ਕੈਨੇਡਾ ’ਚ 21 ਸਾਲਾ ਪੰਜਾਬੀ ਨੌਜਵਾਨ ਹੋਇਆ ਲਾਪਤਾ, ਚਿੰਤਾ 'ਚ ਮਾਪੇ

Friday, Mar 08, 2024 - 03:51 PM (IST)

ਕੈਨੇਡਾ ’ਚ 21 ਸਾਲਾ ਪੰਜਾਬੀ ਨੌਜਵਾਨ ਹੋਇਆ ਲਾਪਤਾ, ਚਿੰਤਾ 'ਚ ਮਾਪੇ

ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਪਿਛਲੇ 8 ਦਿਨ ਤੋਂ ਲਾਪਤਾ ਹੈ। ਪੰਜਾਬੀ ਨੌਜਵਾਨ ਦੀ ਭਾਲ ਕਰ ਰਹੀ ਪੀਲ ਰੀਜਨਲ ਪੁਲਸ ਨੇ ਹੁਣ ਲੋਕਾਂ ਤੋਂ ਮਦਦ ਮੰਗੀ ਹੈ। ਪੁਲਸ ਨੇ ਦੱਸਿਆ ਕਿ 21 ਸਾਲ ਦੇ ਨਮਨਪ੍ਰੀਤ ਰੰਧਾਵਾ ਨੂੰ ਆਖਰੀ ਵਾਰ 29 ਫਰਵਰੀ ਨੂੰ ਸ਼ਾਮ 5:30 ਵਜੇ ਬਰੈਂਪਟਨ ਦੇ ਗੋਰ ਰੋਡ ਅਤੇ ਐਬਨੀਜ਼ਰ ਰੋਡ ਇਲਾਕੇ ਵਿਚ ਦੇਖਿਆ ਗਿਆ। ਨਮਨਪ੍ਰੀਤ ਰੰਧਾਵਾ ਦਾ ਹੁਲੀਆ ਜਾਰੀ ਕਰਦਿਆਂ ਪੁਲਸ ਕਿਹਾ ਕਿ ਉਸ ਦਾ ਕੱਦ ਤਕਰੀਬਨ ਛੇ ਫੁੱਟ ਅਤੇ ਵਜ਼ਨ 75 ਕਿਲੋ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਮੁਸਲਮਾਨਾਂ 'ਤੇ ਕਹਿਰ ਢਾਹੁਣ ਦੀ ਤਿਆਰੀ 'ਚ ਚੀਨ, ਬਣਾਈ ਖ਼ਤਰਨਾਕ ਯੋਜਨਾ

ਆਖਰੀ ਵਾਰ ਬਰੈਂਪਟਨ ਵਿਖੇ ਦੇਖਿਆ ਗਿਆ

ਦਰਮਿਆਨੇ ਸਰੀਰ ਵਾਲੇ ਨਮਨਪ੍ਰੀਤ ਦੇ ਵਾਲ ਛੋਟੇ ਅਤੇ ਕਾਲੇ ਹਨ ਜਦਕਿ ਹਲਕੀ ਦਾੜ੍ਹੀ ਅਤੇ ਮੁੱਛਾਂ ਵੀ ਰੱਖੀਆਂ ਹੋਈਆਂ ਹਨ। ਕਈ ਦਿਨ ਦੀ ਭਾਲ ਤੋਂ ਬਾਅਦ ਵੀ ਨਮਨਪ੍ਰੀਤ ਰੰਧਾਵਾ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ, ਜਿਸ ਦੇ ਮੱਦੇਨਜ਼ਰ ਉਸ ਦੇ ਪਰਿਵਾਰਕ ਮੈਂਬਰ ਅਤੇ ਪੁਲਸ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਮਨਪ੍ਰੀਤ ਰੰਧਾਵਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕਰੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News