ਇਕ ਰਿਪੋਰਟ, ਚਾਰ ਸਿਧਾਂਤ : ਵਿਗਿਆਨੀਆਂ ਨੇ ਵਾਇਰਸ ਦੇ ਪੈਦਾ ਹੋਣ ਬਾਰੇ ਕੀਤਾ ਮੰਥਨ

03/26/2021 11:18:20 AM

ਜਨੇਵਾ (ਏ. ਪੀ.)- ਕੌਮਾਂਤਰੀ ਵਿਗਿਆਨੀਆਂ ਅਤੇ ਚੀਨ ਦੇ ਵਿਗਿਆਨੀਆਂ ਦੀ ਇਕ ਟੀਮ ਕੋਰੋਨਾ ਵਾਇਰਸ ਦੇ ਪੈਦਾ ਹੋਣ ਬਾਰੇ ਆਪਣੀ ਸੰਯੁਕਤ ਖੋਜ ਕਾਰਜ ਦੀ ਰਿਪੋਰਟ ਪ੍ਰਕਾਸ਼ਿਤ ਕਰਨ ਵਾਲੀ ਹੈ ਜਿਸ ਵਿਚ ਚਾਰ ਸਿਧਾਂਤ ਅਤੇ ਇਕ ਸੰਭਾਵਿਤ ਨਤੀਜਾ ਸ਼ਾਮਲ ਹੈ। ਸਾਲ 2019 ’ਚ ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਚੀਨ ’ਚ ਹੀ ਸਾਹਮਣੇ ਆਇਆ ਸੀ ਜਿਸ ਨਾਲ ਅੱਜ ਤੱਕ ਪੂਰੀ ਦੁਨੀਆ ਪ੍ਰੇਸ਼ਾਨ ਹੈ। ਇਸ ਕਾਰਣ ਦੁਨੀਆ ’ਚ 27 ਲੱਖ ਤੋਂ ਵੱਧ ਲੋਕ ਜਾਨ ਗਵਾ ਚੁੱਕੇ ਹਨ ਅਤੇ ਦੇਸ਼ਾਂ ਦੀ ਆਰਥਿਕ ਸਥਿਤੀ ਡਗਮਗਾ ਗਈ ਹੈ।

ਇਸ ਖਤਰਨਾਕ ਜੀਵਾਣੂ ਦੇ ਪੈਦਾ ਹੋਣ ਸਬੰਧੀ ਰਿਪੋਰਟ ਨੂੰ ਮਹੀਨਿਆਂ ਦੇ ਮੰਥਨ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਤੱਤਕਾਲ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਰਿਪੋਰਟ ਕਦੋਂ ਜਾਰੀ ਕੀਤੀ ਜਾਏਗੀ। ਇਸਦਾ ਪ੍ਰਕਾਸ਼ਨ ਇਸ ਮਹੀਨੇ ਦੇ ਸ਼ੁਰੂ ’ਚ ਹੋਣਾ ਸੀ, ਪਰ ਇਸ ਵਿਚ ਦੇਰ ਹੋ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਰਿਪੋਰਟ ਨਾਲ ਕੁਝ ਠੋਸ ਜਵਾਬ ਮਿਲ ਸਕਦੇ ਹਨ ਅਤੇ ਹੋਰ ਕਈ ਸਵਾਲ ਉੱਠ ਸਕਦੇ ਹਨ। ਰਿਪੋਰਟ ’ਚ 10 ਕੌਮਾਂਤਰੀ ਮਹਾਮਾਰੀ ਮਾਹਿਰਾਂ, ਡਾਟਾ ਵਿਗਿਆਨੀਆਂ, ਪਸ਼ੁ ਮੈਡੀਕਲ ਮਾਹਿਰਾਂ, ਪ੍ਰਯੋਗਸ਼ਾਲਾ ਅਤੇ ਖੁਰਾਕ ਸੁਰੱਖਿਆ ਮਾਹਿਰਾਂ ਦੀ ਵੋਟ ਸ਼ਾਮਲ ਹੋਵੇਗੀ ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਸ਼ ੁਰੂਆਤੀ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ਦਾ ਇਸ ਸਾਲ ਦੇ ਸ਼ੁਰੂ ’ਚ ਦੌਰਾ ਕੀਤਾ ਸੀ।


cherry

Content Editor

Related News