ਉੱਤਰੀ ਪਾਕਿਸਤਾਨ ''ਚ ਇੱਕ ਪਹਾੜ ''ਤੇ ਤੀਜੇ ਜਾਪਾਨੀ ਪਰਬਤਰੋਹੀ ਦੀ ਮੌਤ
Thursday, Jul 04, 2024 - 05:49 PM (IST)
ਪੇਸ਼ਾਵਰ (ਭਾਸ਼ਾ): ਉੱਤਰੀ ਪਾਕਿਸਤਾਨ ਵਿਚ ਸਭ ਤੋਂ ਉੱਚੇ ਪਹਾੜਾਂ ਵਿਚੋਂ ਇਕ ਤੋਂ ਉਤਰਦੇ ਸਮੇਂ ਇਕ ਜਾਪਾਨੀ ਪਰਬਤਾਰੋਹੀ ਦੀ ਮੌਤ ਹੋ ਗਈ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਸ ਪਹਾੜ 'ਤੇ ਕਿਸੇ ਜਾਪਾਨੀ ਨਾਲ ਇਹ ਤੀਜੀ ਘਟਨਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਅਤੇ ਪਾਕਿਸਤਾਨ ਦੇ ਐਲਪਾਈਨ ਕਲੱਬ ਨੇ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿਚ 64 ਸਾਲਾ ਜਾਪਾਨੀ ਪਰਬਤਾਰੋਹੀ ਹਿਰੋਸ਼ੀ ਓਨੀਸ਼ੀ 7,027 ਮੀਟਰ ਉੱਚੀ ਸਪਾਂਟਿਕ ਪੀਕ ਉਰਫ 'ਗੋਲਡਨ ਪੀਕ' ਤੋਂ ਉਤਰਦੇ ਸਮੇਂ ਇਕ ਕ੍ਰੇਵੇਸ ਵਿਚ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਉਸ ਦੀ ਲਾਸ਼ ਦਾ ਪਤਾ ਲਗਾ ਲਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਹੈਲੀਕਾਪਟਰ ਦੀ ਮਦਦ ਨਾਲ ਮ੍ਰਿਤਕ ਦੇਹ ਨੂੰ ਬੇਸ ਕੈਂਪ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਹੋਮਲੈਂਡ ਸਕਿੳਰਿਟੀ ਅਮਰੀਕਾ ਨੇ 116 ਚੀਨੀ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
ਇਸ ਤੋਂ ਪਹਿਲਾਂ ਇਸ ਪਹਾੜ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹੋਏ ਦੋ ਜਾਪਾਨੀ ਪਰਬਤਾਰੋਹੀਆਂ- ਅਤਸੂਸ਼ੀ ਤਾਗੁਚੀ ਅਤੇ ਰਿਯੂਸੇਕੀ ਹੀਰਾਓਕਾ ਦੀ ਮੌਤ ਹੋ ਗਈ ਸੀ। ਉਹ 13 ਜੂਨ ਨੂੰ ਲਾਪਤਾ ਹੋ ਗਏ ਸਨ ਅਤੇ ਦੋ ਦਿਨ ਬਾਅਦ ਹੀਰਾਓਕਾ ਦੀ ਲਾਸ਼ ਮਿਲੀ ਸੀ। ਸਮਝਿਆ ਜਾਂਦਾ ਹੈ ਕਿ ਹਫ਼ਤੇ ਭਰ ਦੀ ਅਸਫਲ ਖੋਜ ਤੋਂ ਬਾਅਦ ਉਸ ਦੇ ਸਾਥੀ ਦੀ ਵੀ ਮੌਤ ਹੋ ਗਈ ਸੀ। ਦੋਵੇਂ ਡੂੰਘੇ ਖੱਡ ਵਿੱਚ ਡਿੱਗ ਗਏ ਸਨ। ਉੱਤਰੀ ਕਸਬੇ ਨਾਗਰ ਦੇ ਪੁਲਸ ਮੁਖੀ ਹਨੀਫ਼ ਖਾਨ ਨੇ ਕਿਹਾ ਕਿ ਸਫਲਤਾਪੂਰਵਕ ਸਿਖਰ 'ਤੇ ਪਹੁੰਚਣ ਤੋਂ ਬਾਅਦ ਓਨਿਸ਼ੀ ਦੂਜੇ ਜਾਪਾਨੀ ਪਰਬਤਰੋਹੀਆਂ ਦੇ ਨਾਲ ਹੇਠਾਂ ਉਤਰ ਰਿਹਾ ਸੀ ਜਦੋਂ ਉਹ ਫਿਸਲ ਗਿਆ ਅਤੇ ਇੱਕ ਕ੍ਰੇਵੇਸ ਵਿੱਚ ਡਿੱਗ ਗਿਆ। ਖਾਨ ਨੇ ਕਿਹਾ ਕਿ ਪ੍ਰਸ਼ਾਸਨ ਲਾਸ਼ ਨੂੰ ਵਾਪਸ ਲਿਆਉਣ ਲਈ ਪ੍ਰਬੰਧ ਕਰਨ ਲਈ ਜਾਪਾਨੀ ਦੂਤਘਰ ਦੇ ਸੰਪਰਕ ਵਿੱਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।