂੰ ਈਰਾਨ ਦੇ ਸਰਕਾਰੀ ਮੀਡੀਆ ਦੀ ਇਕ ਖ਼ਬਰ ਵਿਚ ਦਿੱਤੀ ਗਈ। ਇਹ ਘਟਨਾ ਦੱਖਣ-ਪੂਰਬੀ ਈਰਾਨ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਦੀ ਹੈ।

ਇਹ ਵੀ ਪੜ੍ਹੋ: ਮਾਂ ਦੀ ਮਮਤਾ! ਬੱਚੇ ਨੂੰ ਬਚਾਉਣ ਲਈ ਲਾਈ ਸੀ ਜਾਨ ਪਰ ਜ਼ਿੰਦਗੀ ਦੀ ਜੰਗ ਹਾਰਿਆ 'ਆਰਚੀ'

ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ IRNA ਨੇ ਦੱਸਿਆ ਕਿ ਐਤਵਾਰ ਨੂੰ ਹੋਈ ਇਸ ਘਟਨਾ 'ਚ 4 ਈਰਾਨੀ ਅਤੇ 6 ਅਫਗਾਨ ਨਾਗਰਿਕ ਮਾਰੇ ਗਏ ਸਨ। ਇਸ ਦੇ ਨਾਲ ਹੀ ਇਸ ਘਟਨਾ 'ਚ ਇਕ ਹੋਰ ਮਜ਼ਦੂਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਈਰਾਨ ਵਿੱਚ ਦਹਾਕਿਆਂ ਤੋਂ ਚੱਲ ਰਹੀ ਸੋਕੇ ਦੀ ਸਮੱਸਿਆ ਦੇ ਕਾਰਨ, ਪਾਣੀ ਦੇ ਸਰੋਤਾਂ ਦੇ ਨਾਲ-ਨਾਲ ਪਾਣੀ ਦੀ ਬਿਹਤਰ ਪਹੁੰਚ ਵਾਲੀਆਂ ਜ਼ਮੀਨਾਂ ਨੂੰ ਲੈ ਕੇ ਵਿਵਾਦ ਵਧ ਗਏ ਹਨ।

ਇਹ ਵੀ ਪੜ੍ਹੋ: ਗਰਭਵਤੀ ਪਤਨੀ ਦਾ ਅਲਟਰਾਸਾਊਂਡ ਕਰਵਾਉਣ ਗਏ ਵਿਅਕਤੀ ਦੇ ਉੱਡੇ ਹੋਸ਼, ਬੱਚੇ ਦੀ ਜਗ੍ਹਾ ਦਿਸੀ ਸਪੋਰਟਸ ਕਾਰ


author

cherry

Content Editor

Related News