ਆਸਟ੍ਰੇਲੀਆ : ਜਦ ਚਿੜਿਆਘਰ 'ਚ ਦੋ ਸ਼ੇਰਾਂ ਨੇ ਔਰਤ 'ਤੇ ਕਰ ਦਿੱਤਾ ਹਮਲਾ
Friday, May 29, 2020 - 07:52 PM (IST)

ਸਿਡਨੀ - ਆਸਟ੍ਰੇਲੀਆ ਵਿਚ ਬੰਦ ਪਏ ਇਕ ਚਿੜਿਆ ਘਰ ਵਿਚ ਸ਼ੁੱਕਰਵਾਰ ਨੂੰ 2 ਸ਼ੇਰਾਂ ਨੇ ਆਪਣੇ ਬਾੜੇ ਦੇ ਅੰਦਰ ਹਮਲਾ ਕਰਕੇ ਇਕ ਕਰਮਚਾਰੀ ਨੰ ਗੰਭੀਰ ਰੂਪ ਤੋਂ ਜ਼ਖਮੀ ਕਰ ਦਿੱਤਾ। ਪੁਲਸ ਅਤੇ ਐਬੂਲੈਂਸ ਨੇ ਇਕ ਬਿਆਨ ਵਿਚ ਕਿਹਾ ਕਿ ਸਿਡਨੀ ਦੇ ਉੱਤਰੀ ਹਿੱਸੇ ਵਿਚ ਸ਼ੋਆਲਹੈਵੇਨ ਚਿੜਿਆ ਘਰ ਵਿਚ ਸ਼ੁੱਕਰਵਾਰ ਸਵੇਰੇ ਆਪਾਤ ਸੇਵਾ ਨੂੰ ਫੋਨ ਕੀਤਾ ਗਿਆ ਕਿਉਂਕਿ 35 ਸਾਲ ਦੀ ਇਕ ਮਹਿਲਾ ਕਰਮੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਈ ਸੀ, ਉਸ ਦੇ ਸਿਰ ਅਤੇ ਗਲੇ 'ਤੇ ਡੂੰਘੇ ਜ਼ਖਮ ਸਨ।
ਇਸ ਮਹਿਲਾ ਕਰਮੀ ਨੂੰ ਜਹਾਜ਼ ਰਾਹੀਂ ਸਿਡਨੀ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਚਿੜਿਆ ਘਰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦੇ ਬੰਦ ਹਨ। ਐਬੂਲੈਂਸ ਅਧਿਕਾਰੀ ਫੇ ਸਟਾਕਹੋਮ ਨੇ ਇਸ ਹਮਲੇ ਨੂੰ ਬਹੁਤ ਭਿਆਨਕ ਦੱਸਿਆ। ਉਨ੍ਹਾਂ ਕਿਹਾ ਕਿ ਇਸ ਕਰਮੀ ਦੇ ਇਲਾਜ ਦੇ ਲਈ, ਸਭ ਤੋਂ ਪਹਿਲਾਂ ਬਾੜੇ ਵਿਚ ਜਾਣਾ ਭਿਆਨਕ ਸੀ। ਇਹ ਮੇਰੀ ਨੌਕਰੀ ਦਾ ਹੁਣ ਦਾ ਸਭ ਤੋਂ ਬੁਰਾ ਅਨੁਭਵ ਰਿਹਾ ਹੈ।