ਟੈਕਸਾਸ ਦੇ ਬਾਰ ਤੋਂ ਵਾਪਸ ਭੇਜੇ ਵਿਅਕਤੀ ਨੇ ਚਲਾਈਆਂ ਗੋਲੀਆਂ, 8 ਲੋਕ ਜ਼ਖਮੀ
Saturday, Jun 13, 2020 - 06:45 PM (IST)
ਸੈਨ ਐਂਟੋਨੀਓ - ਟੈਕਸਾਸ ਦੇ ਇਕ ਬਾਰ ਵਿਚੋਂ ਬਾਹਰ ਕੱਢ ਦਿੱਤੇ ਗਏ ਵਿਅਕਤੀ ਨੇ ਪਾਰਕਿੰਗ ਖੇਤਰ ਵਿਚ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਵਿਚ ਘਟੋਂ-ਘੱਟ 8 ਲੋਕਾਂ ਜ਼ਖਮੀ ਹੋ ਗਏ। ਸੈਨ ਐਂਟੋਨੀਓ ਦੇ ਪੁਲਸ ਪ੍ਰਮੁੱਖ ਵਿਲੀਅਮ ਮੈਕਮਾਨੁਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੁਲਸ ਬੰਦੂਕਧਾਰੀ ਦੀ ਭਾਲ ਕਰ ਰਹੀ ਹੈ ਜੋ ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਬੰਦੂਰਧਾਰੀ ਉਸ ਸਮੂਹ ਦਾ ਹਿੱਸਾ ਹੈ ਜੋ ਉੱਤਰੀ ਸੈਨ ਐਂਟੋਨੀਓ ਦੇ ਬਾਰ ਤੋਂ ਨਿਕਲਿਆ ਸੀ ਅਤੇ ਸੜਕ ਪਾਰ ਕਰਕੇ ਰੇਬਰ ਪਹੁੰਚਿਆ ਸੀ। ਇਥੇ ਅਕਸਰ ਸੰਗੀਤ ਦਾ ਪ੍ਰੋਗਰਾਮ ਅਤੇ ਡੀ. ਜੇ. ਚੱਲਦਾ ਰਹਿੰਦਾ ਹੈ। ਇਸ ਸਮੂਹ ਨੂੰ ਦਰਵਾਜ਼ੇ ਤੋਂ ਹੀ ਇਸ ਲਈ ਵਾਪਸ ਭੇਜ ਦਿੱਤਾ ਸੀ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿਚ ਸਨ।
ਮੈਕਮਾਨੁਸ ਨੇ ਆਖਿਆ ਕਿ ਇਸ ਸਮੂਹ ਦੇ ਇਕ ਮੈਂਬਰ ਨੇ ਚਿਕਦੇ ਹੋਏ ਆਖਿਆ ਸੀ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਕੌਣ ਹਾਂ ? ਮੈਂ ਕੈਲੀਫੋਰਨੀਆ ਤੋਂ ਯੂ. ਐਫ. ਸੀ. ਯੋਧਾ ਹਾਂ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਵਿਅਕਤੀ ਸੜਕ ਕੰਢੇ ਖੜ੍ਹੀ ਆਪਣੀ ਕਾਰ ਵਿਚ ਗਿਆ, ਇਕ ਲੰਬੀ ਰਾਈਫਲ ਲਿਆਇਆ, ਰੇਬਰ ਪਾਰਕਿੰਗ ਲਾਟ ਵਿਚ ਗਿਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿਚ 5 ਔਰਤਾਂ ਅਤੇ 3 ਮਰਦ ਜ਼ਖਮੀ ਹੋ ਗਏ, ਜਿਨ੍ਹਾਂ ਦੀ ਉਮਰ 23 ਤੋਂ 41 ਸਾਲ ਦੇ ਵਿਚਾਲੇ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਫਰਾਰ ਹੈ ਅਤੇ ਸਾਨੂੰ ਨਹੀਂ ਲੱਗਦਾ ਕਿ ਉਸ ਤੋਂ ਖੇਤਰ ਨੂੰ ਕੋਈ ਖਤਰਾ ਹੈ।