ਪਹਿਲਾਂ ਪਤਨੀ ਤੇ ਧੀਆਂ ਨੂੰ ਦਿੱਤਾ ਜ਼ਹਿਰ, ਬਾਅਦ ਵਿੱਚ ਸਿਰ 'ਚ ਡੰਡੇ ਮਾਰ ਉਤਾਰਿਆ ਮੌਤ ਦੇ ਘਾਟ ਤੇ ਫਿਰ...
Saturday, Dec 02, 2023 - 06:37 PM (IST)
ਗੁਰਦਾਸਪੁਰ/ਟੋਭਾ ਟੇਕ ਸਿੰਘ (ਵਿਨੋਦ) : ਜ਼ਿਲ੍ਹਾ ਫੈਸਲਾਬਾਦ ਦੇ ਥਾਣਾ ਡਿਜਕੋਟ ਅਧੀਨ ਪੈਂਦੇ ਚੱਕ 271-ਆਰ. ਬੀ, ਭਾਦੋਲੇਵਾਲਾ ਵਿਖੇ ਕਰਜ਼ਾ ਨਾ ਮੋੜਨ ਕਾਰਨ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਆਪਣੀਆਂ ਤਿੰਨ ਜਵਾਨ ਧੀਆਂ ਦਾ ਕਤਲ ਕਰ ਦਿੱਤਾ। ਬਾਅਦ ’ਚ ਦੋਸ਼ੀ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਰਹੱਦ ਪਾਰਲੇ ਸੂਤਰਾਂ ਅਤੇ ਪੁਲਸ ਅਨੁਸਾਰ ਤਾਹਿਰ (50) ਨੇ ਪਹਿਲਾਂ ਆਪਣੀਆਂ ਤਿੰਨ ਧੀਆਂ ਰਈਸਾ (18), ਹਿਬਾ (16) ਅਤੇ ਜ਼ੋਹਰਾ ਫਾਤਿਮਾ (11) ਨੂੰ ਜ਼ਹਿਰ ਦਿੱਤਾ ਅਤੇ ਜਦੋਂ ਉਹ ਬੇਹੋਸ਼ ਹੋ ਗਈਆਂ ਤਾਂ ਉਸ ਨੇ ਉਨ੍ਹਾਂ ਦੇ ਸਿਰ ’ਤੇ ਡੰਡੇ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬਾਅਦ ’ਚ ਉਸ ਨੇ ਆਪਣੀ ਪਤਨੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਖੁਦ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ- ਹਸਪਤਾਲ 'ਚ ਦਾਖ਼ਲ ਬੱਚਿਆਂ ਨੂੰ ਮਿਲਣ ਪਹੁੰਚੇ ਹਰਜੋਤ ਬੈਂਸ, ਪ੍ਰਿੰਸੀਪਲ ਖ਼ਿਲਾਫ਼ ਲਿਆ ਸਖ਼ਤ ਐਕਸ਼ਨ
ਇਸ ਖੌਫ਼ਨਾਕ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਨੇੜੇ ਹੀ ਰਹਿੰਦੇ ਤਾਹਿਰ ਦੇ ਕੁਝ ਰਿਸ਼ਤੇਦਾਰਾਂ ਨੇ ਉਸ ਦੇ ਘਰ ਜਾ ਕੇ ਉਸ ਨੂੰ ਬੇਹੋਸ਼ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮ੍ਰਿਤਕ ਪਾਇਆ। ਸੂਚਨਾ ਦੇਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਪਰਿਵਾਰ ਦੇ ਰਿਸ਼ਤੇਦਾਰਾਂ ਮੁਤਾਬਕ ਤਾਹਿਰ ’ਤੇ ਭਾਰੀ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਨੇ ਤੁਰੰਤ ਤਾਹਿਰ ਨੂੰ ਅਲਾਇਡ ਹਸਪਤਾਲ ਲੈ ਗਈ, ਜਿੱਥੇ ਕੁਝ ਘੰਟਿਆਂ ਦੇ ਇਲਾਜ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕੇਂਦਰ ਖ਼ਿਲਾਫ਼ ਮੁੜ ਅੰਦੋਲਨ ਦੀ ਤਿਆਰੀ 'ਚ ਪੰਜਾਬ ਦੇ ਕਿਸਾਨ, ਹੁਣ ਇਸ ਮਾਮਲੇ 'ਚ ਚੰਡੀਗੜ੍ਹ ਲਾਉਣਗੇ ਧਰਨਾ
ਪੁਲਸ ਅਨੁਸਾਰ ਲਾਸ਼ਾਂ ਦੇ ਕੋਲ ਤਾਹਿਰ ਦੁਆਰਾ ਕਥਿਤ ਤੌਰ ’ਤੇ ਲਿਖਿਆ ਦੋ ਪੰਨਿਆਂ ਦਾ ਇਕ ਪੱਤਰ ਮਿਲਿਆ ਹੈ, ਜਿਸ ’ਚ ਉਸ ਨੇ ਕਿਹਾ ਸੀ ਕਿ ਉਸ ਨੇ 265,000 ਰੁਪਏ ਦੀ ਰਕਮ ਵਾਪਸ ਨਾ ਕਰਨ ਤੋਂ ਬਾਅਦ ਆਪਣੇ ਆਪ ਅਤੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਾਰਨ ਦਾ ਫੈਸਲਾ ਕੀਤਾ ਹੈ। ਆਰਥਿਕ ਤੰਗੀ ਕਾਰਨ ਉਸ ਨੇ ਵੱਖ-ਵੱਖ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ। ਫੈਸਲਾਬਾਦ ਸਿਟੀ ਪੁਲਸ ਅਧਿਕਾਰੀ (ਸੀ. ਪੀ. ਓ.) ਸੇਵਾਮੁਕਤ ਕੈਪਟਨ ਮੁਹੰਮਦ ਅਲੀ ਜ਼ਿਆ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਤਾਹਿਰ ਦੇ ਰਿਸ਼ਤੇਦਾਰਾਂ ਨਾਲ ਮੌਤ ’ਤੇ ਦੁੱਖ ਪ੍ਰਗਟ ਕੀਤਾ। ਇਨਵੈਸਟੀਗੇਸ਼ਨ ਐੱਸ. ਐੱਸ. ਪੀ. ਸੇਵਾਮੁਕਤ ਕੈਪਟਨ ਮੁਹੰਮਦ ਅਜਮਲ ਅਤੇ ਇਕਬਾਲ ਡਵੀਜ਼ਨ ਦੇ ਐੱਸ. ਪੀ. ਉਸਮਾਨ ਮੁਨੀਰ ਸਫੀ ਵੀ ਸੀ. ਪੀ. ਓ. ਦੇ ਨਾਲ ਸਨ।
ਇਹ ਵੀ ਪੜ੍ਹੋ- ਦੋ ਕਾਰਾਂ ਦੀ ਭਿਆਨਕ ਟੱਕਰ 'ਚ ਔਰਤ ਤੇ ਬੱਚਾ ਗੰਭੀਰ ਜ਼ਖ਼ਮੀ, ਮੰਤਰੀ ਧਾਲੀਵਾਲ ਨੇ ਪਹੁੰਚਾਏ ਹਸਪਤਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8