ਓਰਗਨ ਟ੍ਰਾਂਸਪਲਾਂਟ ਲਈ ਲੋਕਾਂ ਨੂੰ ਚੀਨ ਲਿਜਾਣ ਦੇ ਸ਼ੱਕ ''ਚ ਪਾਕਿਸਤਾਨ ''ਚ 7 ਗ੍ਰਿਫਤਾਰ

09/08/2020 7:38:20 PM

ਲਾਹੌਰ: ਪਾਕਿਸਤਾਨ ਦੇ ਅਧਿਕਾਰੀਆਂ ਨੇ ਗੈਰ-ਕਾਨੂੰਨੀ ਅੰਗ ਟ੍ਰਾਂਸਪਲਾਂਟ ਲਈ ਲੋਕਾਂ ਨੂੰ ਚੀਨ ਲਿਜਾਣ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੈਡਰਲ ਜਾਂਚ ਏਜੰਸੀ (ਐੱਫ.ਆਈ.ਏ.) ਨੇ ਸੋਮਵਾਰ ਨੂੰ ਲਾਹੌਰ ਪਾਸਪੋਰਟ ਦਫਤਰ ਵਿਚ ਇਨ੍ਹਾਂ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿਚ ਉਨ੍ਹਾਂ ਦਾ ਨੇਤਾ ਅਬਦੁਲ ਤਫੀਕ ਵੀ ਸ਼ਾਮਲ ਹੈ। ਪਹਿਲਾਂ ਵੀ ਐੱਫ.ਆਈ.ਏ. ਨੇ ਖਾਸਕਰਕੇ ਪੰਜਾਬ ਵਿਚ ਗੈਰ-ਕਾਨੂੰਨੀ ਓਰਗਨ ਟ੍ਰਾਂਸਪਲਾਂਟ ਵਿਚ ਸ਼ਾਮਲ ਕਈ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਅਕਸਰ ਖਾੜੀ ਤੋਂ ਲੋਕ ਕਿਡਨੀ ਪ੍ਰਕਿਰਿਆ ਦੇ ਲਈ ਪੰਜਾਬ ਆਉਂਦੇ ਸਨ।

ਐੱਫ.ਆਈ.ਏ. ਦੇ ਡਿਪਟੀ ਡਾਇਰੈਕਟਰ (ਪੰਜਾਬ) ਸਰਦਾਰ ਮਾਵਰਹਾਨ ਖਾਨ ਮੁਤਾਬਕ ਸੂਚਨਾ ਮਿਲੀ ਸੀ ਕਿ ਚੀਨ ਵਿਚ ਮਨੁੱਖੀ ਅੰਗਾਂ ਦੇ ਗੈਰਕਾਨੂੰਨੀ ਟ੍ਰਾਂਸਪਲਾਂਟ ਦੇ ਲਈ ਲਾਹੌਰ ਵਿਚ ਇਕ ਅੰਤਰਰਾਸ਼ਟਰੀ ਗਿਰੋਹ ਸਰਗਰਮ ਹਨ, ਜਿਸ ਤੋਂ ਬਾਅਦ ਇਕ ਟੀਮ ਨੇ ਪਾਸਪੋਰਟ ਦਫਤਰ 'ਤੇ ਛਾਪਾ ਮਾਰਿਆ ਤੇ ਦਾਨ ਕਰਨ ਵਾਲਿਆਂ ਤੇ ਏਜੰਟਾਂ ਸਣੇ 7 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ। ਖਾਨ ਨੇ ਕਿਹਾ ਕਿ ਖਾਨ ਕਥਿਤ ਰੂਪ ਨਾਲ ਗਰੀਬਾਂ ਤੇ ਲੋੜਵੰਦਾਂ ਨੂੰ ਆਪਣਾ ਲੀਵਰ ਤੇ ਕਿਡਨੀ ਵੇਚਣ ਲਈ ਵਰਗਲਾਉਂਦੇ ਸਨ ਤੇ ਫਿਰ ਚੀਨ ਵਿਚ ਓਰਗਨ ਟ੍ਰਾਂਸਪਲਾਂਟ ਕੀਤਾ ਜਾਂਦਾ ਸੀ। ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਏਜੰਟਾ ਦੇ ਚੀਨ ਵਿਚ ਸੰਪਰਕ ਸਨ ਜਿਥੇ ਉਹ ਚੀਨੀ ਡਾਕਟਰਾਂ ਦੇ ਰਾਹੀਂ ਅੰਗ ਟ੍ਰਾਂਸਪਲਾਂਟ ਕਰਵਾਉਂਦੇ ਸਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਅਜਿਹੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਜੋ ਚੀਨ ਵਿਚ ਗੈਰ ਕਾਨੂੰਨੀ ਮਨੁੱਖੀ ਟ੍ਰਾਂਸਪਲਾਂਟ ਵਿਚ ਸ਼ਾਮਲ ਸੀ। ਏਜੰਟ ਦਾਨਕਰਤਾ ਨੂੰ ਤਕਰੀਬਨ ਚਾਰ ਲੱਖ ਰੁਪਏ ਦਿੰਦਾ ਹੈ ਤੇ ਉਸ ਦੀ ਚੀਨ ਯਾਤਰਾ ਦਾ ਇੰਤਜ਼ਾਮ ਕਰਦਾ ਹੈ। ਆਮ ਕਰਕੇ ਕਿਡਨੀ ਹਾਸਲ ਕਰਨ ਵਾਲਾ ਖੁਦ ਹੀ ਉਥੇ (ਚੀਨ) ਪਹੁੰਚਦਾ ਹੈ। 

ਇਸ ਗਿਰੋਹ ਨੇ ਹੁਣ ਤੱਕ ਇਸ ਕੰਮ ਦੇ ਲਈ ਤਕਰੀਬਨ 30 ਲੋਕਾਂ ਨੂੰ ਚੀਨ ਪਹੁੰਚਾਇਆ ਹੈ। ਐੱਫ.ਆਈ.ਏ. ਦਾ ਕਹਿਣਾ ਹੈ ਕਿ ਆਮ ਕਰਕੇ ਅੰਗ ਹਾਸਲ ਕਰਨਾ ਵਾਲੇ ਖਾੜੀ, ਭਾਰਤ, ਬੰਗਲਾਦੇਸ਼ ਤੇ ਪਾਕਿਸਤਾਨ ਤੋਂ ਵੀ ਆਉਂਦੇ ਸਨ। ਇਸ ਸਬੰਧ ਵਿਚ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Baljit Singh

Content Editor

Related News