ਸੋਸ਼ਲ ਮੀਡੀਆ ''ਤੇ ਛਾਈ ਵੱਖਰੀ ਜੀਭ ਵਾਲੀ ਕੁੜੀ , ਦੇਖਣ ਵਾਲੇ ਵੀ ਪਏ ਚੱਕਰਾਂ ''ਚ
Saturday, Dec 16, 2017 - 08:53 AM (IST)

ਲੰਡਨ,(ਏਜੰਸੀ)— ਲੰਡਨ 'ਚ ਹਰੇ ਵਾਲਾਂ ਵਾਲੀ ਕੁੜੀ ਲੂਸੀ ਮੈਕਲਿਸਟਰ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। 46 ਸੈਕੰਡਸ ਦੇ ਇਸ ਵੀਡੀਓ ਵਿਚ ਉਹ ਆਪਣੀ ਦੋਫਾੜ ਜੀਭ ਨਾਲ ਟ੍ਰਿਕ ਕਰਦੀ ਨਜ਼ਰ ਆਉਂਦੀ ਹੈ। ਅਨੋਖੀ ਗੱਲ ਇਹ ਹੈ ਕਿ ਜੀਭ ਦੇ ਦੋਵੇਂ ਹਿੱਸੇ ਵੱਖ-ਵੱਖ ਦਿਸ਼ਾਵਾਂ ਵਿਚ ਵੱਖ-ਵੱਖ ਅੰਦਾਜ਼ 'ਚ ਹਿੱਲਦੇ ਹਨ।
ਜਿਵੇਂ ਹੀ ਲੂਸੀ ਨੇ ਇਹ ਵੀਡੀਓ ਆਨਲਾਈਨ ਪੋਸਟ ਕੀਤਾ, ਦੇਖਦੇ ਹੀ ਦੇਖਦੇ ਉਸ ਦੇ ਹਜ਼ਾਰਾਂ ਪ੍ਰਸ਼ੰਸਕ ਬਣ ਗਏ। ਵਰਣਨਯੋਗ ਹੈ ਕਿ ਜੀਭ ਕਟਵਾਉਣ ਵਾਲੇ ਲੋਕਾਂ ਨੂੰ 2 ਹਫਤੇ ਬੋਲਣ ਤੇ ਖਾਣ-ਪੀਣ ਵਿਚ ਮੁਸ਼ਕਿਲ ਆਉਂਦੀ ਹੈ ਪਰ ਲੋਕ ਇਸ ਵੱਖਰੇ ਟਰੈਂਡ ਨੂੰ ਅਪਣਾ ਰਹੇ ਹਨ।