ਲੈਂਡਿੰਗ ਦੌਰਾਨ ਟਰੱਕ ''ਚ ਜਾ ਵੱਜਾ ਯਾਤਰੀਆਂ ਨਾਲ ਭਰਿਆ Air Canada ਦਾ ਜਹਾਜ਼ ! ਦੋਵਾਂ ਪਾਇਲਟਾਂ ਦੀ ਹੋਈ ਮੌਤ

Monday, Mar 23, 2026 - 03:38 PM (IST)

ਲੈਂਡਿੰਗ ਦੌਰਾਨ ਟਰੱਕ ''ਚ ਜਾ ਵੱਜਾ ਯਾਤਰੀਆਂ ਨਾਲ ਭਰਿਆ Air Canada ਦਾ ਜਹਾਜ਼ ! ਦੋਵਾਂ ਪਾਇਲਟਾਂ ਦੀ ਹੋਈ ਮੌਤ

ਇੰਟਰਨੈਸ਼ਨਲ ਡੈਸਕ- ਐਤਵਾਰ ਦੇਰ ਰਾਤ ਨਿਊਯਾਰਕ ਦੇ ਲਾ ਗਾਰਡੀਆ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਜਹਾਜ਼ ਅਤੇ ਫਾਇਰ ਬ੍ਰਿਗੇਡ ਦੇ ਵਾਹਨ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਾਂਟਰੀਅਲ ਤੋਂ ਆਇਆ ਜਹਾਜ਼ ਰਨਵੇਅ 'ਤੇ ਇੱਕ ਫਾਇਰ ਟਰੱਕ ਨਾਲ ਟਕਰਾ ਗਿਆ।

PunjabKesari

ਜਾਂਚ ਨਾਲ ਜੁੜੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਭਿਆਨਕ ਟੱਕਰ ਵਿੱਚ ਜਹਾਜ਼ ਦਾ ਪਾਇਲਟ ਤੇ ਕੋ-ਪਾਇਲਟ ਮਾਰੇ ਗਏ ਹਨ।ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ Bombardier CRJ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸੋਸ਼ਲ ਮੀਡੀਆ 'ਤੇ ਇਸ ਹਾਦਸੇ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਕਾਕਪਿਟ ਤੋਂ ਤਾਰਾਂ ਅਤੇ ਮਲਬਾ ਲਟਕਦਾ ਸਾਫ਼ ਦਿਖਾਈ ਦੇ ਰਿਹਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟੱਕਰ ਕਿੰਨੀ ਭਿਆਨਕ ਸੀ।

PunjabKesari

ਦੱਸਿਆ ਜਾ ਰਿਹਾ ਹੈ ਕਿ ਉਕਤ ਜਹਾਜ਼ 'ਚ 72 ਯਾਤਰੀ ਅਤੇ 4 ਚਾਲਕ ਦਲ ਦੇ ਮੈਂਬਰ ਸਵਾਰ ਸਨ। ਪੋਰਟ ਅਥਾਰਟੀ ਅਨੁਸਾਰ, ਇਹ ਜਹਾਜ਼ ਉਸ ਫਾਇਰ ਟਰੱਕ ਨਾਲ ਟਕਰਾਇਆ ਜੋ ਕਿਸੇ ਹੋਰ ਘਟਨਾ ਦੀ ਕਾਲ 'ਤੇ ਜਾ ਰਿਹਾ ਸੀ। ਇਹ ਟੱਕਰ ਰਾਤ ਲਗਭਗ 11:45 ਵਜੇ ਵਾਪਰੀ। ਜਾਂਚ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਵਾਈ ਅੱਡੇ ਨੂੰ ਸਵੇਰੇ 3 ਵਜੇ ਤੱਕ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ ਸੀ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁੱਗਣੀ ਹੋਈ ਪੈਟਰੋਲ ਦੀ ਕੀਮਤ ! ਇਰਾਨ ਜੰਗ ਕਾਰਨ ਗੁਆਂਢੀ ਮੁਲਕ ਦਾ ਹੋਇਆ ਬੁਰਾ ਹਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News