ਅਨੋਖਾ ਵਿਰੋਧ, ਅਭਿਨੇਤਰੀ ਨੇ ਸਟੇਜ ''ਤੇ ਹੀ ਉਤਾਰ ਦਿੱਤੇ ਆਪਣੇ ਕੱਪੜੇ (ਤਸਵੀਰਾਂ)

Monday, Mar 15, 2021 - 02:23 AM (IST)

ਪੈਰਿਸ-ਸਮੁੱਚੀ ਦੁਨੀਆ 'ਚ ਆਪਣਾ ਵਿਰੋਧ ਜਤਾਉਂਦੇ ਹੋਏ ਲੋਕ ਤਰ੍ਹਾਂ-ਤਰ੍ਹਾਂ ਦੇ ਰਸਤੇ ਵਰਤਦੇ ਹਨ ਪਰ ਫਰਾਂਸ ਦੀ ਇਕ ਅਭਿਨੇਤਰੀ ਨੇ ਵਿਰੋਧ ਦਾ ਜਿਹੜਾ ਰਸਤਾ ਵਰਤਿਆ ਉਸ ਤੋਂ ਸਾਰੇ ਹੈਰਾਨ ਰਹਿ ਗਏ। ਫਰਾਂਸ ਦੀ 57 ਸਾਲ ਦੀ ਅਭਿਨੇਤਰੀ ਕੋਰੇਨ ਮਾਸਿਰੋ ਨੇ ਸਰਕਾਰ ਦੇ ਇਕ ਫੈਸਲੇ ਦਾ ਵਿਰੋਧ ਕਰਨ ਲਈ ਅਵਾਰਡ ਫੰਕਸ਼ਨ 'ਚ ਸਟੇਜ 'ਤੇ ਹੀ ਆਪਣੇ ਕੱਪੜੇ ਉਤਾਰ ਦਿੱਤੇ। ਇਸ ਅਵਾਰਡ ਫੰਕਸ਼ਨ ਦਾ ਨਾਂ ਸੀਜਰ ਅਵਾਰਡ ਹੈ। ਇਸ ਨੂੰ ਫਰਾਂਸ 'ਚ ਆਸਕਰ ਦੇ ਬਰਾਬਰ ਸਮਝਿਆ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ -ਪਾਕਿ 'ਚ ਅੱਜ ਤੋਂ ਲਾਗੂ ਹੋਵੇਗਾ ਸਖਤ ਲਾਕਡਾਊਨ, ਮਾਸਕ ਪਾਉਣਾ ਲਾਜ਼ਮੀ

ਦਰਅਸਲ ਫਰਾਂਸ 'ਚ ਕੋਵਿਡ-19 ਮਹਾਮਾਰੀ ਕਾਰਣ ਸਿਨੇਮਾਘਰ ਅਤੇ ਥ੍ਰਿਏਟਰ ਨੂੰ ਸਰਕਾਰ ਨੇ ਪਿਛਲੇ 3 ਮਹੀਨਿਆਂ ਤੋਂ ਬੰਦ ਕਰ ਰੱਖਿਆ ਹੈ। ਅਜਿਹੇ 'ਚ ਕਈ ਆਰਟਿਸਟ ਪ੍ਰੇਸ਼ਾਨ ਹਨ। ਇਸ ਦਰਮਿਆਨ ਫਰਾਂਸ 'ਚ ਸੋਸ਼ਲ ਡਿਸਟੈਂਸਿੰਗ ਰਾਹੀਂ ਸੀਜ਼ਨ ਫੰਕਸ਼ਨ ਆਯੋਜਿਤ ਕੀਤਾ ਗਿਆ। ਇਸ 'ਚ ਮਾਸਿਰੋ ਨੂੰ ਬੈਸਟ ਕਾਸਟਯੂਮਸ ਦਾ ਅਵਾਰਡ ਦੇਣ ਲਈ ਸੱਦਾ ਦਿੱਤਾ ਗਿਆ ਸੀ। ਇਸ ਦੇ ਲਈ ਮਾਸਿਕੋ ਫੰਕਸ਼ਨ 'ਚ ਪਹੁੰਚੀ। ਉਹ ਗਧੇ ਦਾ ਪਹਿਰਾਵਾ ਪਾ ਕੇ ਸਟੇਜ 'ਤੇ ਗਈ। ਇਸ ਦੇ ਹੇਠਾਂ ਉਸ ਨੇ ਖੂਨ ਨਾਲ ਭਿੱਜੀ ਇਕ ਡ੍ਰੈੱਸ ਪਾਈ ਸੀ।

PunjabKesari

ਇਹ ਵੀ ਪੜ੍ਹੋ -ਮਿਆਂਮਾਰ 'ਚ ਸੁਰੱਖਿਆ ਫੋਰਸਾਂ ਦੀ ਕਾਰਵਾਈ 'ਚ ਗੋਲੀ ਲੱਗਣ ਨਾਲ 4 ਦੀ ਮੌਤ

ਅਵਾਰਡ ਫੰਕਸ਼ਨ ਦੌਰਾਨ ਹੀ ਉਨ੍ਹਾਂ ਨੇ ਸਟੇਜ 'ਤੇ ਪਹੁੰਚਣ ਤੋਂ ਬਾਅਦ ਆਪਣੇ ਸਾਰ ਕੱਪੜੇ ਉਤਾਰ ਦਿੱਤੇ। ਉਨ੍ਹਾਂ ਦੀ ਇਸ ਹਰਕਤ ਨਾਲ ਉਥੇ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ। ਮਾਸਿਰੋ ਨੇ ਆਪਣੇ ਸਰੀਰ 'ਤੇ ਇਕ ਸੰਦੇਸ਼ ਲਿਖਿਆ ਹੋਇਆ ਸੀ। ਉਨ੍ਹਾਂ ਨੇ ਲਿਖਿਆ ਸੀ, ''ਕਲਚਰ ਨਹੀਂ ਤਾਂ ਫਿਊਚਰ ਨਹੀਂ।'

PunjabKesari
ਉਨ੍ਹਾਂ ਦੀ ਪਿੱਠ 'ਤੇ ਇਕ ਸੰਦੇਸ਼ ਫਰਾਂਸ ਦੇ ਪ੍ਰਧਾਨ ਮੰਤਰੀ ਜਿਏਨ ਕਾਸਟੇਕਸ ਲਈ ਵੀ ਲਿਖਿਆ ਸੀ। ਮਾਸਿਰੋ ਦੀ ਪਿੱਠ 'ਤੇ ਲਿਖਿਆ ਸੀ, ਸਾਨੂੰ ਸਾਡੀ ਕਲਾ ਵਾਪਸ ਕਰ ਦਿਓ, ਜਿਏਨ। ਇਸ ਫੰਕਸ਼ਨ 'ਚ ਪਹੁੰਚੇ ਕੁਝ ਹੋਰ ਕਲਾਕਾਰਾਂ ਨੇ ਵੀ ਸਰਕਾਰ ਨੂੰ ਅਜਿਹੀ ਹੀ ਅਪੀਲ ਕੀਤੀ ਸੀ। ਮੀਡੀਆ ਰਿਪੋਰਟ ਮੁਤਾਬਕ ਫਰਾਂਸ 'ਚ ਕੋਵਿਡ-19 ਮਹਾਮਾਰੀ ਕਾਰਣ ਪਿਛਲੇ ਸਾਲ ਦਸੰਬਰ ਤੋਂ ਹੀ ਸਿਨੇਮਾਹਾਲ ਬੰਦ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News