ਪਾਕਿਸਤਾਨ ’ਚ 2 ਬੰਬ ਧਮਾਕਿਆਂ ’ਚ 8 ਲੋਕਾਂ ਦੀ ਮੌਤ
Friday, Sep 19, 2025 - 03:37 AM (IST)

ਕੋਇਟਾ (ਭਾਸ਼ਾ) – ਪਾਕਿਸਤਾਨ ਦੇ ਵਿਦਰੋਹ ਤੋਂ ਪ੍ਰਭਾਵਿਤ ਦੱਖਣ-ਪੱਛਮ ਵਿਚ ਕੁਝ ਘੰਟਿਆਂ ਦੇ ਅੰਦਰ ਹੋਏ 2 ਕਾਰ ਬੰਬ ਧਮਾਕਿਆਂ ਵਿਚ ਘੱਟੋ-ਘੱਟ 8 ਲੋਕ ਮਾਰੇ ਗਏ ਅਤੇ ਲੱਗਭਗ ਦੋ ਦਰਜਨ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਇਲਾਹੀ ਬਖਸ਼ ਨੇ ਦੱਸਿਆ ਕਿ ਪਹਿਲਾ ਧਮਾਕਾ ਬਲੋਚਿਸਤਾਨ ਸੂਬੇ ਦੇ ਤੁਰਬਤ ਜ਼ਿਲੇ ਵਿਚ ਹੋਇਆ। ਕੁਝ ਘੰਟਿਆਂ ਬਾਅਦ ਅਫਗਾਨ ਸਰਹੱਦ ਨੇੜੇ ਦੱਖਣ-ਪੱਛਮੀ ਸ਼ਹਿਰ ਚਮਨ ਵਿਚ ਇਕ ਹੋਰ ਕਾਰ ਬੰਬ ਧਮਾਕਾ ਹੋਇਆ।