ਟੋ-ਟਰੱਕ ਹਿੰਸਾ ਮਾਮਲਾ: ਟੋਰਾਂਟੋ ਪੁਲਸ ਦੇ 9 ਅਧਿਕਾਰੀਆਂ 'ਤੇ ਲੱਗੇ ਗੰਭੀਰ ਅਪਰਾਧਿਕ ਦੋਸ਼
Thursday, Feb 05, 2026 - 09:34 AM (IST)
ਟੋਰਾਂਟੋ : ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਟੋ-ਟਰੱਕ ਇੰਡਸਟਰੀ ਨਾਲ ਜੁੜੇ ਸੰਗਠਿਤ ਅਪਰਾਧਾਂ ਵਿੱਚ ਟੋਰਾਂਟੋ ਪੁਲਸ ਦੇ 9 ਅਫਸਰਾਂ ਦੇ ਸ਼ਾਮਲ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਪੁਲਸ ਵਿਭਾਗ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਸੂਤਰਾਂ ਤੋਂ ਮਿਲੀ ਰਿਪੋਰਟ ਮੁਤਾਬਕ ਇਨ੍ਹਾਂ ਅਫਸਰਾਂ 'ਤੇ ਭ੍ਰਿਸ਼ਟਾਚਾਰ, ਨਸ਼ਾ ਤਸਕਰੀ ਅਤੇ ਕਤਲ ਦੀ ਸਾਜ਼ਿਸ਼ ਰਚਣ ਵਰਗੇ ਗੰਭੀਰ ਦੋਸ਼ ਲੱਗੇ ਹਨ, ਜਿਸ ਨੇ ਪੂਰੇ ਪੁਲਸ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇਹ ਜਾਂਚ ਯੌਰਕ ਰੀਜਨਲ ਪੁਲਸ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਟੋਅ ਟਰੱਕ ਉਦਯੋਗ ਦੇ ਅੰਦਰ ਸੰਗਠਿਤ ਅਪਰਾਧ ਅਤੇ ਭ੍ਰਿਸ਼ਟਾਚਾਰ ਬਾਰੇ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹੋਮਵਰਕ ਪੂਰਾ ਨਾ ਕਰਨ ’ਤੇ ਵਿਦਿਆਰਥਣ ਨੂੰ ਅਧਿਆਪਕ ਨੇ ਮਾਰੇ ਥੱਪੜ, ਹੋਈ 3 ਸਾਲ ਦੀ ਜੇਲ੍ਹ
ਸੂਤਰਾਂ ਅਨੁਸਾਰ, ਜਾਂਚ ਵਿੱਚ ਇਹ ਭਿਆਨਕ ਤੱਥ ਸਾਹਮਣੇ ਆਏ ਹਨ ਕਿ ਇਹ ਅਫਸਰ ਨਾ ਸਿਰਫ਼ ਅਪਰਾਧੀਆਂ ਨਾਲ ਮਿਲੇ ਹੋਏ ਸਨ, ਸਗੋਂ ਉਹ 'ਹਿੱਟਮੈਨ' (ਭਾੜੇ ਦੇ ਕਾਤਲਾਂ) ਨੂੰ ਲੋਕਾਂ ਦੇ ਪਤੇ ਵੀ ਲੀਕ ਕਰ ਰਹੇ ਸਨ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇਨ੍ਹਾਂ ਨੇ ਟੋਰਾਂਟੋ ਸਾਊਥ ਡਿਟੈਂਸ਼ਨ ਸੈਂਟਰ ਦੇ ਇੱਕ ਯੂਨਿਟ ਕਮਾਂਡਰ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਵੀ ਰਚੀ ਸੀ। ਇਸ ਤੋਂ ਇਲਾਵਾ, ਆਪਣੇ ਹੀ ਸਾਥੀ ਪੁਲਸ ਅਫਸਰਾਂ ਦੇ ਪਤੇ ਲੀਕ ਕਰਨ ਦੇ ਦੋਸ਼ ਵੀ ਇਨ੍ਹਾਂ 'ਤੇ ਲੱਗੇ ਹਨ। ਇਸ ਪੂਰੇ ਮਾਮਲੇ ਦੀ ਜਾਂਚ 'ਯਾਰਕ ਰੀਜਨਲ ਪੁਲਸ' ਵੱਲੋਂ ਕੀਤੀ ਗਈ ਹੈ। ਵੀਰਵਾਰ ਨੂੰ ਇਸ ਸਬੰਧੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵੀ ਸੱਦੀ ਗਈ ਹੈ, ਜਿਸ ਵਿੱਚ ਟੋਰਾਂਟੋ ਪੁਲਸ ਚੀਫ ਮਾਈਰਨ ਡੈਮਕਿਵ ਵੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਮੋਗਾ 'ਚ ਵਾਪਰਿਆ ਭਿਆਨਕ ਹਾਦਸਾ: 2 ਵਿਅਕਤੀਆਂ ਦੀ ਮੌਕੇ 'ਤੇ ਮੌਤ, ਟਰੱਕਾਂ ਦੇ ਉੱਡੇ ਪਰਖੱਚੇ
ਸੂਤਰਾਂ ਅਨੁਸਾਰ ਦੋ ਅਫਸਰਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਅਦਾਲਤ ਵਿੱਚ ਮੁੜ ਪੇਸ਼ ਹੋਣ ਦੇ ਵਾਅਦੇ (Promise to Appear) 'ਤੇ ਰਿਹਾਅ ਕਰ ਦਿੱਤਾ ਗਿਆ। ਬਾਕੀ ਅਫਸਰਾਂ ਦੀ ਪੇਸ਼ੀ ਵੀਰਵਾਰ ਨੂੰ ਹੋਣ ਦੀ ਉਮੀਦ ਹੈ। ਟੋਰਾਂਟੋ ਵਿੱਚ ਟੋ-ਟਰੱਕ ਇੰਡਸਟਰੀ ਨਾਲ ਜੁੜੀ ਹਿੰਸਾ ਲਗਾਤਾਰ ਵਧ ਰਹੀ ਹੈ। ਸਾਲ 2024 ਵਿੱਚ ਟੋ-ਟਰੱਕ ਵਿਵਾਦਾਂ ਨਾਲ ਜੁੜੀਆਂ 63 ਗੋਲੀਬਾਰੀ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਇਹ ਸ਼ਹਿਰ ਵਿੱਚ ਹੋਣ ਵਾਲੀਆਂ ਕੁੱਲ ਗੋਲੀਬਾਰੀ ਦੀਆਂ ਘਟਨਾਵਾਂ ਦਾ ਲਗਭਗ 13 ਫੀਸਦੀ ਹਿੱਸਾ ਹੈ। ਇਸ ਵਧਦੀ ਹਿੰਸਾ ਨੂੰ ਰੋਕਣ ਲਈ ਟੋਰਾਂਟੋ ਪੁਲਸ ਨੇ ਪਿਛਲੇ ਸਾਲ ਇੱਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਵੀ ਕੀਤਾ ਸੀ।
ਇਹ ਵੀ ਪੜ੍ਹੋ : 'ਜੇ ਦਾਰੂ ਰੱਖਦੇ ਹੋ ਤਾਂ ਚਿਪਸ ਵੀ ਰੱਖਿਆ ਕਰੋ...', ਚੋਰੀ ਕਰਨ ਆਏ ਚੋਰ ਨੇ ਮਕਾਨ ਮਾਲਕ ਨੂੰ ਪਾਈ ਝਾੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
