ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ
Wednesday, Jan 27, 2021 - 10:01 PM (IST)
ਜੋਹਾਨਿਸਬਰਗ-ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੀ 68 ਫੀਸਦੀ ਆਬਾਦੀ ਕੋਵਿਡ-19 ਤੋਂ ਬਚਾਅ ਦਾ ਟੀਕਾ ਯਕੀਨੀ ਤੌਰ 'ਤੇ ਲਵਾਵੇਗੀ ਜਦਕਿ 14 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਟੀਕਾ ਨਹੀਂ ਲੈਣਗੇ। 18 ਫੀਸਦੀ ਲੋਕਾਂ ਨੇ ਅਜੇ ਕੋਈ ਫੈਸਲਾ ਨਹੀਂ ਕੀਤਾ ਹੈ। ਟੀਕੇ ਦੇ ਸੰਬੰਧ 'ਚ ਕੀਤੇ ਗਏ ਇਕ ਸਰਵੇਖਣ 'ਚ ਇਸ ਦਾ ਖੁਲਾਸਾ ਹੋਇਆ ਹੈ। ਪਿਛਲੇ ਹਫਤੇ ਦੱਖਣੀ ਅਫਰੀਕਾ ਦੀ ਸਿਹਤ ਰੈਗੂਲੇਟਰੀ ਸੰਸਥਾ ਨੇ ਦੇਸ਼ 'ਚ ਕੋਵਿਡ-19 ਟੀਕੇ ਦੀ ਸਪਲਾਈ ਲਈ ਦੁਨੀਆ ਦੇ ਸਭ ਤੋਂ ਵੱਡੇ ਟੀਕੇ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਦੇ ਟੀਕੇ ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਸਿਹਤ ਮੰਤਰੀ ਜੇਵਲੀ ਮੀਜੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਅਫਰੀਕਾ ਸਿਹਤ ਉਤਪਾਦ ਰੈਗੂਲੇਟਰੀ ਅਥਾਰਿਟੀ (ਐੱਸ.ਏ.ਐੱਚ.ਪੀ.ਆਰ.ਏ.) ਨੇ ਐੱਸ.ਆਈ.ਆਈ. ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜੇਨੇਕਾ ਨਾਲ ਤਾਲਮੇਲ ਨਾਲ ਐੱਸ.ਆਈ.ਆਈ. ਟੀਕੇ ਦਾ ਨਿਰਮਾਣ ਕਰ ਰਿਹਾ ਹੈ। ਜੋਹਾਨਿਸਬਰਗ ਯੂਨੀਵਰਸਿਟੀ (ਯੂਜੇ) 'ਚ ਸੈਂਟਰ ਫਾਰ ਸੋਸ਼ਲ ਚੇਂਜ ਅਤੇ ਹਿਊਮਨ ਸਾਇੰਸ ਰਿਸਰਚ ਕਾਉਂਸਿਲ ਨੇ ਸੰਯੁਕਤ ਤੌਰ 'ਤੇ ਇਕ ਅਧਿਐਨ ਕੀਤਾ ਹੈ।
ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ
ਦੱਖਣੀ ਅਫਰੀਕਾ 'ਚ ਸਾਰੇ ਸਮੂਹਾਂ 'ਚ ਕੀਤੇ ਗਏ ਸਰਵੇਖਣ 'ਚ ਸਾਹਮਣੇ ਆਇਆ ਹੈ ਕਿ 67 ਫੀਸਦੀ ਲੋਕ ਟੀਕਾ ਲਵਾਉਣਾ ਚਾਹੁੰਦੇ ਹਨ। ਉੱਥੇ, ਭਾਰਤੀ ਮੂਲ ਦੇ 68 ਫੀਸਦੀ ਲੋਕਾਂ ਨੇ ਕਿਹਾ ਕਿ ਟੀਕਾ ਉਪਲੱਬਧ ਹੋਣ 'ਤੇ ਉਹ ਇਸ ਦੀ ਖੁਰਾਕ ਲੈਣਗੇ। ਸਰਵੇਖਣ 'ਚ ਸ਼ਾਮਲ ਲੋਕਾਂ ਨੇ ਕਿਹਾ ਕਿ ਖੁਦ ਦੇ ਬਚਾਅ ਅਤੇ ਦੂਜਿਆਂ ਦੇ ਬਚਾਅ ਲਈ ਉਹ ਕੋਵਿਡ-19 ਦਾ ਟੀਕਾ ਲੈਣਾ ਚਾਹੁੰਦੇ ਹਨ। ਦੱਖਣੀ ਅਫਰੀਕਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਹੁਣ ਤੱਕ 1,423,578 ਮਾਮਲੇ ਆਏ ਹਨ ਅਤੇ 41,797 ਲੋਕਾਂ ਦੀ ਮੌਤ ਹੋਈ ।
ਇਹ ਵੀ ਪੜ੍ਹੋ -ਐਸਟਰਾਜੇਨੇਕਾ ਨੇ ਟੀਕਿਆਂ 'ਤੇ ਹੋਣ ਵਾਲੀ ਗੱਲਬਾਤ ਤੋਂ ਖੁਦ ਨੂੰ ਕੀਤਾ ਵੱਖ : ਈ.ਯੂ. ਅਧਿਕਾਰੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।