ਜੋਹਾਨਸਬਰਗ 'ਚ ਬਹੁ-ਮੰਜ਼ਿਲਾ ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 64
Thursday, Aug 31, 2023 - 02:04 PM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਸਬਰਗ ਵਿਚ ਵੀਰਵਾਰ ਨੂੰ ਇਕ ਬਹੁ-ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 64 ਲੋਕਾਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖ਼ਮੀ ਹੋ ਗਏ। ਇਸ ਇਮਾਰਤ ਵਿੱਚ ਪ੍ਰਵਾਸੀ ਰਹਿੰਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸ਼ਹਿਰ ਦੇ ਮੱਧ ਵਿਚ 5 ਮੰਜ਼ਿਲਾ ਇਮਾਰਤ ਵਿਚ ਅੱਗ ਕਿਸ ਕਾਰਨ ਲੱਗੀ। ਵੱਡੀ ਗਿਣਤੀ ਵਿਚ ਐਮਰਜੈਂਸੀ ਅਤੇ ਬਚਾਅ ਕਰਮਚਾਰੀ ਅਜੇ ਵੀ ਘਟਨਾ ਸਥਾਨ 'ਤੇ ਮੌਜੂਦ ਹਨ, ਕਿਉਂਕਿ ਲਾਸ਼ਾਂ ਦਾ ਮਿਲਣਾ ਜਾਰੀ ਹੈ।
ਇਹ ਵੀ ਪੜ੍ਹੋ: ਅਮਰੀਕਾ: ਫਲੋਰੀਡਾ ਦੇ ਤੱਟ ਨਾਲ ਟਕਰਾਇਆ ਤੂਫ਼ਾਨ 'ਇਡਾਲੀਆ', ਨਦੀ 'ਚ ਤਬਦੀਲ ਹੋਈਆਂ ਸੜਕਾਂ
ਸਿਟੀ ਆਫ ਜੋਹਾਨਸਬਰਗ ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਰੌਬਰਟ ਮੁਲਾਉਦਜ਼ੀ ਨੇ ਕਿਹਾ ਕਿ ਫਾਇਰ ਵਿਭਾਗ ਨੂੰ ਰਾਤ ਕਰੀਬ 1:30 ਵਜੇ ਡੇਲਵੇਸ ਅਤੇ ਐਲਬਰਟਸ ਸਟ੍ਰੀਟ ਦੇ ਕੋਨੇ 'ਤੇ ਸਥਿਤ ਇਕ ਇਮਾਰਤ ਵਿਚ ਅੱਗ ਲੱਗਣ ਬਾਰੇ ਸੂਚਨਾ ਮਿਲੀ। ਇਹ 5 ਮੰਜ਼ਿਲਾ ਇਮਾਰਤ ਸੀ। ਅਸੀਂ ਅੱਗ ਬੁਝਾਉਣ ਅਤੇ ਇਮਾਰਤ ਦੇ ਅੰਦਰ ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਇਮਾਰਤ ਅੱਗ ਨਾਲ ਤਬਾਹ ਹੋ ਗਈ। ਮੁਲਾਉਦਜ਼ੀ ਨੇ ਟਵਿੱਟਰ 'ਤੇ ਇੱਕ ਪੋਸਟ ਵਿੱਚ ਕਿਹਾ ਕਿ 64 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 43 ਹੋਰ ਲੋਕ ਝੁਲਸ ਗਏ ਹਨ ਅਤੇ ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: 80 ਫ਼ੀਸਦੀ ਭਾਰਤੀਆਂ ਲਈ ਨਰਿੰਦਰ ਮੋਦੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ
ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਮੁਲਾਉਦਜ਼ੀ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀ ਘਟਨਾ ਸਥਾਨ 'ਤੇ ਆਪਣੇ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਲੋਕਾਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਜ਼ਿੰਦਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਅੱਗ 'ਚ ਝੁਲਸੇ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8