ਨਿਊਯਾਰਕ ''ਚ ਲੁੱਟ ਖੋਹ ਦੌਰਾਨ ਇਕ ਬੰਗਲਾਦੇਸ਼ੀ ਦਾ ਚਾਕੂ ਮਾਰ ਕੇ ਕਤਲ

Tuesday, Oct 19, 2021 - 11:45 AM (IST)

ਨਿਊਯਾਰਕ ''ਚ ਲੁੱਟ ਖੋਹ ਦੌਰਾਨ ਇਕ ਬੰਗਲਾਦੇਸ਼ੀ ਦਾ ਚਾਕੂ ਮਾਰ ਕੇ ਕਤਲ

ਨਿਊਯਾਰਕ (ਰਾਜ ਗੋਗਨਾ) ਬੀਤੇਂ ਦਿਨ ਇਕ ਬੰਗਲਾਦੇਸ਼ੀ ਅਮਰੀਕਨ 51 ਸਾਲਾ ਅਬੂ ਮੀਆ ਦਾ ਨਿਊਯਾਰਕ ਵਿਚ ਚਾਕੂ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਗਰਬਹਬ ਨਾਂ ਦੀ ਇਕ ਡਿਲੀਵਰੀ ਚੈਨ ਦਾ ਡਿਲੀਵਰੀ ਮੈਨ ਸੀ। 51 ਸਾਲ ਦੇ ਬੰਗਲਾਦੇਸ਼ੀ ਅਮਰੀਕਨ ਦਾ ਸ਼ਨੀਵਾਰ ਨੂੰ ਨਿਊਯਾਰਕ ਸਿਟੀ ਵਿੱਚ ਇੱਕ ਪਾਰਕ ਵਿਚ ਬੈਠੇ ਅਣਪਛਾਤੇ ਲੁਟੇਰੇ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖਬਰ -ਜਲਵਾਯੂ ਤਬਦੀਲੀ ਮਾਮਲਾ : ਭਾਰਤੀ ਮੂਲ ਦੀ ਅੰਜਲੀ ਸ਼ਰਮਾ ਨੇ ਆਸਟ੍ਰੇਲੀਆ ਦੀ ਸਰਕਾਰ ਖ਼ਿਲਾਫ਼ ਜਿੱਤਿਆ ਕੇਸ 

ਅਬੂ ਮੀਆ ਗਰਬਹਬ ਲਈ ਡਿਲਿਵਰੀਮੈਨ ਸੀ। ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਤੜਕੇ ਹੀ ਉਹ ਆਪਣੇ ਅਪਾਰਟਮੈਂਟ ਦੇ ਨੇੜੇ ਇੱਕ ਪਾਰਕ ਵਿੱਚ ਆਰਾਮ ਕਰ ਰਿਹਾ ਸੀ, ਜਦੋਂ ਇੱਕ ਗੱਡੀ ਵਿਚ ਵਿੱਚ ਆਏ ਅਣਪਛਾਤੇ ਲੁਟੇਰੇ ਨੇ ਉਸ ਦੀ ਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਉੱਥੇ ਇੱਕ ਨਿਗਰਾਨੀ ਕੈਮਰੇ ਵਿਚ ਇਹ ਸਭ ਰਿਕਾਰਡ ਹੋ ਗਿਆ। ਘਟਨਾ ਦੀ ਫੁਟੇਜ ਵਿੱਚ, ਲੁਟੇਰਾ ਉਸ ਨੂੰ ਚਾਕੂ ਮਾਰਨ ਤੋਂ ਬਾਅਦ ਬਾਈਕ ਨਾਲ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ। ਲੁਟੇਰੇ ਨੇ ਚਾਕੂ ਦੇ ਵਾਰ ਉਸ ਦੇ ਚਿਹਰੇ ਤੋਂ ਬਾਅਦ ਢਿੱਡ 'ਤੇ ਕੀਤੇ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੋ ਬੱਚਿਆਂ ਦਾ ਬਾਪ ਸੀ।


author

Vandana

Content Editor

Related News