ਭਾਰਤੀ ਮੂਲ ਦੇ ਅਮਿਤ ਪਟੇਲ ''ਤੇ 22 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਦਾ ਕੇਸ ਦਾਇਰ

Sunday, Jul 21, 2024 - 12:20 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਜੈਕਸਨਵਿਲੇ ਜੈਗੁਆਰਜ਼ ਨੇ 22 ਮਿਲੀਅਨ ਡਾਲਰ ਦੀ ਚੋਰੀ ਕਰਨ ਵਾਲੇ ਭਾਰਤੀ ਮੂਲ ਦੇ ਅਮਿਤ ਪਟੇਲ 'ਤੇ ਕੇਸ ਦਾਇਰ ਕੀਤਾ ਹੈ, ਿਜਸ ਕਾਰਨ ਉਸ ਨੂੰ ਹੁਣ ਤਿੰਨ ਗੁਣਾਂ ਵੱਧ ਰਕਮ ਅਦਾ ਕਰਨੀ ਪੈ ਸਕਦੀ ਹੈ। ਜੈਗੁਆਰਜ਼ ਨੇ ਆਪਣੇ ਇਸ ਸਾਬਕਾ ਕਰਮਚਾਰੀ ਭਾਰਤੀ ਮੂਲ ਦੇ ਅਮਿਤ ਪਟੇਲ 'ਤੇ 66 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਅਮਿਤ ਪਟੇਲ ਨੇ ਅਮਰੀਕਾ ਦੇ ਫੁਟਬਾਲ ਟੀਮ ਘੁਟਾਲੇ ਵਿੱਚ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਨੂੰ ਕਾਇਮ ਰੱਖਣ ਲਈ ਜੈਕਸਨਵਿਲੇ ਜੈਗੁਆਰਜ਼ ਟੀਮ ਦੇ ਵਿੱਤੀ ਲੈਣ-ਦੇਣ ਨੂੰ ਸੰਭਾਲਦੇ ਹੋਏ ਚੋਰੀ ਕੀਤੀ ਸੀ। ਉਸ ਨੇ ਜੈਕਸਨਵਿਲੇ ਜੈਗੁਆਰਜ਼ ਟੀਮ ਦੇ ਵਰਚੁਅਲ ਕ੍ਰੈਡਿਟ ਕਾਰਡ ਤੋਂ 22 ਮਿਲੀਅਨ ਡਾਲਰ ਚੋਰੀ ਕੀਤੇ ਸਨ। ਅਤੇ ਇਸ ਰਾਸ਼ੀ ਨੂੰ ਜੂਏਬਾਜ਼ੀ ਅਤੇ ਹੋਰ ਸ਼ਾਨਦਾਰ ਆਪਣੀ ਜੀਵਨ ਸ਼ੈਲੀ ਦੇ ਖਰਚਿਆਂ 'ਤੇ ਖਰਚ ਕੀਤਾ। 

PunjabKesari

ਇੰਨਾ ਹੀ ਨਹੀਂ ਉਸ 'ਤੇ ਕੰਪਨੀ ਦੇ ਬਜਟ 'ਚੋਂ ਟੇਸਲਾ ਕਾਰਾਂ ਅਤੇ ਹੋਰ ਕਈ ਮਹਿੰਗੀਆਂ ਗੱਡੀਆਂ ਦੀ ਖਰੀਦਦਾਰੀ ਕਰਨ ਦਾ ਵੀ ਦੋਸ਼ ਸੀ, ਜਿਸ ਨੂੰ ਉਸ ਨੇ ਅਦਾਲਤ ਵਿੱਚ ਮੰਨਿਆ ਸੀ ਅਤੇ ਉਸ ਨੂੰ 6 ਸਾਲ ਤੋਂ ਵੱਧ ਦੀ ਸਜ਼ਾ ਹੋਈ। ਜੋ ਜੇਲ੍ਹ ਵਿਚ ਨਜਰਬੰਦ ਹੈ। ਪਟੇਲ ਨੇ ਟੀਮ ਲਈ ਕੰਮ ਕੀਤਾ ਸੀ ਅਤੇ ਆਪਣੀ ਸ਼ਾਨਦਾਰ ਜੀਵਨ ਸ਼ੈਲੀ ਨੂੰ ਜਿਊਣ ਲਈ ਟੀਮ ਦੇ ਖਾਤੇ ਵਿੱਚੋਂ 22 ਮਿਲੀਅਨ ਡਾਲਰ ਕੱਢ ਲਏ। ਹੁਣ ਉਸ ਨੇ ਕ੍ਰੈਡਿਟ ਕਾਰਡ ਨਾਲ ਇੰਨੇ ਡਾਲਰ ਲਾਪ੍ਰਵਾਹੀ ਨਾਲ ਖਰਚ ਕਰਨ ਦੀ ਗੱਲ ਮੰਨ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਹ ਵੀ ਇਲਜ਼ਾਮ ਲੱਗੇ ਹਨ ਕਿ ਅਮਿਤ ਪਟੇਲ ਨੇ ਜੂਏ ਅਤੇ ਦਿਖਾਵੇ ਦੀ ਜੀਵਨ ਸ਼ੈਲੀ ਨੂੰ ਜੀਣ ਲਈ ਇੰਨਾ ਵੱਡਾ ਘਪਲਾ ਕੀਤਾ ਸੀ ਅਤੇ ਇਸ ਦੌਰਾਨ ਟੀਮ ਨੇ ਮਿਲੀਅਨ ਡਾਲਰਾਂ ਦਾ ਘਪਲਾ ਫੜਦਿਆਂ ਇੰਨੀ ਵੱਡੀ ਕਾਰਵਾਈ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਰਾਸ਼ਟਰਪਤੀ ਚੋਣਾਂ : ਬਾਈਡੇਨ ਨੇ ਪਹਿਲੀ ਵਾਰ ਹਟਣ ਦੇ ਦਿੱਤੇ ਸੰਕੇਤ, ਕਮਲਾ ਹੈਰਿਸ ਮੁੱਖ ਦਾਅਵੇਦਾਰ

ਡੁਵਲ ਕਾਉਂਟੀ ਸੀਕਰੇਟ ਕੋਰਟ ਵਿੱਚ ਬੀਤੇਂ ਦਿਨੀਂ ਵੀਰਵਾਰ ਨੂੰ ਦਾਇਰ ਮੁਕੱਦਮੇ ਵਿੱਚ ਅਮਿਤ ਪਟੇਲ ਦੇ 22 ਮਿਲੀਅਨ ਡਾਲਰ ਦੀ ਚੋਰੀ ਦੇ ਕਬੂਲਨਾਮੇ ਦਾ ਵੀ ਜ਼ਿਕਰ ਕੀਤਾ ਗਿਆ ਸੀ। ਅਮਿਤ ਪਟੇਲ ਨੇ ਕੋਰਟ ਵਿਚ ਮੰਨਿਆ ਕਿ ਉਸ ਨੇ ਆਪਣੀ ਜੂਏ ਦੀ ਲਤ ਅਤੇ ਜੀਵਨ ਸ਼ੈਲੀ ਨੂੰ ਬਣਾਈ ਰੱਖਣ ਲਈ ਇਸ ਤਰ੍ਹਾਂ ਡਾਲਰ ਖਰਚ ਕੀਤੇ। ਇਸ ਲਈ ਜੈਕਸਨਵਿਲੇ ਜੈਗੁਆਰਜ਼ ਨੇ ਚੋਰੀ ਕੀਤੀ ਰਕਮ ਤੋਂ ਤਿੰਨ ਗੁਣਾ,ਲਗਭਗ 66 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ। ਦੱਸਣਯੋਗ ਹੈ ਕਿ 31 ਸਾਲਾ ਗੁਜਰਾਤੀ ਭਾਰਤੀ ਅਮਿਤ ਪਟੇਲ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 6 ਸਾਲ ਤੋਂ ਵੱਧ ਸਾਲ ਦੀ ਸਜ਼ਾ ਸੁਣਾਈ ਗਈ ਸੀ ਜੋ ਉਸ ਨੂੰ ਇਹ ਸਜ਼ਾ ਮਾਰਚ ਮਹੀਨੇ ਵਿਚ ਮਿਲੀ ਹੈ। ਅਮਿਤ ਪਟੇਲ 'ਤੇ ਵਾਇਰ ਫਰਾਡ ਅਤੇ ਗੈਰ-ਕਾਨੂੰਨੀ ਪੈਸੇ ਦੇ ਲੈਣ-ਦੇਣ ਦੇ ਦੋਸ਼ ਵੀ ਲਗਾਏ ਗਏ ਹਨ। ਇੰਨਾ ਹੀ ਨਹੀਂ, ਉਸ ਨੇ ਜੋ ਵੀ ਰਕਮ ਚੋਰੀ ਕੀਤੀ ਹੈ, ਉਸ ਲਈ ਉਸ ਨੂੰ ਅਦਾਲਤ ਨੇ ਜੈਗੁਆਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News