ਭਾਰੀ ਬਰਫਬਾਰੀ ਕਾਰਨ ਟੋਰਾਂਟੋ ਖੇਤਰ ''ਚ ਆਵਾਜਾਈ ਪ੍ਰਭਾਵਿਤ ਹੋਣ ਦੀ ਚਿਤਾਵਨੀ

Friday, Mar 20, 2026 - 07:39 PM (IST)

ਭਾਰੀ ਬਰਫਬਾਰੀ ਕਾਰਨ ਟੋਰਾਂਟੋ ਖੇਤਰ ''ਚ ਆਵਾਜਾਈ ਪ੍ਰਭਾਵਿਤ ਹੋਣ ਦੀ ਚਿਤਾਵਨੀ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਗ੍ਰੇਟਰ ਟੋਰਾਂਟੋ ਖੇਤਰ 'ਚ ਭਾਰੀ ਬਰਫਬਾਰੀ ਕਾਰਨ ਆਵਾਜਾਈ ਦੌਰਾਨ ਰੁਕਾਵਟਾਂ ਪੈ ਸਕਦੀਆਂ ਹਨ। ਮੌਸਮ ਵਿਭਾਗ ਵੱਲੋਂ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਇਲਾਕੇ 'ਚ 5 ਸੈਂਟੀਮੀਟਰ ਤੱਕ ਬਰਫ਼ ਜਾਂ ਆਈਸ ਪੈਲਟਸ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੜਕਾਂ ਫਿਸਲਣ ਭਰੀਆਂ ਹੋ ਸਕਦੀਆਂ ਹਨ ਅਤੇ ਰਸ਼ ਆਵਰ ਦੌਰਾਨ ਟ੍ਰੈਫਿਕ ’ਤੇ ਗੰਭੀਰ ਅਸਰ ਪੈ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੰਮੀ ਬਰਫ ਕਾਰਨ ਖਾਸ ਤੌਰ ’ਤੇ ਸਵੇਰੇ ਦੇ ਸਮੇਂ ਡਰਾਈਵਿੰਗ ਖਤਰਨਾਕ ਹੋ ਸਕਦੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਸੰਭਵ ਹੋਵੇ ਤਾਂ ਘਰੋਂ ਕੰਮ ਕਰਨ ਜਾਂ ਯਾਤਰਾ ਲਈ ਵਧੇਰੇ ਸਮਾਂ ਰੱਖਣ। 

ਸਥਾਨਕ ਪ੍ਰਸ਼ਾਸਨ ਵੱਲੋਂ ਵੀ ਸੜਕਾਂ ਦੀ ਸਫਾਈ ਅਤੇ ਬਰਫ਼ ਹਟਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਅਤੇ ਵੱਡੀ ਪੱਧਰ ਤੇ ਸੜਕਾਂ ਤੇ ਨਮਕ ਖਿਲਾਰਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News