ਪੁਲਸ ਸੇਵਾ ਚ ਸ਼ਾਮਿਲ ਹੋਣਗੀਆਂ ਇਲੈਕਟ੍ਰਿਕ ਕਾਰਾ! ਬਰਨਬੀ ਪੁਲਸ ਵੱਲੋਂ ਗੱਡੀਆਂ ਦੀ ਟੈਸਟਿੰਗ
Monday, Mar 23, 2026 - 12:47 AM (IST)
ਵੈਨਕੂਵਰ (ਮਲਕੀਤ ਸਿੰਘ) : ਭਵਿੱਖ ਦੌਰਾਨ ਪੁਲਸ ਸੇਵਾ 'ਚ ਇਲੈਕਟਰਿਕ ਕਾਰਾਂ ਸ਼ਾਮਿਲ ਕੀਤੇ ਜਾਣ ਦੇ ਮੰਤਵ ਵਜੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਸ਼ਹਿਰ 'ਚ ਪੁਲਸ ਵੱਲੋਂ ਨਵੀਂ ਇਲੈਕਟ੍ਰਿਕ ਪੈਟਰੋਲ ਗੱਡੀ ਦੀ ਟੈਸਟਿੰਗ ਸ਼ੁਰੂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਬਰਨਬੀ ਪੁਲਸ ਵੱਲੋਂ ਇਸ ਨਵੇ ਇਲੈਕਟ੍ਰਿਕ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ 'ਚ ਇੰਧਨ ਵਾਲੀਆਂ ਰਵਾਇਤੀ ਗੱਡੀਆਂ ਦੀ ਥਾਂ ਸਾਫ਼-ਸੁਥਰੇ ਊਰਜਾ ਸਰੋਤਾਂ ਦੀ ਵਰਤੋਂ ਵਧਾਈ ਜਾ ਸਕੇ। ਅਧਿਕਾਰੀਆਂ ਅਨੁਸਾਰ ਇਹ ਪ੍ਰੋਜੈਕਟ ਕਾਰਬਨ ਉਤਸਰਜਨ ਘਟਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਨਾਲ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਗੱਡੀਆਂ ਪੁਲਸ ਦੀ ਰੋਜ਼ਮਰਾ ਦੀਆਂ ਕਾਰਵਾਈਆਂ ਲਈ ਕਿੰਨੀ ਲਾਭਦਾਇਕ ਸਾਬਤ ਹੋ ਸਕਦੀਆਂ ਹਨ।
ਬਰਨਾਬੀ ਪੁਲਸ ਦੇ ਚੀਫ਼ ਸੁਪਰਿੰਟੈਂਡੈਂਟ ਬਿਲ ਪਰਮਾਰ ਨੇ ਕਿਹਾ ਕਿ ਜੇਕਰ ਇਹ ਟੈਸਟਿੰਗ ਕਾਮਯਾਬ ਰਹੀ ਤਾਂ ਭਵਿੱਖ 'ਚ ਹੋਰ ਇਲੈਕਟ੍ਰਿਕ ਵਾਹਨਾਂ ਨੂੰ ਵੀ ਪੁਲਸ ਸੇਵਾ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
