ਇਕ ਕੇਲੇ ਦਾ ਬਿੱਲ ਆਇਆ ਇੰਨਾ ਕਿ ਔਰਤ ਦੇ ਉੱਡ ਗਏ ਹੋਸ਼

04/20/2018 3:22:37 AM

ਲੰਡਨ— ਇਕ ਕੇਲੇ ਲਈ ਤੁਹਾਨੂੰ ਜੇਕਰ ਹਜ਼ਾਰਾਂ ਰੁਪਏ ਦਾ ਬਿੱਲ ਆ ਜਾਵੇ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ? ਯਕੀਨੀ ਤੌਰ 'ਤੇ ਤੁਹਾਡੇ ਹੋਸ਼ ਉੱਡ ਜਾਣਗੇ। ਅਜਿਹਾ ਹੀ ਕੁਝ ਬ੍ਰਿਟੇਨ ਦੇ ਨਾਟਿੰਘਮ ਦੀ ਇਕ ਔਰਤ ਨਾਲ ਹੋਇਆ। ਬਾਬੀ ਗਾਰਡਨ ਨਾਂ ਦੀ ਇਸ ਔਰਤ ਨੇ ਬ੍ਰਿਟੇਨ ਸਥਿਤ ਸੁਪਰ ਮਾਰਕੀਟ ਚੇਨ ਤੋਂ ਆਨਲਾਈਨ ਖਰੀਦਦਾਰੀ ਕੀਤੀ ਸੀ, ਜਦੋਂ ਔਰਤ ਨੇ ਆਰਡਰ ਕੀਤਾ ਸੀ ਤਾਂ ਸਾਮਾਨ ਦਾ ਬਿੱਲ 100 ਪਾਉਂਡ ਤੋਂ ਵੀ ਘੱਟ ਸੀ ਪਰ ਜਦੋਂ ਸਾਮਾਨ ਉਸ ਦੇ ਘਰ ਭੇਜਿਆ ਗਿਆ ਤਾਂ ਬਿੱਲ ਦੇਖ ਕੇ ਉਸ ਦੇ ਹੋਸ਼ ਉੱਡ ਗਏ।
ਦਰਅਸਲ ਬਾਬੀ ਨੂੰ ਸਿਰਫ ਇਕ ਕੇਲੇ ਲਈ 930.11 ਪਾਉਂਡ ਭਾਵ ਕਰੀਬ 87,000 ਰੁਪਏ ਦਾ ਬਿੱਲ ਫੜ੍ਹ ਦਿੱਤਾ, ਜਿਸ ਦੀ ਕੀਮਤ ਆਮ ਤੌਰ 'ਤੇ 11 ਪੇਂਸ ਹੈ। ਬਾਬੀ ਨੇ ਗਲਤ ਬਿੱਲ ਦਿੱਤੇ ਜਾਣ ਦੀ ਘਟਨਾ ਦਾ ਟਵੀਟਰ 'ਤੇ ਸ਼ਿਕਾਇਤੀ ਲਹਿਜੇ 'ਚ ਜ਼ਿਕਰ ਕੀਤਾ। ਉਨ੍ਹਾਂ ਨੇ ਇਕ-ਇਕ ਸਾਮਾਨ ਦੇ ਭਾਰ ਤੇ ਉਸ 'ਤੇ ਆਏ ਬਿੱਲ ਦਾ ਬਿਓਰਾ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਮੈਨੂੰ ਆਨਲਾਈਨ ਖਰੀਦਿਆਂ ਸਾਮਾਨ ਮਿਲਿਆ। ਕਿ ਕੇਲੇ ਲਈ ਮੈਨੂੰ 930.11 ਚਾਰਜ ਕੀਤੇ ਗਏ? ਉਥੇ ਹੀ ਸੁਪਰ ਮਾਰਕੀਟ ਚੇਨ ਨੇ ਉਸ ਤੋਂ ਮੁਆਫੀ ਮੰਗੀ ਹੈ ਤੇ ਕਿਹਾ ਕਿ ਬਿੱਲ ਬਣਾਉਣ 'ਚ ਉਨ੍ਹਾਂ ਤੋਂ ਗਲਤੀ ਹੋਈ ਹੈ।


Related News