ਕੋਰੋਨਾ ਪੀੜਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲਾ ਬੱਚਾ ਹੋਵੇਗਾ ਸਿਹਤਮੰਦ

03/17/2020 12:57:32 AM

ਬੀਜਿੰਗ (ਬਿਊਰੋ)–ਪੂਰੀ ਦੁਨੀਆ ਵਿਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਦਹਿਸ਼ਤ ਦਾ ਮਾਹੌਲ ਹੈ। ਇਸ ਵਾਇਰਸ ਨਾਲ ਹੁਣ ਤੱਕ 6500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਇਟਲੀ ਵਿਚ 1809 ਦੀ ਮੌਤ ਹੋਈ ਹੈ। ਇਸ ਵਿਚ ਇਕ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਮੁਤਾਬਕ ਵਾਇਰਸ ਦੀ ਲਪੇਟ ਵਿਚ ਆਈਆਂ ਗਰਭਵਤੀ ਔਰਤਾਂ ਤੋਂ ਇਹ ਇਨਫੈਕਸ਼ਨ ਬੱਚਿਆਂ ਵਿਚ ਨਹੀਂ ਜਾਂਦੀ। ਇਹ ਨਤੀਜਾ ਚੀਨ ਵਿਚ ਕੀਤੀ ਗਈ ਇਕ ਖੋਜ ਵਿਚ ਸਾਹਮਣੇ ਆਇਆ ਹੈ।

ਚੀਨ ਦੇ ਖੋਜਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਵਾਇਰਸ ਦੀ ਇਨਫੈਕਸ਼ਨ ਗਰਭਵਤੀ ਔਰਤਾਂ ਤੋਂ ਉਨ੍ਹਾਂ ਦੇ ਬੱਚਿਆਂ ਵਿਚ ਨਹੀਂ ਜਾਂਦੀ। ਇਹ ਅਧਿਐਨ ਪੀਡੀਐਟ੍ਰਿਕਸ ਦੇ ਜਨਰਲ ਫਰੰਟੀਅਰਜ਼ ਵਿਚ ਪ੍ਰਕਾਸ਼ਿਤ ਹੋਇਆ ਹੈ। ਚੀਨ ਵਿਚ ਅਜਿਹਾ ਅਧਿਐਨ ਪਹਿਲਾਂ ਵੀ ਕੀਤਾ ਗਿਆ ਸੀ। ਅਧਿਐਨ ਦੇ ਤਹਿਤ 4 ਗਰਭਵਤੀ ਔਰਤਾਂ ਨੂੰ ਲਿਆ ਗਿਆ। ਇਹ ਸਾਰੀਆਂ ਇਨਫੈਕਟਿਡ ਔਰਤਾਂ ਵੁਹਾਨ ਦੇ ਯੂਨੀਅਨ ਹਸਪਤਾਲ ਵਿਚ ਭਰਤੀ ਸਨ। ਹੁਬੇਈ ਸੂਬੇ ਸਥਿਤ ਵੁਹਾਨ ਤੋਂ ਹੀ ਇਹ ਬੀਮਾਰੀ ਸ਼ੁਰੂ ਹੋਈ ਸੀ।

ਹੁਆਜਹੋਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਖੋਜਕਾਰਾਂ ਮੁਤਾਬਕ ਕਿਸੇ ਵੀ ਨਵਜੰਮੇ ਬੱਚੇ ਵਿਚ ਕੋਵਿਡ-19 ਨੂੰ ਲੈ ਕੇ ਗੰਭੀਰ ਲੱਛਣ ਨਹੀਂ ਦਿਸੇ, ਜਿਵੇਂ ਬੁਖਾਰ ਜਾਂ ਖੰਘ-ਜ਼ੁਕਾਮ। ਭਾਵੇਂ ਕਿ ਜਨਮ ਦੇ ਬਾਅਦ ਸਾਰੇ ਨਵਜੰਮੇ ਬੱਚਿਆਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਸੀ। ਸਾਹ ਸਬੰਧੀ ਸਮੱਸਿਆ ਲਈ ਜਾਂਚ ਵਿਚ 4 ਵਿਚੋਂ 3 ਨੈਗੇਟਿਵ ਪਾਏ ਗਏ। ਚੌਥੇ ਬੱਚੇ ਦੀ ਮਾਂ ਨੇ ਜਾਂਚ ਤੋਂ ਮਨ੍ਹਾ ਕਰ ਦਿੱਤਾ।

ਇਕ ਬੱਚੇ ਨੂੰ ਸਾਹ ਲੈਣ ਵਿਚ ਹਲਕੀ ਜਿਹੀ ਤਕਲੀਫ ਸੀ ਪਰ ਤਿੰਨ ਦਿਨ ਬਾਅਦ ਉਹ ਠੀਕ ਹੋ ਗਿਆ। 2 ਬੱਚਿਆਂ ਨੂੰ ਹਲਕੇ ਰੈਸ਼ੇਜ ਸਨ ਪਰ ਅਜਿਹਾ ਹੋਣ ਦੇ ਪਿੱਛੇ ਦਾ ਕਾਰਣ ਮਾਂ ਦਾ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣਾ ਨਹੀਂ ਹੋ ਸਕਦਾ। ਇਹ ਜਾਣਕਾਰੀ ਅਧਿਐਨ ਦੇ ਲੇਖਕਾਂ ਵਿਚੋਂ ਇਕ ਡਾਕਟਰ ਯਾਨ ਲਿਊ ਨੇ ਦਿੱਤੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾ ਵਾਇਰਸ ਹਵਾ ਅਤੇ ਪਾਣੀ ਵਿਚ ਨਹੀਂ ਹੈ, ਇਹ ਇਨਫੈਕਸ਼ਨ ਛੂਹਣ ਨਾਲ ਫੈਲਦਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ-ਦੂਜੇ ਨੂੰ ਛੂਹਣ ਤੋਂ ਬਚੋ ਅਤੇ ਖੁਦ ਨੂੰ ਤੇ ਆਪਣੇ ਆਲੇ-ਦੁਆਲੇ ਨੂੰ ਸਾਫ ਰੱਖੋ।


Sunny Mehra

Content Editor

Related News