ਜਾਪਾਨ ਨੇ ਪੇਸ਼ ਕੀਤਾ ਪਾਣੀ ਵਿਚ ਤੈਰਨ ਵਾਲਾ ਹੋਟਲ, ਜਾਣੋ ਇਸ ਦੀ ਖਾਸੀਅਤ (ਤਸਵੀਰਾਂ)

Tuesday, Aug 08, 2017 - 03:13 PM (IST)

ਜਾਪਾਨ ਨੇ ਪੇਸ਼ ਕੀਤਾ ਪਾਣੀ ਵਿਚ ਤੈਰਨ ਵਾਲਾ ਹੋਟਲ, ਜਾਣੋ ਇਸ ਦੀ ਖਾਸੀਅਤ (ਤਸਵੀਰਾਂ)

ਟੋਕੀਓ— ਜਾਪਾਨ ਤਕਨੀਕ ਲਈ ਸ਼ੁਰੂ ਤੋਂ ਹੀ ਜਾਣਿਆ ਜਾਂਦਾ ਹੈ । ਤਕਨੀਕ ਇਸ ਦੀਆਂ ਇਮਾਰਤਾਂ ਅਤੇ ਹੋਟਲਾਂ ਵਿਚ ਵੀ ਦੇਖਣ ਨੂੰ ਮਿਲਦੀ ਹੈ । ਅਜਿਹੀ ਹੀ ਆਧੁਨਿਕ ਤਕਨੀਕ ਦਾ ਇਕ ਸ਼ਾਨਦਾਰ ਨਮੂਨਾ ਜਾਪਾਨ ਨੇ ਪੇਸ਼ ਕੀਤਾ ਹੈ । ਕੈਪਸੂਲ ਹੋਟਲ ਦੇ ਰੂਪ ਵਿਚ । ਇਹ ਪਾਣੀ ਵਿਚ ਤੈਰਦਾ ਹੈ । ਆਪਣੇ ਆਪ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਤੇ ਪਹੁੰਚ ਜਾਂਦਾ ਹੈ । ਰਾਤ ਨੂੰ ਜਿਸ ਲੋਕੇਸ਼ਨ ਉੱਤੇ ਤੁਸੀਂ ਸੋਵੋਗੇ, ਹੋ ਸਕਦਾ ਹੈ ਸਵੇਰੇ ਤੁਸੀਂ ਕਿਤੇ ਹੋਰ ਹੋਵੋ। ਇੰਟਰਨੈਟ ਉੱਤੇ ਇਸ ਤੈਰਨ ਵਾਲੇ ਹੋਟਲ ਨੇ ਬਹੁਤ ਧੁੰਮਾਂ ਮਚਾ ਰੱਖੀਆਂ ਹਨ। 

PunjabKesari

ਤੈਰਨ ਵਾਲੇ ਇਸ ਹੋਟਲ ਦਾ ਨਾਂ ਮੀਜੂਕਾਮੀ (Mizukami Hotel) ਹੈ । ਇਹ ਨੀਦਰਲੈਂਡਸ ਦੇ ਪਾਰਕ ਹੁਈਸ ਤੇਨ ਬਾਸ਼ ਤੋਂ ਪ੍ਰੇਰਿਤ ਹੈ । ਦਿਸਣ ਵਿਚ ਇਹ ਚਾਹੇ ਹੀ ਛੋਟਾ ਹੋਵੇ ਪਰ ਇਸ ਅੰਦਰ ਸਭ ਕੁਝ ਹੈ । ਬਿਸਤਰਾ, ਟਾਇਲਟ ਅਤੇ ਸ਼ਾਵਰ ਵਰਗੀਆਂ ਸੁਵਿਧਾਵਾਂ ਤੁਹਾਨੂੰ ਇਸ ਵਿਚ ਮਿਲਣਗੀਆਂ ।
ਹੁਈਸ ਤੇਨ ਬਾਸ਼ ਦੇ ਪ੍ਰਧਾਨ ਹਾਈਡੋ ਸਵਾਡਾ ਨੇ ਇਸ ਬਾਰੇ ਵਿਚ ਦੱਸਿਆ ਕਿ ਇਹ ਸਾਧਾਰਨ ਹੋਟਲ ਵਰਗਾ ਹੈ । 36 ਤੋਂ 38 ਵਰਗ ਮੀਟਰ ਹੈ। ਇਸ ਵਿਚ 4 ਲੋਕ ਆਰਾਮ ਨਾਲ ਰਹਿ ਸਕਦੇ ਹਨ । ਇਹ ਹੋਲੀ-ਹੋਲੀ ਉਸ ਟਾਪੂ ਵੱਲ ਵਧਦਾ ਜਾਂਦਾ ਹੈ, ਜੋ ਹਾਲ ਹੀ ਵਿਚ ਕੰਪਨੀ ਨੇ ਰਿਜ਼ੋਰਟ ਬਣਾਉਣ ਲਈ ਖਰੀਦਿਆ ਹੈ । ਅਗਲੇ ਸਾਲ ਤੱਕ ਉਸ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ । 
ਇਕ ਨਿਊਜ ਮੁਤਾਬਕ ਕੁਝ ਲੋਕਾਂ ਦੀ ਇਸ ਉੱਤੇ ਪ੍ਰਤੀਕਿਰਿਆ ਰਹੀ ਕਿ ਉਹ ਇਸ ਵਿਚ ਰੁਕਣ ਉੱਤੇ ਘਬਰਾ ਰਹੇ ਸਨ । ਉਨ੍ਹਾਂ ਦੱਸਿਆ ਕਿ ਉਹ ਸੁੱਤੇ ਜਾਪਾਨ ਵਿਚ ਸਨ ਪਰ ਜਦੋਂ ਉਨ੍ਹਾਂ ਦੀ ਨੀਂਦ ਖੁੱਲ੍ਹੀ ਤਾਂ ਉਹ ਉੱਤਰੀ ਕੋਰੀਆ ਵਿਚ ਸਨ । ਹੋਟਲ ਵਿਚ ਇਕ ਰਾਤ ਗੁਜ਼ਾਰਨ ਲਈ 300 ਡਾਲਰ (ਤਕਰੀਬਨ 19 ਹਜ਼ਾਰ ਇਕ ਸੌ 53 ਰੁਪਏ ) ਖਰਚਣੇ ਪੈਣਗੇ ।


Related News