9 ਸਾਲ ਦੇ ਕੀਨੀਆਈ ਮੁੰਡੇ ਨੇ ਬਣਾਈ ਹੱਥ ਧੋਣ ਦੀ ਮਸ਼ੀਨ, ਰਾਸ਼ਟਰਪਤੀ ਨੇ ਕੀਤਾ ਸਨਮਾਨਿਤ (ਵੀਡੀਓ)

06/03/2020 6:35:32 PM

ਨੈਰੋਬੀ (ਬਿਊਰੋ): ਕੀਨੀਆ ਵਿਚ ਇਕ 9 ਸਾਲ ਦੇ ਮੁੰਡੇ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।ਇਸ ਮੁੰਡੇ ਨੇ ਕੋਰੋਨਾਵਾਇਰਸ ਦੀ ਰੋਕਥਾਮ ਦੇ ਲਈ ਲੱਕੜ ਨਾਲ ਹੱਥ ਧੋਣ ਦੀ ਮਸ਼ੀਨ ਬਣਾਈ ਹੈ। ਇਸ ਮਸ਼ੀਨ ਦੀ ਮਦਦ ਨਾਲ ਲੋਕ ਆਸਾਨੀ ਨਾਲ ਹੱਥ ਧੋ ਸਕਦੇ ਹਨ। ਇਸ ਵਿਚ ਦੋਹੀਂ ਪਾਸੀਂ ਲੱਕੜ ਦੇ ਫੱਟੇ ਮਤਲਬ ਬੋਰਡ ਲੱਗੇ ਹੋਏ ਹਨ। ਇਕ ਬੋਰਡ 'ਤੇ ਪੈਰ ਰੱਖਣ ਦੇ ਬਾਅਦ ਹੱਥਾਂ 'ਤੇ ਹੈਂਡਵਾਸ਼ ਆ ਜਾਂਦਾ ਹੈ ਅਤੇ ਦੂਜੇ ਬੋਰਡ 'ਤੇ ਪੈਰ ਰੱਖਣ ਦੇ ਬਾਅਦ ਪਾਣੀ ਆ ਜਾਂਦਾ ਹੈ। ਇਸ ਖੋਜ ਲਈ ਇਸ ਮੁੰਡੇ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ।

ਬੀ.ਬੀ.ਸੀ. ਦੀ ਰਿਪੋਰਟ ਦੇ ਮੁਤਾਬਕ 9 ਸਾਲ ਦੇ ਸਟੀਫਨ ਵਾਮੁਕੋਟਾ ਦਾ ਕਹਿਣਾ ਹੈ,''ਮੇਰੇ ਕੋਲ ਹਾਲੇ ਦੋ ਮਸ਼ੀਨਾਂ ਹਨ ਅਤੇ ਮੈਂ ਹਾਲੇ ਹੋਰ ਬਣਾਉਣੀਆਂ ਚਾਹੁੰਦਾ ਹਾਂ।'' ਮਸ਼ੀਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਕੋਈ ਵੀ ਇਸ ਨੂੰ ਛੂਹੇ ਬਿਨਾਂ ਆਪਣੇ ਹੱਥਾਂ ਨੂੰ ਧੋ ਸਕਦਾ ਹੈ। ਸਟੀਫਨ ਨੂੰ ਮਸ਼ੀਨ ਬਣਾਉਣ ਦਾ ਆਈਡੀਆ ਟੀਵੀ ਦੇਖਦੇ ਹੋਏ ਆਇਆ ਸੀ, ਜਿਸ ਵਿਚ ਵਾਇਰਸ ਤੋਂ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ ਜਾ ਰਿਹਾ ਸੀ। ਇੱਥੇ ਦੱਸ ਦਈਏ ਕਿ ਕੀਨੀਆ ਵਿਚ 2000 ਤੋਂ ਵਧੇਰੇ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਇੱਥੇ ਵਾਇਰਸ ਨਾਲ 69 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਸਟੀਫਨ ਆਪਣੇ ਪਰਿਵਾਰ ਦੇ ਨਾਲ ਪੱਛਮੀ ਕੀਨੀਆ ਦੇ ਬੁੰਗੋਮਾ ਵਿਚ ਸਥਿਤ ਮੁਕਵਾ ਪਿੰਡ ਵਿਚ ਰਹਿੰਦਾ ਹੈ, ਜਿੱਥੇ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।ਉਸ ਦੇ ਪਿਤਾ ਜੇਮਸ ਵਾਮੁਕੋਟਾ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਵਾਇਰਸ ਉਹਨਾਂ ਦੇ ਇਲਾਕੇ ਤੱਕ ਵੀ ਆ ਸਕਦਾ ਹੈ। ਉੱਥੇ ਮਸ਼ੀਨ ਬਣਾਉਣ ਨੂੰ ਲੈਕੇ ਸਟੀਫਨ ਦੇ ਪਿਤਾ ਨੇ ਕਿਹਾ,''ਮੈਂ ਖਿੜਕੀ ਦਾ ਫਰੇਮ ਬਣਾਉਣ ਲਈ ਲੱਕੜ ਦੇ ਕੁਝ ਟੁੱਕੜੇ ਲਿਆਇਆ ਸੀ ਪਰ ਜਦੋਂ ਇਕ ਦਿਨ ਮੈਂ ਕੰਮ ਕਰ ਕੇ ਘਰ ਪਰਤਿਆਂ ਤਾਂ ਦੇਖਿਆ ਕਿ ਸਟੀਫਨ ਨੇ ਮਸ਼ੀਨ ਬਣਾਈ ਹੈ।ਕੰਨਸੈਪਟ ਉਸੇ ਦਾ ਸੀ ਅਤੇ ਮੈਂ ਮਸ਼ੀਨ ਫਿੱਟ ਕਰਨ ਵਿਚ ਉਸ ਦੀ ਮਦਦ ਕੀਤੀ।

ਬਿਜਲੀ ਨਾਲ ਚੱਲਣ ਵਾਲੇ ਸਾਮਾਨ ਨੂੰ ਠੀਕ ਕਰਨ ਵਾਲੇ ਵਾਮੁਕੋਟਾ ਕਹਿੰਦੇ ਹਨ ਕਿ ਉਹਨਾਂ ਦੇ ਬੇਟਾ ਹਮੇਸ਼ਾ ਤੋਂ ਹੀ ਇਹ ਉਹਨਾਂ ਦਾ ਕੰਮ ਸਿੱਖਣਾ ਚਾਹੁੰਦਾ ਹੈ। ਉਹਨਾਂ ਨੇ ਸਟੀਫਨ ਦੀ ਇਸ ਖੋਜ ਨੂੰ ਲੈਕੇ ਫੇਸਬੁੱਕ 'ਤੇ ਪੋਸਟ ਕੀਤੀ ਸੀ ਅਤੇ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਪੋਸਟ ਨੂੰ ਸ਼ੇਅਰ ਕੀਤਾ। ਸਟੀਫਨ ਉਹਨਾਂ 68 ਲੋਕਾਂ ਵਿਚੋਂ ਇਕ ਹਨ ਜਿਸ ਨੂੰ ਸੋਮਵਾਰ ਨੂੰ ਪ੍ਰੈਸੀਡੈਂਸ਼ੀਅਲ ਆਰਡਰ ਆਫ ਸਰਵਿਸ, ਉਜਾਲੇਂਡੇ (ਪੈਟ੍ਰਿਯੋਟਿਕ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸਟੀਫਨ ਦੇ ਪਿਤਾ ਦੇ ਮੁਤਾਬਕ ਸਟੀਫਨ ਵੱਡਾ ਹੋ ਕੇ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਉਹਨਾਂ ਦੇ ਗਵਰਨਰ ਨੇ ਉਸ ਨੂੰ ਸਕਾਲਰਸ਼ਿਪ ਦੇਣ ਦਾ ਵੀ ਵਾਅਦਾ ਕੀਤਾ ਹੈ।


Vandana

Content Editor

Related News