3000 ਮੀਲ ਦਾ ਸਫ਼ਰ ਤੈਅ ਕਰ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ, ਫਿਰ ਮਿਲੀ ਸਿਰ ਕੱਟੀ ਲਾਸ਼

Saturday, Nov 26, 2022 - 11:25 AM (IST)

ਮੈਕਸੀਕੋ - ਮੈਕਸੀਕੋ ਦੀ ਇਕ ਔਰਤ ਨੂੰ ਆਨਲਾਈਨ ਡੇਟਿੰਗ ਐਪ 'ਤੇ ਡੇਟ ਕਰਨਾ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। 51 ਸਾਲਾ ਬਲਾਂਕਾ ਅਰੇਲਾਨੋ ਆਪਣੇ ਪ੍ਰੇਮੀ ਨੂੰ ਮਿਲਣ ਲਈ 3000 ਮੀਲ ਦਾ ਸਫ਼ਰ ਤੈਅ ਕਰਕੇ ਪੇਰੂ ਗਈ ਸੀ। ਬਲਾਂਕਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਾਲ ਜੁਲਾਈ ਵਿਚ ਦੱਸਿਆ ਸੀ ਕਿ ਉਹ ਲੀਮਾ ਜਾਣਾ ਚਾਹੁੰਦੀ ਹੈ, ਜਿੱਥੇ ਉਹ ਆਪਣੇ ਪ੍ਰੇਮੀ ਟੀ ਜੁਆਨ ਪਾਬਲੋ ਜੀਸਸ ਵਿਲਾਫਉਰਟੇ ਨਾਲ ਮੁਲਾਕਾਤ ਕਰੇਗੀ। ਬਲਾਂਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਵਿਅਕਤੀ ਨਾਲ ਆਨਲਾਈਨ ਡੇਟਿੰਗ ਕਰ ਰਹੀ ਸੀ। ਬਲਾਕਾ ਜੁਆਨ ਨੂੰ ਮਿਲਣ ਲਈ ਹੁਆਚੋ ਗਈ। ਇਹ ਇੱਕ ਤੱਟਵਰਤੀ ਖੇਤਰ ਹੈ ਅਤੇ ਜੁਆਨ ਦਾ ਗ੍ਰਹਿ ਨਗਰ ਵੀ ਹੈ। ਬਲਾਂਕਾ ਨੇ ਆਪਣੀ ਭਤੀਜੀ ਕਾਰਲਾ ਅਰੇਲਾਨੋ ਨਾਲ ਆਖ਼ਰੀ ਫੋਨ ਕਾਲ ਵਿਚ ਦੱਸਿਆ ਸੀ ਕਿ ਜੁਆਨ ਨਾਲ ਉਸ ਦਾ ਆਨਲਾਈਨ ਰਿਸ਼ਤਾ ਬਹੁਤ ਵਧੀਆ ਸਾਬਤ ਹੋਇਆ ਹੈ ਅਤੇ ਉਹ ਜੁਆਨ ਨੂੰ ਪਿਆਰ ਕਰਨ ਲੱਗ ਪਈ ਹੈ। 

ਇਹ ਵੀ ਪੜ੍ਹੋ: ਹੁਣ ਨਿਊਜ਼ੀਲੈਂਡ ਤੋਂ ਆਈ ਦੁਖਦਾਇਕ ਖ਼ਬਰ, ਭਾਰਤੀ ਮੂਲ ਦੇ ਵਿਅਕਤੀ ਦਾ ਕਤਲ

ਕੁਝ ਹਫ਼ਤਿਆਂ ਬਾਅਦ ਬਲਾਂਕਾ ਜੁਆਨ ਨੂੰ ਮਿਲਣ ਲਈ ਪੇਰੂ ਗਈ। ਪੇਰੂ ਜਾਣ ਦੇ ਕਈ ਦਿਨਾਂ ਬਾਅਦ ਜਦੋਂ ਬਲਾਂਕਾ ਦੀ ਕੋਈ ਖ਼ਬਰ ਨਾ ਮਿਲੀ ਤਾਂ ਪਰਿਵਾਰ ਵਾਲਿਆਂ ਦੀ ਚਿੰਤਾ ਵੱਧ ਗਈ ਅਤੇ ਉਸ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। 7 ਨਵੰਬਰ ਨੂੰ ਉਸ ਦੇ ਪਰਿਵਾਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਕਾਰਲਾ ਨੇ ਇਸ ਤੋਂ ਬਾਅਦ ਵਿਲਾਫਉਰਟੇ ਤੋਂ ਮਦਦ ਮੰਗੀ। ਵਿਲਾਫਉਰਟੇ ਨੇ ਕਾਰਲਾ ਨੂੰ ਦੱਸਿਆ ਕਿ ਬਲਾਂਕਾ ਨਾਲ ਉਸਦਾ ਰਿਸ਼ਤਾ ਬੋਰਿੰਗ ਹੋ ਗਿਆ ਹੈ ਅਤੇ ਉਹ ਹੁਣ ਉਸਦੇ ਨਾਲ ਨਹੀਂ ਰਹਿਣਾ ਚਾਹੁੰਦਾ। ਕਾਰਲਾ ਨੂੰ ਜੁਆਨ ਨਾਲ ਗੱਲ ਕਰਨ ਤੋਂ ਬਾਅਦ ਆਪਣੀ ਆਂਟੀ ਦੀ ਜ਼ਿੰਦਗੀ ਬਾਰੇ ਚਿੰਤਾ ਸਤਾਉਣ ਲੱਗੀ। ਕਾਰਲਾ ਨੇ ਟਵਿੱਟਰ 'ਤੇ ਲਿਖਿਆ ਕਿ 7 ਨਵੰਬਰ ਨੂੰ ਬਲਾਂਕਾ ਨੇ ਫੈਸਲਾ ਕੀਤਾ ਸੀ ਕਿ ਉਹ ਮੈਕਸੀਕੋ ਵਾਪਸ ਆਵੇਗੀ। ਉਸ ਨੇ ਬਲਾਂਕਾ ਨਾਲ ਹੋਈ ਗੱਲਬਾਤ ਦੇ ਸਕ੍ਰੀਨ ਸ਼ਾਟ ਵੀ ਸਾਂਝੇ ਕੀਤੇ। 9 ਨਵੰਬਰ ਨੂੰ ਇੱਕ ਸਥਾਨਕ ਮਛੇਰੇ ਨੇ ਸਮੁੰਦਰ ਵਿਚ ਬਲਾਂਕਾ ਦੀ ਸਿਰ ਕੱਟੀ ਲਾਸ਼ ਤੈਰਦੀ ਵੇਖੀ। ਕੁਝ ਘੰਟਿਆਂ ਬਾਅਦ, ਇੱਕ ਬਾਂਹ ਮਿਲੀ ਅਤੇ ਫਿਰ ਇੱਕ ਹੋਰ ਅੰਗ ਮਿਲਿਆ। ਜੁਆਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ


cherry

Content Editor

Related News