ਟੋਰਾਂਟੋ ''ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

Sunday, Mar 29, 2026 - 12:31 PM (IST)

ਟੋਰਾਂਟੋ ''ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

ਟੋਰਾਂਟੋ  (ਮਲਕੀਤ ਸਿੰਘ) – ਟੋਰਾਂਟੋ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ ਦੌਰਾਨ ਸੈਂਕੜੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਆਪਣਾ ਰੋਸ ਜਤਾਇਆ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰਦਰਸ਼ਨ ਸ਼ਨੀਵਾਰ ਦੁਪਹਿਰ ਕੀਤਾ ਗਿਆ, ਜਿੱਥੇ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਟਰੰਪ ਪ੍ਰਸ਼ਾਸਨ ਦੇ ਫੈਸਲਿਆਂ ਦਾ ਵਿਰੋਧ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-  ਦੁਨੀਆ ਭਰ 'ਚ 'No Kings' ਰੈਲੀਆਂ ਦੀ ਗੂੰਜ: Trump ਖਿਲਾਫ ਸੜਕਾਂ 'ਤੇ ਉਤਰੇ ਲੱਖਾਂ ਲੋਕ (ਤਸਵੀਰਾਂ)

ਦੱਸਿਆ ਜਾ ਰਿਹਾ ਹੈ ਕਿ ਟਰਾਂਟੋ ਵਿੱਚ ਹੋਇਆ ਇਹ ਪ੍ਰਦਰਸ਼ਨ ਅਮਰੀਕਾ ਅਤੇ ਦੁਨੀਆ ਦੇ ਹੋਰ ਸ਼ਹਿਰਾਂ ਵਿੱਚ ਹੋ ਰਹੀਆਂ ਇਸੇ ਤਰ੍ਹਾਂ ਦੀਆਂ ਰੈਲੀਆਂ ਦਾ ਹਿੱਸਾ ਹੈ। ਆਯੋਜਕਾਂ ਮੁਤਾਬਕ ਇਹ ਪ੍ਰਦਰਸ਼ਨ ਲੋਕਤੰਤਰ ਅਤੇ ਅਧਿਕਾਰਾਂ ਦੀ ਰੱਖਿਆ ਲਈ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਮੌਜੂਦਾ ਰਾਜਨੀਤਿਕ ਮਾਹੌਲ ਵਿੱਚ ਲੋਕਾਂ ਦੇ ਵਿਚਾਰਾਂ ਨੂੰ ਦਰਸਾਉਂਦੇ ਹਨ ਅਤੇ ਸਮਾਜ ਵਿੱਚ ਚਰਚਾ ਨੂੰ ਜਨਮ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News