ਪਾਕਿਸਤਾਨ ਦੇ ਬਲੋਚਿਸਤਾਨ ''ਚ 6 ਫ਼ੌਜੀਆਂ ਦੀ ਮੌਤ, 6 ਅੱਤਵਾਦੀ ਵੀ ਮਾਰੇ ਗਏ
Sunday, May 14, 2023 - 02:27 AM (IST)
ਇਸਲਾਮਾਬਾਦ : ਪਾਕਿਸਤਾਨ ਦੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ 'ਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਘੱਟੋ-ਘੱਟ 6 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ 6 ਅੱਤਵਾਦੀ ਵੀ ਮਾਰੇ ਗਏ। ਪਾਕਿਸਤਾਨੀ ਫ਼ੋਜ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਇਟਲੀ ਦੀਆਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਵਿਦਿਆਰਥੀ ਸੜਕਾਂ 'ਤੇ ਤੰਬੂ ਲਾਉਣ ਨੂੰ ਮਜਬੂਰ, ਜਾਣੋ ਪੂਰਾ ਮਾਮਲਾ
ਫ਼ੌਜ ਦੇ ਇਕ ਬਿਆਨ ਅਨੁਸਾਰ ਵਿਦਰੋਹੀਆਂ ਨੇ ਸੂਬੇ ਦੇ ਮੁਸਲਿਮ ਬਾਗ ਖੇਤਰ ਵਿੱਚ ਅਰਧ ਸੈਨਿਕ ਐਡਵਾਂਸ ਕੋਰ ਕੰਪਾਊਂਡ 'ਤੇ ਹਮਲਾ ਕੀਤਾ, ਜਿਸ ਨਾਲ ਬੰਧਕ ਦੀ ਸਥਿਤੀ ਪੈਦਾ ਹੋ ਗਈ। ਅੱਤਵਾਦੀਆਂ ਦੇ ਸ਼ੁਰੂਆਤੀ ਹਮਲੇ ਨੂੰ ਨਾਕਾਮ ਕਰਨ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਫ਼ੌਜ ਦੀ ਕਾਰਵਾਈ ਸ਼ੁਰੂ ਹੋਈ ਅਤੇ ਸ਼ਨੀਵਾਰ ਸਵੇਰੇ ਪੂਰੀ ਹੋਈ।
ਇਹ ਵੀ ਪੜ੍ਹੋ : ਚੀਨ 'ਚ ਉਈਗਰ ਮੁਸਲਮਾਨਾਂ 'ਤੇ ਕਹਿਰ ਜਾਰੀ, ਕੁਰਾਨ ਰੱਖਣ ਵਾਲਿਆਂ ਦੇ ਮੋਬਾਇਲਾਂ ਦੀ ਹੋ ਰਹੀ ਜਾਸੂਸੀ
ਪਾਕਿਸਤਾਨੀ ਫ਼ੌਜ ਨੇ ਕਿਹਾ, "ਕੰਪਲੈਕਸ 'ਚ ਮੌਜੂਦ ਸਾਰੇ 6 ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੂੰ ਬੇਅਸਰ ਕਰ ਦਿੱਤਾ ਗਿਆ ਹੈ।" ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਪਾਕਿਸਤਾਨੀ ਫ਼ੌਜ ਦੇ 6 ਜਵਾਨਾਂ ਅਤੇ ਇਕ ਨਾਗਰਿਕ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।