ਜਾਰਜੀਆ ''ਚ ਕੋਲਾ ਖਾਨ ਦੀ ਛੱਤ ਢਹਿ ਜਾਣ ਨਾਲ 6 ਕਰਮਚਾਰੀਆਂ ਦੀ ਮੌਤ

Thursday, Apr 05, 2018 - 04:08 PM (IST)

ਤਿਬਲਿਸੀ (ਭਾਸ਼ਾ)— ਪੱਛਮੀ ਜਾਰਜੀਆ ਵਿਚ ਅੱਜ ਇਕ ਕੋਲਾ ਖਾਨ ਦੀ ਛੱਤ ਢਹਿ ਜਾਣ ਨਾਲ 6 ਕਰਮਚਾਰੀਆਂ ਦੀ ਮੌਤ ਹੋ ਗਈ, ਜਦੋਂ ਕਿ 3 ਹੋਰ ਜ਼ਖਮੀ ਹੋ ਗਏ। ਜਾਰਜੀਆਈ ਪ੍ਰਧਾਨ ਮੰਤਰੀ ਜਿਓਰਗੀ ਕੀਵੀਰਕਸ਼ਵਲੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਹਾਦਸਾ ਵੀਰਵਾਰ ਸਵੇਰੇ ਪੱਛਮੀ ਸ਼ਹਿਰ ਕਵੀਬੁਲੀ ਵਿਚ ਮਿੰਡੇਲੀ ਖਾਨ ਵਿਚ ਹੋਇਆ।
ਬਿਆਨ ਵਿਚ ਕਿਹਾ ਗਿਆ ਹੈ ਕਿ, 'ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 3 ਕਰਮਚਾਰੀ ਜ਼ਖਮੀ ਹੋ ਗਏ।' ਸਰਕਾਰ ਨੇ ਕਿਹਾ ਕਿ ਖਾਨ ਵਿਚ ਧਾਮਕਾ ਹੋਇਆ, ਜਿਸ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ। ਇਸ ਵਿਚ ਇਹ ਵੀ ਕਿਹਾ ਗਿਆ ਕਿ ਇਹ ਯਕੀਨੀ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕੋਲਾ ਖਾਨ ਵਿਚ ਕਿਤੇ ਸੁਰੱਖਿਆ ਮਾਪਦੰਡਾਂ ਦਾ ਉਲੰਘਣ ਤਾਂ ਨਹੀਂ ਕੀਤਾ ਗਿਆ।


Related News