34 ਸਾਲਾਂ ਔਰਤ ਨੇ 2 ਸਕੇ ਭਰਾਵਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ

02/15/2018 1:54:40 AM

ਫਲੋਰੀਡਾ — ਫਲੋਰੀਡਾ ਪੁਲਸ ਵੱਲੋਂ ਇਕ 34 ਸਾਲਾਂ ਔਰਤ ਨੂੰ ਉਸ ਵੇਲੇ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਉਸ 'ਤੇ 2 ਨਾਬਾਲਿਗ ਸਕੇ ਭਰਾਵਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲੱਗੇ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਔਰਤ ਫਲੋਰੀਡਾ ਦੇ ਹੀ ਇਕ ਫਲੈਟ 'ਚ ਰਹਿੰਦੀ ਸੀ। ਜ਼ਿਕਰਯੋਗ ਹੈ ਕਿ ਉਹ ਦੋਵੇਂ ਪੀੜਤ ਵੀ ਉਸ ਬਿਲਡਿੰਗ 'ਚ ਹੀ ਕਿਸੇ ਦੂਜੇ ਫਲੈਟ 'ਚ ਆਪਣੀ ਮਾਂ ਨਾਲ ਰਹਿੰਦੇ ਸਨ। ਪੁਲਸ ਨੇ ਕਿਹਾ ਕਿ ਉਸ ਦੀ ਔਰਤ ਪਛਾਣ ਕੈਟੀ ਬਰਲੈਨ(34) ਵੱਜੋਂ ਕੀਤੀ ਗਈ ਹੈ, ਅਤੇ ਦੱਸਿਆ ਕਿ ਉਹ ਦੋਵੇਂ ਨਾਬਾਲਿਗ ਪੀੜਤਾਂ ਦੀ ਮਾਂ ਦੀ ਚੰਗੀ ਦੋਸਤ ਵੀ ਸੀ। ਉਨ੍ਹਾਂ ਦੋਹਾਂ ਨਾਬਾਲਿਗਾਂ ਚੋਂ ਇਕ ਦੀ ਉਮਰ 17 ਅਤੇ ਦੂਜੇ ਦੀ ਉਮਰ 15 ਦੱਸੀ ਜਾ ਰਹੀ ਹੈ।
ਪੁਲਸ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਦੀ ਜਾਂਚ ਪਿਛਲੇ ਮਹੀਨੇ ਤੋਂ ਕਰ ਰਹੇ ਹਾਂ ਜਦੋਂ ਉਨ੍ਹਾਂ ਦੋਵੇਂ ਪੀੜਤਾਂ ਦੀ ਮਾਂ ਇਸ ਘਟਨਾ ਦਾ ਜਾਣਕਾਰੀ ਪੁਲਸ ਨੂੰ ਦਿੱਤੀ ਸੀ। ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਕੈਟੀ ਨੇ ਪਹਿਲਾਂ 17 ਸਾਲਾਂ ਨਾਬਾਲਿਗ ਨੂੰ ਆਪਣੇ ਫਲੈਟ 'ਚ ਬੁਲਾ ਕੇ ਜ਼ਬਰਦਸ਼ਤੀ ਉਸ ਨਾਲ 4 ਵਾਰ ਸਰੀਰਕ ਸਬੰਧ ਬਣਾਏ, ਜਿਸ ਦੀ ਜਾਣਕਾਰੀ ਖੁਦ ਉਸ 17 ਸਾਲਾਂ ਪੀੜਤ ਨੇ ਸਾਨੂੰ ਦਿੱਤੀ ਸੀ। ਦੂਜੇ ਨਾਬਾਲਿਗ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਸ ਔਰਤ ਵੱਲੋਂ ਕ੍ਰਿਸਮਸ ਦੀ ਛੁੱਟੀਆਂ ਦੌਰਾਨ ਉਸ ਨੂੰ ਕਿਸੇ ਕੰਮ ਦੇ ਬਹਾਨੇ ਆਪਣੇ ਫਲੈਟ ਬੁਲਾ ਕੇ ਉਸ ਦਾ ਮੋਡਾ ਮਲਣ ਲਈ ਕਿਹਾ ਸੀ ਜਿਸ ਤੋਂ ਬਾਅਦ ਉਸ ਨੇ ਮੇਰਾ ਨਾਲ 2 ਵਾਰ ਸਰੀਰਕ ਸਬੰਧ ਬਣਾਏ ਸਨ।
ਜਾਂਚ ਅਤੇ ਪੀੜਤਾਂ ਦੇ ਬਿਆਨ ਲੈਣ ਤੋਂ ਬਾਅਦ ਪੁਲਸ ਨੇ ਕੈਰੀ ਬਰਲੈਨ ਨੂੰ ਹਿਰਾਸਤ 'ਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਕੈਰੀ ਦਾ ਵਿਆਹ ਨਹੀਂ ਹੋਇਆ। ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।


Related News