ਬ੍ਰਿਟੇਨ ਸੰਸਦ ਦੇ ਬਾਹਰ ਸਿੱਖ ਹੋਇਆ ''ਨਸਲੀ ਹਮਲੇ'' ਦਾ ਸ਼ਿਕਾਰ

02/22/2018 1:25:29 PM

ਲੰਡਨ (ਬਿਊਰੋ)— ਮੀਡੀਆ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਸੰਸਦ ਦੇ ਬਾਹਰ ਇਕ ਨਸਲੀ ਹਮਲੇ ਵਿਚ ਇਕ ਗੋਰੇ ਵਿਅਕਤੀ ਨੇ ਇਕ ਭਾਰਤੀ ਸਿੱਖ ਦੀ ਪੱਗ ਨੂੰ ਉਤਾਰਨ ਦੀ ਕੋਸ਼ਿਸ ਕੀਤੀ। ਭਾਰਤ ਦੇ ਪੰਜਾਬ ਦੇ ਰਵਨੀਤ ਸਿੰਘ (37) ਨੇ ਕਿਹਾ ਕਿ ਕੱਲ ਜਦੋਂ ਇਹ ਹਮਲਾ ਹੋਇਆ, ਉਦੋਂ ਉਹ ਸਿੱਖ ਮਜ਼ਦੂਰ ਸੰਸਦੀ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਲਈ ਬ੍ਰਿਟਿਸ਼ ਸੰਸਦੀ ਅਸਟੇਟ ਦੇ ਹਿੱਸੇ ਪੋਰਟਕੂਲੀਸ ਹਾਊਸ ਵਿਚ ਦਾਖਲ ਹੋਣ ਦਾ ਇੰਤਜ਼ਾਰ ਕਰ ਰਿਹਾ ਸੀ। 
ਰਵਨੀਤ ਸਿੰਘ ਨੇ ਦੱਸਿਆ,''ਉਹ ਲਾਈਨ ਵਿਚ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਉਸੇ ਵੇਲੇ ''ਮੁਸਲਮਾਨ ਵਾਪਸ ਜਾਓ'' ਕਹਿਣ ਵਾਲਾ ਆਦਮੀ ਨੇ ਉਸ ਦੇ ਨੇੜੇ ਆਇਆ ਅਤੇ ਉਸ ਦੀ ਪੱਗ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ਲੱਗਾ। ਉਸ ਗੋਰੇ ਵਿਅਕਤੀ ਨੇ ਮਜ਼ਬੂਤੀ ਨਾਲ ਮੇਰੀ ਪੱਗ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਜਲਦੀ ਹੀ ਉਸ ਨੂੰ ਫੜ ਲਿਆ। ਇਸ ਤੋਂ ਪਹਿਲਾਂ ਉਹ ਕੁਝ ਕਰ ਪਾਉਂਦਾ ਮੈਂ ਉਸ 'ਤੇ ਚੀਕਿਆ ਅਤੇ ਉਹ ਉੱਥੋਂ ਭੱਜ ਗਿਆ।'' ਰਵਨੀਤ ਸਿੰਘ ਨੇ ਅੱਗੇ ਦੱਸਿਆ,''ਉਸ ਗੋਰੇ ਵਿਅਕਤੀ ਨੇ ਦੂਜੀ ਭਾਸ਼ਾ ਵਿਚ ''ਨਸਲੀ ਟਿੱਪਣੀ'' ਕੀਤੀ, ਜਿਸ ਨੂੰ ਮੈਂ ਸਮਝ ਨਹੀਂ ਪਾਇਆ। ਉਹ ਇਕ ਗੋਰਾ ਵਿਅਕਤੀ ਸੀ ਪਰ ਉਹ ਅੰਗਰੇਜੀ ਨਹੀਂ ਬੋਲ ਰਿਹਾ ਸੀ। ਉਸ ਨੇ 'ਮੁਸਲਮਾਨ ਵਾਪਸ ਜਾਓ' ਜਿਹੇ ਕੁਝ ਸ਼ਬਦ ਕਹੇ।'' 
ਲੇਬਰ ਸੰਸਦੀ ਮੈਂਬਰ ਢੇਸੀ ਜੋ ਕਿ ਰਵਨੀਤ ਦੀ ਮੇਜ਼ਬਾਨੀ ਕਰ ਰਹੇ ਸਨ, ਉਨ੍ਹਾਂ ਨੇ ਇਸ ਘਟਨਾ ਦੇ 'ਨਫਰਤ' ਪ੍ਰਗਟ ਕੀਤੀ ਅਤੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਢੇਸੀ ਨੇ ਇਸ ਸੰਬੰਧੀ ਇਕ ਟਵੀਟ ਵੀ ਕੀਤਾ।

PunjabKesari

ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News