ਜਮਾਇਕਾ ''ਚ ਬੰਦੂਕਧਾਰੀ ਦੇ ਹਮਲੇ ''ਚ 7 ਲੋਕ ਜ਼ਖ਼ਮੀ, ਪੁਲਸ ਨੇ ਲਗਾਇਆ ਕਰਫਿਊ

Sunday, Apr 23, 2023 - 02:41 PM (IST)

ਜਮਾਇਕਾ ''ਚ ਬੰਦੂਕਧਾਰੀ ਦੇ ਹਮਲੇ ''ਚ 7 ਲੋਕ ਜ਼ਖ਼ਮੀ, ਪੁਲਸ ਨੇ ਲਗਾਇਆ ਕਰਫਿਊ

ਕਿੰਗਸਟਨ (ਏਜੰਸੀ)- ਜਮਾਇਕਾ ਦੀ ਰਾਜਧਾਨੀ ਕਿੰਗਸਟਨ ਦੇ ਦੱਖਣ ਇਲਾਕੇ 'ਚ ਬੰਦੂਕਧਾਰੀਆਂ ਨੇ ਇਕ ਸਰਕਾਰੀ ਮਿੰਨੀ ਬੱਸ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਤਿੰਨ ਬੱਚਿਆਂ ਸਮੇਤ ਸੱਤ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਮਗਰੋਂ ਪੁਲਸ ਨੇ ਇਸ ਇਲਾਕੇ 'ਚ ਕਰਫਿਊ ਲਗਾ ਦਿੱਤਾ। ਜਮਾਇਕਾ ਕਾਂਸਟੇਬੁਲਰੀ ਫੋਰਸ ਨੇ ਦੱਸਿਆ ਕਿ ਇਹ ਹਮਲਾ ਕਿੰਗਸਟਨ ਦੇ ਸੀਵਿਊ ਗਾਰਡਨ 'ਚ ਸ਼ੁੱਕਰਵਾਰ ਦੁਪਹਿਰ ਨੂੰ ਹੋਇਆ ਸੀ ਪਰ ਇਸ (ਫੋਰਸ) ਨੇ ਜ਼ਖ਼ਮੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 

ਇਹ ਵੀ ਪੜ੍ਹੋ- ਹਰੀਕੇ ਥਾਣੇ ਨੇੜਿਓਂ ਹੈਂਡ ਗ੍ਰਨੇਡ ਤੇ ਕਾਰਤੂਸ ਬਰਾਮਦ, ਇਲਾਕੇ 'ਚ ਫ਼ੈਲੀ ਸਨਸਨੀ

ਮੰਨਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਬੱਸ ਵਿਚ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੇ ਸਨ ਪਰ ਅਧਿਕਾਰੀਆਂ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪ੍ਰਸ਼ਾਸਨ ਨੇ ਸੀਵਿਊ ਗਾਰਡਨ 'ਚ ਦੋ ਦਿਨਾਂ ਲਈ ਕਰਫਿਊ ਦਾ ਹੁਕਮ ਦਿੱਤਾ ਹੈ। ਪੁਲਸ ਨੇ ਕਿਹਾ ਕਿ ਉਹ ਗੋਲੀਬਾਰੀ ਬਾਰੇ ਪੁੱਛਗਿੱਛ ਲਈ ਦੋ ਵਿਅਕਤੀਆਂ ਦੀ ਤਲਾਸ਼ ਕਰ ਰਹੀ ਹੈ।

ਇਹ ਵੀ ਪੜ੍ਹੋ- 25 ਲੱਖ ਤੋਂ ਵੱਧ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੁੱਕੀ ਆਵਾਜ਼, 27 ਨੂੰ ਗਵਰਨਰ ਨੂੰ ਸੌਂਪੇ ਜਾਣਗੇ ਪ੍ਰੋਫ਼ਾਰਮੇ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News