ਸੀਰੀਆ ਤੋਂ ਆਈ ਹਿੰਮਤ ਦੀ ਤਸਵੀਰ, ਤਬਾਹੀ ਦੇ ਮੰਜ਼ਰ ਵਿਚਾਲੇ ਰਮਜ਼ਾਨ ਇਫਤਾਰੀ
Saturday, May 09, 2020 - 12:49 AM (IST)
ਅਤਾਰੇਬ (ਏਜੰਸੀ)- ਜੰਗ ਅਤੇ ਤਬਾਹੀ ਦਾ ਮੰਜ਼ਰ ਕਿਸੇ ਵੀ ਹੌਸਲੇ ਨੂੰ ਤੋੜ ਸਕਦਾ ਹੈ। ਖਾਸ ਕਰਕੇ ਅਜਿਹੀ ਆਬਾਦੀ ਜਿਸ ਨੇ ਬਾਰੂਦ ਵਿਚਾਲੇ ਰਹਿਣਾ ਸਿੱਖ ਲਿਆ ਹੋਵੇ। ਹਾਲਾਂਕਿ, ਸੀਰੀਆ ਦੇ ਅਤਾਰੇਬ ਸ਼ਹਿਰ ਵਿਚ ਜਦੋਂ ਲੋਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਕੁਝ ਪਲ ਲਈ ਆਪਣੇ ਹਾਲਾਤ ਭੁਲਾਉਣ ਦਾ ਫੈਸਲਾ ਕੀਤਾ। ਜੰਗ ਵਿਚ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿਚਾਲੇ ਇਥੋਂ ਦੇ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਵਿਚ ਇਫਤਾਰ ਲਈ ਇਕੱਠੇ ਹੋਏ।
ਦਰਜਨਾਂ ਪੁਰਸ਼ ਅਤੇ ਬੱਚੇ ਜ਼ਮੀਨ 'ਤੇ ਕੰਬਲ ਬਿਛਾ ਕੇ ਬੈਠੇ ਅਤੇ ਇਫਤਾਰ ਕੀਤਾ। ਕਈ ਲੋਕ ਇਥੇ ਮਾਰਚ ਵਿਚ ਪਲਾਇਨ ਕਰ ਦਿੱਤੇ ਗਏ ਸਨ ਅਤੇ ਹੁਣ ਵਾਪਸ ਪਰਤ ਆਏ ਹਨ। ਅਤਾਰੇਬ ਬਾਗੀਆਂ ਦਾ ਗੜ੍ਹ ਸੀ ਅਤੇ ਮਾਰਚ ਵਿਚ ਸਰਕਾਰ ਨੇ ਇਥੇ ਤਬਾਹਕੁੰਨ ਕਾਰਵਾਈ ਕੀਤੀ ਸੀ। ਇਸ ਤਓਂ ਬਾਅਦ ਇਹ ਲੋਕ ਕੈਂਪਸ ਭੇਜ ਦਿੱਤੇ ਗਏ ਸਨ। ਕੈਂਪਸ ਵਿਚ ਕਾਫੀ ਭੀੜ ਸੀ ਅਤੇ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਸੀ। ਇਸ ਲਈ ਇਹ ਲੋਕ ਵਾਪਸ ਆ ਗਏ।
ਆਪਣੇ ਬੱਚਿਆਂ ਦੇ ਨਾਲ ਸ਼ਾਮਲ ਹੋਣ ਵਾਲੇ ਮੁਹੰਮਦ ਜਬਰ ਨੇ ਦੱਸਿਆ ਕਿ ਜ਼ਿਲੇ ਵਿਚ ਜੋ ਭਿਆਨਕ ਤਬਾਹੀ ਹੋਈ ਉਸ ਤੋਂ ਬਾਅਦ ਅਸੀਂ ਪਹਿਲੀ ਵਾਰ ਇਕੱਠੇ ਆਏ ਹਾਂ। ਉਨ੍ਹਾਂ ਨੇ ਦੱਸਿਆ ਕਿ ਅਸੀਂ ਆਪਣੇ ਘਰ ਪਰਤੇ ਹਾਂ। ਭਾਵੇਂ ਹੀ ਇਹ ਪੂਰੇ ਜਾਂ ਅੱਧੇ ਤਬਾਹ ਹੋ ਚੁੱਕੇ ਹਨ, ਕੈਂਪਸ ਤੋਂ ਬਿਹਤਰ ਹੈ। ਇਫਤਾਰ ਦੀ ਥਾਂ ਨੂੰ ਸਿਵਲ ਡਿਫੈਂਸ ਵਰਕਰ ਨੇ ਪਹਿਲਾਂ ਸੈਨੇਟਾਈਜ਼ ਕਰ ਦਿੱਤਾ ਸੀ।
ਤਕਰੀਬਨ 40 ਲੱਖ ਦੀ ਆਬਾਦੀ ਵਾਲੇ ਉੱਤਰ ਪੱਛਮੀ ਸੀਰੀਆ ਵਿਚ ਸਿਰਫ ਕੁਝ 100 ਲੋਕਾਂ ਦੇ ਟੈਸਟ ਕੀਤੇ ਗਏ ਹਨ ਅਤੇ ਅਜੇ ਤੱਕ ਕੋਈ ਪਾਜ਼ੇਟਿਵ ਕੇਸ ਨਹੀਂ ਮਿਲਿਆ ਹੈ। ਇਹ ਇਲਾਕਾ ਰਾਸ਼ਟਰਪਤੀ ਅਸਦ ਦੇ ਖਿਲਾਫ ਲੜ ਰਹੇ ਬਾਗੀਆਂ ਦਾ ਗੜ੍ਹ ਹੈ। ਇਫਤਾਰ ਦਾ ਆਯੋਜਨ ਕਰਨ ਵਾਲੀ ਚੈਰਿਟੀ ਦੇ ਮੈਂਬਰ ਅਬਦੇਲ ਮਲਕ-ਅਲ-ਸ਼ੇਕ ਨੇ ਦੱਸਿਆ ਕਿ ਤਬਾਹੀ ਵਿਚਾਲੇ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਦ੍ਰਿਸ਼ ਹਾਂ। ਬਸ਼ਲ ਅਲ ਅਸਦ ਨੇ ਜੋ ਤਬਾਹੀ ਮਚਾਈ, ਉਸ ਦੇ ਵਿਚਾਲੇ ਜ਼ਿੰਦਗੀ ਅਤੇ ਉਮੀਦ ਨਿਕਲੇਗੀ।